Paytm Payments Bank: ਪੇਟੀਐਮ ਤੋਂ ਦੂਰੀ ਬਣਾ ਲਓ ਕਾਰੋਬਾਰੀ, ਵਪਾਰੀਆਂ ਦੇ ਸੰਗਠਨ CAIT ਨੇ ਜਾਰੀ ਕੀਤੀ ਸਲਾਹ
Paytm Merchants: ਐਡਵਾਈਜ਼ਰੀ ਜਾਰੀ ਕਰਦਿਆਂ ਹੋਇਆਂ ਕੈਟ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਆਰਬੀਆਈ ਦੀ ਕਾਰਵਾਈ ਤੋਂ ਬਾਅਦ ਆਪਣੇ ਕਾਰੋਬਾਰ ਅਤੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਣੇ ਪੈਣਗੇ।
Paytm Merchants: ਪੇਟੀਐਮ ਪੇਮੈਂਟਸ ਬੈਂਕ ਨੂੰ ਹਰ ਰੋਜ਼ ਨਵੇਂ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। RBI ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਬੈਂਕ ਲਈ ਹੁਣ ਇੱਕ ਹੋਰ ਬੁਰੀ ਖ਼ਬਰ ਆਈ ਹੈ। ਵਪਾਰੀਆਂ ਦੇ ਸੰਗਠਨ CAIT ਨੇ ਕਾਰੋਬਾਰੀਆਂ ਨੂੰ ਕਾਰੋਬਾਰੀ ਲੈਣ-ਦੇਣ ਲਈ Paytm ਦੀ ਬਜਾਏ ਹੋਰ ਭੁਗਤਾਨ ਵਿਕਲਪਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। RBI ਨੇ Paytm ਵਾਲੇਟ ਅਤੇ ਬੈਂਕ ਦੇ ਸੰਚਾਲਨ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ Paytm ਮੁਸੀਬਤ ਵਿੱਚ ਹੈ।
CAIT ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ Paytm ਪੇਮੈਂਟਸ ਬੈਂਕ 'ਤੇ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਤੋਂ ਬਚਣ ਲਈ ਛੋਟੇ ਕਾਰੋਬਾਰੀਆਂ ਨੂੰ ਬਦਲ ਲੱਭਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹੇਗਾ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਕਾਰੋਬਾਰ ਜਾਰੀ ਰਹੇਗਾ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਛੋਟੇ ਕਾਰੋਬਾਰੀ, ਵਿਕਰੇਤਾ, ਹਾਕਰ ਅਤੇ ਔਰਤਾਂ ਪੇਟੀਐਮ ਰਾਹੀਂ ਕਾਰੋਬਾਰ ਚਲਾ ਰਹੀਆਂ ਹਨ। Paytm ਦੇ ਖਿਲਾਫ ਹੋ ਰਹੀ ਕਾਰਵਾਈ ਕਾਰਨ ਉਨ੍ਹਾਂ ਦੇ ਛੋਟੇ ਕਾਰੋਬਾਰ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ।
ਇਹ ਵੀ ਪੜ੍ਹੋ: 11 ਦੇਸ਼ਾਂ 'ਚ ਮੇਡ ਇਨ ਇੰਡੀਆ ਉਤਪਾਦ ਹੋਏ ਮਸ਼ਹੂਰ, ਸਕਿੰਟਾਂ 'ਚ ਹੋ ਜਾਂਦੀ ਹੈ ਪੇਮੈਂਟ, ਭਾਰਤੀ ਹੀ ਨਹੀਂ ਵਿਦੇਸ਼ੀ ਵੀ ਦੀਵਾਨੇ
CAIT ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ RBI ਦੀ ਕਾਰਵਾਈ ਕਾਰਨ Paytm ਦੀਆਂ ਵਿੱਤੀ ਸੇਵਾਵਾਂ ਖਤਰੇ 'ਚ ਹਨ। ਇਸ ਲਈ ਸੰਸਥਾ ਨੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਲੋਕਾਂ ਨੂੰ ਇਹ ਅਪੀਲ ਜਾਰੀ ਕੀਤੀ ਹੈ।
ਸੂਤਰਾਂ ਮੁਤਾਬਕ ਪੇਟੀਐੱਮ ਅਤੇ ਪੇਟੀਐੱਮ ਪੇਮੈਂਟਸ ਬੈਂਕ ਵਿਚਾਲੇ ਕਰੋੜਾਂ ਰੁਪਏ ਦਾ ਲੈਣ-ਦੇਣ ਸਵਾਲਾਂ ਦੇ ਘੇਰੇ 'ਚ ਹੈ। ਇਸ ਕਾਰਨ ਵਿਜੇ ਸ਼ੇਖਰ ਸ਼ਰਮਾ ਦੀ ਅਗਵਾਈ ਵਾਲੀ ਕੰਪਨੀ ਪੇਟੀਐਮ ਮੁਸੀਬਤ ਵਿੱਚ ਫਸੀ ਹੋਈ ਹੈ।
ਕੰਪਨੀ ਖਿਲਾਫ ਈਡੀ ਦੀ ਜਾਂਚ ਦੀ ਸੰਭਾਵਨਾ ਹੈ। ਕੇਂਦਰੀ ਬੈਂਕ ਨੇ ਪੇਟੀਐਮ ਪੇਮੈਂਟ ਬੈਂਕ 'ਤੇ ਕਿਸੇ ਵੀ ਤਰ੍ਹਾਂ ਦੀ ਜਮ੍ਹਾ ਰਾਸ਼ੀ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਇਹ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ 29 ਫਰਵਰੀ ਤੋਂ ਬਾਅਦ Paytm ਬੈਂਕ ਪੂਰੀ ਤਰ੍ਹਾਂ ਬੰਦ ਹੋ ਸਕਦੇ ਹਨ। ਆਰਬੀਆਈ ਨੇ ਗਾਹਕਾਂ ਨੂੰ ਪੈਸੇ ਕਢਵਾਉਣ ਲਈ 29 ਫਰਵਰੀ ਤੱਕ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ: Biggest Copper Plant: ਅਡਾਨੀ ਗਰੁੱਪ ਖੋਲ੍ਹੇਗਾ ਦੇਸ਼ ਦਾ ਸਭ ਤੋਂ ਵੱਡਾ ਕਾਪਰ ਪਲਾਂਟ, 10 ਲੱਖ ਟਨ ਹੋਵੇਗਾ ਉਤਪਾਦਨ