(Source: ECI/ABP News/ABP Majha)
Paytm ਨੇ Axis Bank ਨਾਲ ਕੀਤਾ ਕਰਾਰ, 15 ਮਾਰਚ ਤੋਂ ਬਾਅਦ ਵੀ ਕੰਮ ਕਰੇਗਾ Paytm ਦਾ QR, Soundbox ਅਤੇ EDC
RBI ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੂੰ ਲੈ ਕੇ FAQs ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ, Paytm ਨੇ ਹੁਣ ਕਿਹਾ ਹੈ ਕਿ ਉਸਨੇ ਵਪਾਰੀ ਭੁਗਤਾਨਾਂ ਦੇ ਨਿਪਟਾਰੇ ਲਈ ਐਕਸਿਸ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ।
ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੂੰ ਲੈ ਕੇ FAQs ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ, Paytm ਨੇ ਹੁਣ ਕਿਹਾ ਹੈ ਕਿ ਉਸਨੇ ਵਪਾਰੀ ਭੁਗਤਾਨਾਂ ਦੇ ਨਿਪਟਾਰੇ ਲਈ ਐਕਸਿਸ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ One97 Communications ਨੇ ਆਪਣਾ ਨੋਡਲ ਅਕਾਊਂਟ ਐਕਸਿਸ ਬੈਂਕ (Axis Bank) ਨੂੰ ਏਸਕ੍ਰੋ ਖਾਤੇ (Escrow Account) ਰਾਹੀਂ ਟਰਾਂਸਫਰ ਕੀਤਾ ਹੈ, ਜਿਸ ਨੂੰ ਉਸ ਨੇ ਇਸ ਨਾਲ ਖੋਲ੍ਹਿਆ ਹੈ।
Paytm ਦੀ ਮੂਲ ਕੰਪਨੀ One 97 Communications ਨੇ ਫਾਈਲਿੰਗ ਰਾਹੀਂ ਦੱਸਿਆ ਕਿ Paytm QR, Soundbox ਅਤੇ EDC (ਕਾਰਡ ਮਸ਼ੀਨ) 15 ਮਾਰਚ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਣਗੇ।
Paytm QR, Soundbox and EDC (card machine) will continue to work like always, even after March 15.
— Vijay Shekhar Sharma (@vijayshekhar) February 16, 2024
The latest FAQ issued by RBI on point #21 clarifies it unambiguously.
Do not fall for any rumour or let anyone deter you to championing Digital India ! https://t.co/ts5Vqmr6qh
Paytm Payments Bank ਨੂੰ ਰਾਹਤ
ਇਸ ਦੇ ਨਾਲ ਹੀ, ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਪੇਮੈਂਟਸ ਬੈਂਕ ਨੂੰ ਸੇਵਾਵਾਂ ਜਾਰੀ ਰੱਖਣ ਲਈ 15 ਹੋਰ ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਨੂੰ 29 ਫਰਵਰੀ ਤੋਂ ਬਾਅਦ ਨਵੇਂ ਡਿਪਾਜ਼ਿਟ ਅਤੇ ਕ੍ਰੈਡਿਟ ਲੈਣ-ਦੇਣ ਨੂੰ ਰੋਕਣ ਦਾ ਆਦੇਸ਼ ਦਿੱਤਾ ਸੀ। ਹੁਣ ਪੇਟੀਐਮ ਪੇਮੈਂਟਸ ਬੈਂਕ ਨੂੰ 15 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ। ਆਰਬੀਆਈ ਨੇ ਸ਼ੁੱਕਰਵਾਰ (16 ਫਰਵਰੀ) ਨੂੰ ਕਿਹਾ ਕਿ ਇਹ ਕਦਮ ਵਪਾਰੀਆਂ ਸਮੇਤ ਗਾਹਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ।
ਪੇਟੀਐਮ ਨੇ ਐਮ ਦਾਮੋਦਰਨ ਦੀ ਅਗਵਾਈ ਵਿੱਚ ਸਮੂਹ ਸਲਾਹਕਾਰ ਕਮੇਟੀ ਦਾ ਕੀਤਾ ਗਠਨ
ਧਿਆਨ ਯੋਗ ਹੈ ਕਿ 9 ਫਰਵਰੀ ਨੂੰ ਪੇਟੀਐਮ ਨੇ ਕਿਹਾ ਸੀ ਕਿ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ ਸਾਬਕਾ ਚੇਅਰਮੈਨ ਐਮ ਦਾਮੋਦਰਨ ਦੀ ਅਗਵਾਈ ਵਿੱਚ ਇੱਕ ਸਮੂਹ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਇਸ ਨੂੰ ਪਾਲਣਾ ਅਤੇ ਨਿਯਮਾਂ ਬਾਰੇ ਸਲਾਹ ਦੇਵੇਗੀ। 3 ਮੈਂਬਰਾਂ ਦੀ ਇਸ ਕਮੇਟੀ ਵਿੱਚ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAI) ਦੇ ਸਾਬਕਾ ਪ੍ਰਧਾਨ ਐਮ.ਐਮ. ਚਿਤਾਲੇ ਅਤੇ ਆਂਧਰਾ ਬੈਂਕ ਦੇ ਸਾਬਕਾ ਸੀਐਮਡੀ ਆਰ ਰਾਮਚੰਦਰਨ ਸ਼ਾਮਲ ਹਨ।