ਪੜਚੋਲ ਕਰੋ
Advertisement
Pakistan Petrol Rate : ਪਾਕਿਸਤਾਨ 'ਚ ਹੁਣ ਫ਼ਿਰ ਵਧਣਗੀਆਂ ਪੈਟਰੋਲ ਦੀਆਂ ਕੀਮਤਾਂ , 20 ਰੁਪਏ ਪ੍ਰਤੀ ਲੀਟਰ ਤੱਕ ਵੱਧ ਸਕਦੈ ਰੇਟ
Pakistan Petrol Rate: ਪਾਕਿਸਤਾਨ ਦੀ ਆਰਥਿਕ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਇੱਥੇ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਲੋਕ ਖਾਣ-ਪੀਣ ਲਈ ਵੀ ਤਰਸ ਰਹੇ ਹਨ। ਆਟਾ, ਦਾਲਾਂ, ਤੇਲ, ਮਸਾਲੇ ਤੋਂ ਲੈ ਕੇ ਦੁੱਧ, ਚਿਕਨ ਆਦਿ ਦੇ ਭਾਅ ਵੀ ਅਸਮਾਨ 'ਤੇ ਹਨ। ਇੰਨੀ ਮਾੜੀ ਹਾਲਤ ਵਿੱਚ
Pakistan Petrol Rate: ਪਾਕਿਸਤਾਨ ਦੀ ਆਰਥਿਕ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਇੱਥੇ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਲੋਕ ਖਾਣ-ਪੀਣ ਲਈ ਵੀ ਤਰਸ ਰਹੇ ਹਨ। ਆਟਾ, ਦਾਲਾਂ, ਤੇਲ, ਮਸਾਲੇ ਤੋਂ ਲੈ ਕੇ ਦੁੱਧ, ਚਿਕਨ ਆਦਿ ਦੇ ਭਾਅ ਵੀ ਅਸਮਾਨ 'ਤੇ ਹਨ। ਇੰਨੀ ਮਾੜੀ ਹਾਲਤ ਵਿੱਚ ਲੋਕਾਂ ਨੂੰ ਇੱਥੇ ਤੇਲ ਲਈ ਭਾਰੀ ਖਰਚ ਕਰਨਾ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉੱਥੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਮਹਿੰਗਾਈ ਦੇ ਦਾਇਰੇ ਵਿੱਚ ਹਨ। ਹੁਣ ਪਾਕਿਸਤਾਨ 'ਚ ਪੈਟਰੋਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਪਾਕਿਸਤਾਨ 'ਚ ਅਗਲੇ ਦੋ ਹਫਤਿਆਂ 'ਚ ਵਧਣਗੀਆਂ ਪੈਟਰੋਲ ਦੀਆਂ ਕੀਮਤਾਂ
ਅਗਲੇ ਦੋ ਹਫਤਿਆਂ 'ਚ ਪਾਕਿਸਤਾਨ 'ਚ ਪੈਟਰੋਲ ਦੀ ਕੀਮਤ 20 ਪਾਕਿਸਤਾਨੀ ਰੁਪਏ ਪ੍ਰਤੀ ਲੀਟਰ ਤੱਕ ਵਧ ਸਕਦੀ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿ ਨਿਊਜ਼ ਦੀ ਰਿਪੋਰਟ ਮੁਤਾਬਕ ਤੇਲ ਉਦਯੋਗ ਦੇ ਸੂਤਰਾਂ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਪੰਦਰਵਾੜੇ ਦੀ ਸਮੀਖਿਆ 'ਚ ਈਂਧਨ ਦੀਆਂ ਕੀਮਤਾਂ 'ਚ 35 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਰਤਮਾਨ ਵਿੱਚ ਸਰਕਾਰ PKR 50 ਪ੍ਰਤੀ ਲੀਟਰ ਪੈਟਰੋਲੀਅਮ ਲੇਵੀ (PL) ਵਸੂਲ ਰਹੀ ਹੈ ਜਦੋਂ ਕਿ ਜਨਰਲ ਸੇਲਜ਼ ਟੈਕਸ (GST) ਅਜੇ ਲਗਾਇਆ ਜਾਣਾ ਹੈ।
ਇਹ ਵੀ ਪੜ੍ਹੋ : ਪੁਲਿਸ ਨਾਲ ਭਿੜੇ ਸਿੱਖ ਕਾਰਕੁਨਾਂ 'ਤੇ ਐਕਸ਼ਨ, 10 ਹੋਰ ਸ਼ਖ਼ਸਾਂ ਦੀਆਂ ਤਸਵੀਰਾਂ ਜਾਰੀ, ਸਿਰਾਂ 'ਤੇ ਰੱਖਿਆ ਇਨਾਮ
ਸੂਤਰਾਂ ਨੇ ਕਿਹਾ ਕਿ ਪੈਟਰੋਲ ਦੀ ਕੀਮਤ ਹੋਰ ਵਧ ਸਕਦੀ ਹੈ, ਬਸ਼ਰਤੇ ਅਗਲੀ ਸਮੀਖਿਆ ਵਿੱਚ ਵਿਦੇਸ਼ੀ ਮੁਦਰਾ ਦਰ ਨੂੰ ਐਡਜਸਟ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਵਟਾਂਦਰਾ ਦਰ ਉੱਚੀ ਹੈ, ਜਿਸ ਨਾਲ ਸਥਾਨਕ ਖਪਤਕਾਰਾਂ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਲਾਭ ਜਾਂ ਕਟੌਤੀ ਤੋਂ ਵਾਂਝਾ ਰੱਖਿਆ ਜਾਵੇਗਾ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਪਰ ਡਾਲਰ ਦੇ ਮੁਕਾਬਲੇ ਪੀਕੇਆਰ ਦੀ ਤਿੱਖੀ ਗਿਰਾਵਟ ਨੇ ਮੁਨਾਫੇ ਨੂੰ ਘਟਾ ਕੇ ਘਰੇਲੂ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਤੇਲ ਦੀਆਂ ਕੀਮਤਾਂ 'ਚ ਹੋ ਸਕਦਾ ਹੈ 40 ਰੁਪਏ ਤੱਕ ਦਾ ਵਾਧਾ
ਦਿ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸੂਤਰਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਐਕਸਚੇਂਜ ਰੇਟ ਨੂੰ 20 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਐਡਜਸਟ ਕਰਦੀ ਹੈ ਤਾਂ ਪੈਟਰੋਲ ਦੀ ਕੀਮਤ ਹੋਰ ਵਧ ਸਕਦੀ ਹੈ, ਜਿਸ ਨਾਲ ਸਮੁੱਚੀ ਕੀਮਤ 40 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਡੀਜ਼ਲ ਦੇ ਰੇਟ 'ਤੇ ਕੀ ਹੈ ਅਪਡੇਟ
ਦੂਜੇ ਪਾਸੇ ਐਕਸਚੇਂਜ ਰੇਟ ਐਡਜਸਟਮੈਂਟ ਤੋਂ ਬਿਨਾਂ FOB 'ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੁੰਦਾ। ਸੂਤਰਾਂ ਨੇ ਕਿਹਾ ਕਿ ਜੇਕਰ ਐਕਸਚੇਂਜ ਰੇਟ ਐਡਜਸਟ ਕੀਤਾ ਜਾਂਦਾ ਹੈ ਤਾਂ ਅਗਲੀ ਸਮੀਖਿਆ 'ਚ ਡੀਜ਼ਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement