ਹੁਣ ਓਰੀਓ ਬਿਸਕੁਟ ਨੂੰ ਲੈ ਕੇ ਛਿੜਿਆ ਵਿਵਾਦ, ਹਲਾਲ ਜਾਂ ਹਰਾਮ ਦੇ ਨਾਂਅ 'ਤੇ ਛਿੜੀ ਬਹਿਸ
UAE Oreo Biscuits News: ਸੰਯੁਕਤ ਅਰਬ ਅਮੀਰਾਤ ਦੇ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਦਰਾਮਦ ਕੀਤੇ ਜਾਣ ਵਾਲੇ ਭੋਜਨ ਉਤਪਾਦਾਂ ਨੂੰ ਉੱਚ ਸੁਰੱਖਿਆ ਮਾਪਦੰਡਾਂ ਦੇ ਤਹਿਤ ਯਕੀਨੀ ਬਣਾਇਆ ਜਾਂਦਾ ਹੈ।
UAE Ministry on Oreo Biscuits: ਓਰੀਓ ਬਿਸਕੁਟ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ 'ਚ ਹੰਗਾਮਾ ਮਚ ਗਿਆ ਹੈ। ਯੂਏਈ ਵਿੱਚ ਇਹ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਓਰੀਓ ਬਿਸਕੁਟ ਹਲਾਲ ਹਨ ਜਾਂ ਹਰਮ? ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਮੰਤਰਾਲੇ (ਐਮਓਸੀਸੀਏਈ) ਨੇ ਓਰੀਓ ਬਿਸਕੁਟ ਦੇ ਗੈਰ-ਹਲਾਲ ਉਤਪਾਦ ਹੋਣ ਦੇ ਸੋਸ਼ਲ ਮੀਡੀਆ ਦਾਅਵਿਆਂ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਪੋਸਟ ਨੇ ਇਸ ਗੱਲ 'ਤੇ ਬਹਿਸ ਛੇੜ ਦਿੱਤੀ ਹੈ ਕਿ ਯੂਏਈ ਵਿਚ ਓਰੀਓ ਬਿਸਕੁਟ ਹਲਾਲ ਹਨ ਜਾਂ ਨਹੀਂ। ਯੂਏਈ ਮੰਤਰਾਲੇ ਨੇ ਇਨ੍ਹਾਂ ਅਫਵਾਹਾਂ 'ਤੇ ਸਫਾਈ ਦਿੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ।
ਕੀ ਓਰੀਓ ਬਿਸਕੁਟ ਹਲਾਲ ਹੈ ਜਾਂ ਨਹੀਂ?
ਯੂਏਈ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਹਾਲ ਹੀ ਵਿੱਚ ਇਹ ਅਫਵਾਹ ਸੀ ਕਿ ਓਰੀਓ ਬਿਸਕੁਟ ਹਲਾਲ ਨਹੀਂ ਹਨ, ਕਿਉਂਕਿ ਉਨ੍ਹਾਂ ਵਿੱਚ ਸੂਰ ਅਤੇ ਅਲਕੋਹਲ ਹੁੰਦੇ ਹਨ। ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਇਹ ਬਿਲਕੁਲ ਝੂਠ ਹੈ।" ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਸਕੁਟ ਦੀ ਸਮੱਗਰੀ ਵਿੱਚ ਕੋਈ ਵੀ ਜਾਨਵਰਾਂ ਦੀ ਸਮੱਗਰੀ ਜਿਵੇਂ ਕਿ ਗਰੀਸ ਜਾਂ ਚਰਬੀ ਸ਼ਾਮਲ ਨਹੀਂ ਹੁੰਦੀ ਹੈ। ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਲੈਬ ਟੈਸਟ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਕੀ ਕਿਹਾ ਯੂਏਈ ਮੰਤਰਾਲੇ ਨੇ?
ਸੰਯੁਕਤ ਅਰਬ ਅਮੀਰਾਤ ਦੇ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਆਯਾਤ ਅਤੇ ਵਪਾਰਕ ਖਾਣ-ਪੀਣ ਵਾਲੀਆਂ ਵਸਤੂਆਂ ਪ੍ਰਕਿਰਿਆਵਾਂ ਅਤੇ ਪ੍ਰੋਗਰਾਮਾਂ ਦੀ ਏਕੀਕ੍ਰਿਤ ਪ੍ਰਣਾਲੀ ਦੇ ਅਧੀਨ ਹਨ। ਵਰਤੋਂ ਤੋਂ ਪਹਿਲਾਂ ਭੋਜਨ ਦੀ ਉੱਚ ਸੁਰੱਖਿਆ ਮਾਪਦੰਡਾਂ ਲਈ ਜਾਂਚ ਕੀਤੀ ਜਾਂਦੀ ਹੈ। ਮੋਨਡੇਲੇਜ਼ ਇੰਟਰਨੈਸ਼ਨਲ ਸਾਡੇ ਖਪਤਕਾਰਾਂ ਦੀਆਂ ਲੋੜਾਂ ਅਤੇ ਤਰਜੀਹਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਜੋ ਕਿ ਬਾਜ਼ਾਰ ਤੋਂ ਦੂਜੇ ਬਾਜ਼ਾਰ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਅਬੂ ਧਾਬੀ ਐਗਰੀਕਲਚਰ ਐਂਡ ਫੂਡ ਸੇਫਟੀ ਅਥਾਰਟੀ ਨੇ ਕਥਿਤ ਤੌਰ 'ਤੇ ਕਿਹਾ ਕਿ ਇਹ ਸਾਬਤ ਕਰਨ ਲਈ ਕੋਈ ਠੋਸ ਸਬੂਤ ਨਹੀਂ ਹੈ ਕਿ ਅਮਰੀਕੀ ਕੰਪਨੀ ਮੋਨਡੇਲੇਜ਼ ਦੁਆਰਾ ਬਣਾਈਆਂ ਗਈਆਂ ਕੂਕੀਜ਼ ਵਿੱਚ ਗੈਰ-ਹਲਾਲ ਤੱਤ ਸ਼ਾਮਲ ਹਨ।
هل بسكويت ( أوريو ) حلال ؟
— MoCCAE (@MoCCaEUAE) January 5, 2023
تم في الآونة الأخير تداول بعض المعلومات التي تشير إلى أن بسكويت أوريو (OREO) ليس حلالاً، لاحتوائه على شحم الخنزير وبعض المواد الكحولية. وتؤكد الوزارة بأن هذه المعلومات غير صحيحة. pic.twitter.com/frfopIqR14
ਇੱਕ ਬਿਸਕੁਟ ਵਿੱਚ ਮੀਟ ਅਤੇ ਸ਼ਰਾਬ?
ਯੂਏਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਦਰਾਮਦ ਕੀਤੇ ਜਾਣ ਵਾਲੇ ਬਿਸਕੁਟ ਉਤਪਾਦਾਂ ਦੇ ਨਾਲ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਬਿਸਕੁਟਾਂ 'ਚ ਅਲਕੋਹਲ ਦੇ ਬਾਰੇ 'ਚ ਅਥਾਰਟੀ ਨੇ ਕਿਹਾ ਹੈ ਕਿ ਅਜਿਹੇ ਕਈ ਉਤਪਾਦ ਹਨ, ਜਿਨ੍ਹਾਂ 'ਚ ਥੋੜ੍ਹੀ ਮਾਤਰਾ 'ਚ ਈਥਾਨੌਲ ਹੁੰਦਾ ਹੈ ਅਤੇ ਇਹ ਕੁਦਰਤੀ ਫਰਮੈਂਟੇਸ਼ਨ ਤੋਂ ਬਣੇ ਹੁੰਦੇ ਹਨ। ਇਹ ਭੋਜਨ ਉਤਪਾਦਾਂ ਵਿੱਚ ਇੱਕ ਆਮ ਪ੍ਰਕਿਰਿਆ ਦਾ ਹਿੱਸਾ ਹੈ। ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਓਰੀਓ ਬਿਸਕੁਟ ਵਿੱਚ ਸੂਰ ਦੇ ਮਾਸ ਦੀ ਸਮੱਗਰੀ ਹੋਣ ਦਾ ਦਾਅਵਾ ਬਿਲਕੁਲ ਝੂਠਾ ਅਤੇ ਬੇਬੁਨਿਆਦ ਹੈ।
ਕੀ ਹੈ ਹਲਾਲ?
ਹਲਾਲ ਇੱਕ ਅਰਬੀ ਸ਼ਬਦ ਹੈ ਜਿਸਦਾ ਅਰਥ ਹੈ 'ਕਾਨੂੰਨੀ'। ਮੁਸਲਮਾਨਾਂ ਦੇ ਖਪਤ ਲਈ ਹਲਾਲ ਨਾ ਮੰਨੇ ਜਾਣ ਵਾਲੇ ਭੋਜਨਾਂ ਵਿੱਚ ਖੂਨ ਅਤੇ ਅਲਕੋਹਲ ਨਾਲ ਸਬੰਧਤ ਪਦਾਰਥ ਸ਼ਾਮਲ ਹਨ। ਮੋਂਡੇਲੇਜ਼ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਿਹਾ ਕਿ ਕਿਉਂਕਿ ਓਰੀਓ ਦੁਨੀਆ ਭਰ 'ਚ ਉਪਲਬਧ ਹੈ, ਕੰਪਨੀ ਬਾਹਰੀ ਏਜੰਸੀਆਂ ਰਾਹੀਂ ਆਪਣੇ ਹਲਾਲ ਪ੍ਰਮਾਣੀਕਰਣ ਨੂੰ ਆਊਟਸੋਰਸ ਕਰਦੀ ਹੈ।