Paddy Production Shortfall: ਝੋਨੇ ਦੀ ਬਿਜਾਈ ਘਟਣ 'ਤੇ RBI ਗਵਰਨਰ ਨੇ ਜ਼ਾਹਿਰ ਕੀਤੀ ਚਿੰਤਾ, ਜਾਣੋ ਕੀ ਬੋਲੇ ਸ਼ਕਤੀਕਾਂਤ ਦਾਸ
Rice Production To Fall: ਮਹਿੰਗਾਈ ਦੇ ਇਸ ਦੌਰ ਵਿੱਚ ਚੌਲਾਂ ਦਾ ਸੰਕਟ ਆ ਸਕਦੈ। ਸੂਬਿਆਂ ਵਿੱਚ ਮੀਂਹ ਨਾ ਪੈਣ ਕਾਰਨ ਝੋਨੇ ਦੀ ਬਿਜਾਈ ਵਿੱਚ 13 ਫੀਸਦੀ ਦੀ ਕਮੀ ਆਈ ਹੈ। ਜਿਸ 'ਤੇ ਆਰਬੀਆਈ ਨੇ ਚਿੰਤਾ ਜਤਾਈ ਹੈ।

Paddy Sowing Shortfall Likely: ਕਮਜ਼ੋਰ ਮਾਨਸੂਨ ਕਾਰਨ ਝੋਨੇ ਦੀ ਬਿਜਾਈ ਘਟਣ ਨੇ ਆਰਬੀਆਈ ਦੀ ਚਿੰਤਾ ਵਧਾ ਦਿੱਤੀ ਹੈ। ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਝੋਨੇ ਦੀ ਬਿਜਾਈ ਵਿੱਚ ਕਮੀ ਦੀ ਨਿਗਰਾਨੀ ਕਰਨ 'ਤੇ ਜ਼ੋਰ ਦਿੱਤਾ ਹੈ। ਆਰਬੀਆਈ ਗਵਰਨਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਉਣੀ ਦੀਆਂ ਫਸਲਾਂ ਵਿੱਚ ਝੋਨੇ ਦੀ ਬਿਜਾਈ ਘਟੀ ਹੈ ਅਤੇ ਇਸ ਉੱਤੇ ਬਹੁਤ ਗੰਭੀਰ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਝੋਨੇ ਦੀ ਘੱਟ ਬਿਜਾਈ ਨੇ ਵਧਾ ਦਿੱਤੀ ਚਿੰਤਾ
ਆਰਬੀਆਈ ਗਵਰਨਰ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਆਪਣੇ ਰਸਤੇ 'ਤੇ ਹੈ। ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਨੇ ਹਾਲ ਹੀ ਵਿੱਚ ਤੇਜ਼ੀ ਫੜੀ ਹੈ ਪਰ ਝੋਨੇ ਦੀ ਬਿਜਾਈ 'ਚ ਕਮੀ ਹੈ ਜਿਸ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 'ਸਾਡੇ ਕੋਲ ਬਹੁਤ ਵੱਡਾ ਬਫਰ ਸਟਾਕ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ਦੇ ਅੰਦਾਜ਼ੇ ਵਿੱਚ ਮਾਮੂਲੀ ਕਮੀ ਆਈ ਹੈ ਪਰ ਇਹ ਅਜੇ ਵੀ ਉੱਚੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਮੁਤਾਬਕ ਬੇਮੌਸਮੀ ਬਾਰਸ਼ ਅਤੇ ਜ਼ਿਆਦਾ ਮੀਂਹ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕਣਕ ਤੋਂ ਬਾਅਦ ਚੌਲਾਂ ਦਾ ਸੰਕਟ!
ਹਾਲਾਂਕਿ ਆਰਬੀਆਈ ਗਵਰਨਰ ਵੱਲੋਂ ਝੋਨੇ ਨੂੰ ਲੈ ਕੇ ਦਿੱਤਾ ਗਿਆ ਬਿਆਨ ਅਹਿਮ ਹੈ। ਕਣਕ ਤੋਂ ਬਾਅਦ ਹੁਣ ਦੁਨੀਆ 'ਚ ਚੌਲਾਂ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ। ਦਰਅਸਲ ਦੇਸ਼ ਦੇ ਕਈ ਇਲਾਕਿਆਂ 'ਚ ਬਾਰਿਸ਼ ਨਾ ਹੋਣ ਕਾਰਨ ਝੋਨੇ ਦੀ ਬਿਜਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਇਸ ਸਾਲ ਝੋਨੇ ਦੇ ਉਤਪਾਦਨ 'ਚ ਵੱਡੀ ਕਮੀ ਆ ਸਕਦੀ ਹੈ। ਭਾਰਤ ਦੁਨੀਆ ਵਿੱਚ ਚੌਲਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਇਸੇ ਤਰ੍ਹਾਂ ਰੂਸ-ਯੂਕਰੇਨ ਯੁੱਧ ਕਾਰਨ ਪੂਰੀ ਦੁਨੀਆ ਵਿਚ ਕਣਕ ਦੀ ਘਾਟ ਪੈਦਾ ਹੋ ਗਈ ਹੈ, ਜਿਸ ਕਾਰਨ ਕਣਕ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋਇਆ ਹੈ। ਕਣਕ ਮਹਿੰਗੀ ਹੋਣ ਕਾਰਨ ਆਟਾ ਅਤੇ ਇਸ ਤੋਂ ਬਣੇ ਉਤਪਾਦ ਮਹਿੰਗੇ ਹੋ ਗਏ ਹਨ, ਜਿਸ ਕਾਰਨ ਮਹਿੰਗਾਈ ਵਧ ਗਈ ਹੈ। ਹੁਣ ਮਹਿੰਗਾਈ ਦੇ ਇਸ ਦੌਰ 'ਚ ਚੌਲਾਂ ਦਾ ਸੰਕਟ ਆ ਸਕਦਾ ਹੈ, ਜਿਸ ਦਾ ਸਾਹਮਣਾ ਪੂਰੀ ਦੁਨੀਆ ਨੂੰ ਕਰਨਾ ਪੈ ਸਕਦਾ ਹੈ।ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਬਾਰਿਸ਼ ਨਾ ਹੋਣ ਕਾਰਨ ਝੋਨੇ ਦੀ ਬਿਜਾਈ 'ਚ 13 ਫੀਸਦੀ ਦੀ ਕਮੀ ਆਈ ਹੈ।






















