ਪੜਚੋਲ ਕਰੋ

Penalty on Google: ਗੂਗਲ ਤੋਂ ਜਲਦ ਹੀ ਵਸੂਲਿਆ ਜਾਵੇਗਾ 1,337 ਕਰੋੜ ਰੁਪਏ ਦਾ ਜੁਰਮਾਨਾ! ਸੀਸੀਆਈ ਦੀ ਦਿੱਤੀ ਗਈ ਮੋਹਲਤ ਹੋਈ ਖ਼ਤਮ

Penalty Recovery from Google: ਦੱਸ ਦੇਈਏ ਕਿ ਭਾਰਤੀ ਮੁਕਾਬਲਾ ਕਮਿਸ਼ਨ ਜਲਦ ਹੀ 1,337 ਕਰੋੜ ਰੁਪਏ ਦਾ ਜੁਰਮਾਨਾ ਵਸੂਲਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

CCI to start Penalty Recovery from Google: ਭਾਰਤ 'ਚ ਗੂਗਲ ਲਈ ਮੁਸੀਬਤ ਲਗਾਤਾਰ ਵਧਦੀ ਜਾ ਰਹੀ ਹੈ। ਕਾਰੋਬਾਰੀ ਨਿਗਰਾਨੀ ਕਰਨ ਵਾਲੀ ਸੰਸਥਾ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ  (CCI) ਨੇ ਦੇਸ਼ ਵਿੱਚ ਗੂਗਲ ਦੀਆਂ ਅਨੈਤਿਕ ਕਾਰੋਬਾਰੀ ਗਤੀਵਿਧੀਆਂ ਕਾਰਨ ਗੂਗਲ 'ਤੇ 1,337 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਦਿੱਗਜ ਤਕਨੀਕੀ ਕੰਪਨੀ ਗੂਗਲ ਨੇ ਇਸ ਜੁਰਮਾਨੇ ਦੇ ਖਿਲਾਫ਼ NCLAT  (National Company Law Appellate Tribunal) 'ਚ ਅਪੀਲ ਦਾਇਰ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ CCI ਦੁਆਰਾ ਜੁਰਮਾਨਾ ਲਗਾਏ ਜਾਣ ਤੋਂ ਬਾਅਦ, ਕੰਪਨੀਆਂ ਨੂੰ ਜੁਰਮਾਨੇ ਦੇ 60 ਦਿਨਾਂ ਦੇ ਅੰਦਰ NCLAT ਵਿੱਚ ਆਪਣੀ ਅਪੀਲ ਦਾਇਰ ਕਰਨ ਦਾ ਅਧਿਕਾਰ ਹੈ, ਪਰ ਗੂਗਲ ਨੇ ਅਜਿਹਾ ਨਹੀਂ ਕੀਤਾ। 25 ਅਕਤੂਬਰ ਨੂੰ, ਸੀਸੀਆਈ ਨੇ ਅਨੈਤਿਕ ਕਾਰੋਬਾਰ ਕਰਨ ਲਈ ਗੂਗਲ 'ਤੇ ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਸੀ, ਜਿਸ ਲਈ 25 ਦਸੰਬਰ ਤੱਕ NCLAT ਵਿੱਚ ਅਪੀਲ ਕੀਤੀ ਜਾ ਸਕਦੀ ਹੈ।

ਕੀ ਹੈ ਸਾਰਾ ਮਾਮਲਾ

ਗੂਗਲ ਨੇ ਇਸ ਮਾਮਲੇ 'ਚ 1,337 ਕਰੋੜ ਰੁਪਏ ਦੇ ਜੁਰਮਾਨੇ ਲਈ ਕੋਈ ਅਪੀਲ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਜੁਰਮਾਨੇ ਦੀ ਰਕਮ ਵੀ ਜਮ੍ਹਾ ਨਹੀਂ ਕਰਵਾਈ ਗਈ ਹੈ। ਅਜਿਹੇ 'ਚ ਭਾਰਤ ਦਾ ਮੁਕਾਬਲਾ ਕਮਿਸ਼ਨ ਜਲਦ ਹੀ ਗੂਗਲ 'ਤੇ ਕਾਰਵਾਈ ਸ਼ੁਰੂ ਕਰ ਸਕਦਾ ਹੈ ਅਤੇ ਉਸ ਨੂੰ 1,337 ਕਰੋੜ ਰੁਪਏ ਦੀ ਵਸੂਲੀ ਲਈ ਮੰਗ ਪੱਤਰ ਭੇਜ ਸਕਦਾ ਹੈ। ਸਭ ਤੋਂ ਪਹਿਲਾਂ, ਸੀਸੀਆਈ ਨੇ 20 ਅਕਤੂਬਰ 2022 ਨੂੰ ਗੂਗਲ 'ਤੇ 1337 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।

ਇਸ ਤੋਂ ਬਾਅਦ ਗੂਗਲ 'ਤੇ 937 ਕਰੋੜ ਰੁਪਏ ਦਾ ਹੋਰ ਜੁਰਮਾਨਾ ਲਗਾਇਆ ਗਿਆ। ਹੁਣ ਇਸ ਮਾਮਲੇ ਵਿੱਚ ਸੀਸੀਆਈ ਪਹਿਲਾਂ ਗੂਗਲ ਨੂੰ ਮੰਗ ਪੱਤਰ ਭੇਜੇਗਾ। ਇਸ ਤੋਂ ਬਾਅਦ ਕੰਪਨੀ ਨੂੰ ਜੁਰਮਾਨੇ ਦੀ ਰਕਮ 30 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ। ਜੇਕਰ ਕੰਪਨੀ ਅਜਿਹਾ ਨਹੀਂ ਕਰਦੀ ਹੈ ਤਾਂ ਕੰਪਨੀ ਦੇ ਬੈਂਕ ਖਾਤੇ ਅਤੇ ਜਾਇਦਾਦਾਂ ਨੂੰ ਅਟੈਚ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਕਮਿਸ਼ਨ ਦੀ ਕਾਰਵਾਈ ਨੂੰ ਯਕੀਨੀ ਨਹੀਂ ਬਣਾਇਆ।

ਗੂਗਲ ਨੇ ਕਹੀ ਇਹ ਗੱਲ


ਪਿਛਲੇ ਹਫਤੇ ਇਸ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਗੂਗਲ ਦੇ ਬੁਲਾਰੇ ਨੇ ਨਿਊਜ਼ ਏਜੰਸੀ ਭਾਸ਼ਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅਸੀਂ ਸੀਸੀਆਈ ਦੁਆਰਾ ਲਗਾਏ ਗਏ ਜੁਰਮਾਨੇ ਦੇ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜੁਰਮਾਨਾ ਉਨ੍ਹਾਂ ਭਾਰਤੀ ਉਪਭੋਗਤਾਵਾਂ ਲਈ ਝਟਕਾ ਹੈ, ਜਿਨ੍ਹਾਂ ਨੂੰ ਗੂਗਲ ਦੇ ਐਂਡਰਾਇਡ ਦੇ ਸੁਰੱਖਿਆ ਫੀਚਰਾਂ 'ਤੇ ਭਰੋਸਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਗੱਲ NCLAT 'ਚ ਰੱਖਾਂਗੇ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਕੰਪਨੀ ਵੱਲੋਂ ਕੋਈ ਅਪੀਲ ਨਹੀਂ ਕੀਤੀ ਗਈ ਹੈ।

ਟਾਪ ਹੈਡਲਾਈਨ

Amul Milk Price Hike : ਦੁੱਧ ਖਰੀਦਣ ਵਾਲੇ ਦੇਣ ਧਿਆਨ ! ਅਮੂਲ ਨੇ ਵੀ ਵਧਾ ਦਿੱਤੇ ਰੇਟ, ਜਾਣੋ ਨਵੀਆਂ ਕੀਮਤਾਂ
Amul Milk Price Hike : ਦੁੱਧ ਖਰੀਦਣ ਵਾਲੇ ਦੇਣ ਧਿਆਨ ! ਅਮੂਲ ਨੇ ਵੀ ਵਧਾ ਦਿੱਤੇ ਰੇਟ, ਜਾਣੋ ਨਵੀਆਂ ਕੀਮਤਾਂ
Salary Hike: ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਦੋਂ ਤੋਂ ਵੱਧ ਕੇ ਮਿਲੇਗੀ ਤਨਖਾਹ? ਸਾਹਮਣੇ ਆਇਆ ਵੱਡਾ ਅਪਡੇਟ...
ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ, ਜਾਣੋ ਕਦੋਂ ਤੋਂ ਵੱਧ ਕੇ ਮਿਲੇਗੀ ਤਨਖਾਹ? ਸਾਹਮਣੇ ਆਇਆ ਵੱਡਾ ਅਪਡੇਟ...
HDFC ਬੈਂਕ ਦੇ ਗਾਹਕਾਂ ਨੂੰ ਝਟਕਾ!  ਜਾਣੋ ਹੁਣ ਲੋਨ ਦੀ ਕਿਸ਼ਤ ਵਧੇਗੀ ਜਾਂ ਨਹੀਂ ?  
HDFC ਬੈਂਕ ਦੇ ਗਾਹਕਾਂ ਨੂੰ ਝਟਕਾ!  ਜਾਣੋ ਹੁਣ ਲੋਨ ਦੀ ਕਿਸ਼ਤ ਵਧੇਗੀ ਜਾਂ ਨਹੀਂ ?  
Gold Silver Rate: ਭਾਈ ਦੂਜ 'ਤੇ ਸੋਨਾ ਮਹਿੰਗਾ ਜਾਂ ਸਸਤਾ? ਜਾਣੋ 24, 22 ਅਤੇ 18 ਕੈਰੇਟ ਦੇ ਤਾਜ਼ਾ ਭਾਅ
Gold Silver Rate: ਭਾਈ ਦੂਜ 'ਤੇ ਸੋਨਾ ਮਹਿੰਗਾ ਜਾਂ ਸਸਤਾ? ਜਾਣੋ 24, 22 ਅਤੇ 18 ਕੈਰੇਟ ਦੇ ਤਾਜ਼ਾ ਭਾਅ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
 Barnala Accident : ਬਰਨਾਲਾ ’ਚ ਕੈਂਟਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ
 Daljit Singh ਦੀ ਮੌਤ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਵੱਡਾ ਰਾਜ਼
 Daljit Singh ਦੀ ਮੌਤ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ ਨੇ ਖੋਲ੍ਹਿਆ ਵੱਡਾ ਰਾਜ਼
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
Barnala ਬੱਸ ਸਟੈਂਡ ਦੇ ਸਾਹਮਣੇ ਖਾਲੀ ਪਲਾਟ 'ਚ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ
School Holiday : ਵਿਦਿਆਰਥੀਆਂ ਦੀਆਂ ਮੌਜਾਂ ! 16 ਨਵੰਬਰ ਨੂੰ ਛੁੱਟੀ ਦਾ ਐਲਾਨ , ਲਗਾਤਾਰ 3 ਦਿਨ ਨਹੀਂ ਖੁੱਲ੍ਹਣਗੇ ਸਕੂਲ
School Holiday : ਵਿਦਿਆਰਥੀਆਂ ਦੀਆਂ ਮੌਜਾਂ ! 16 ਨਵੰਬਰ ਨੂੰ ਛੁੱਟੀ ਦਾ ਐਲਾਨ , ਲਗਾਤਾਰ 3 ਦਿਨ ਨਹੀਂ ਖੁੱਲ੍ਹਣਗੇ ਸਕੂਲ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Big News: ਵੱਡੀ ਵਾਰਦਾਤ, ਸ਼ੋਅਰੂਮ ਮੈਨੇਜਰ ਦਾ ਗੋਲੀ ਮਾਰ ਕਤਲ, ਕੱਲ੍ਹ ਖੋਲ੍ਹਿਆ ਸੀ ਨਵਾਂ ਸ਼ੋਅਰੂਮ...
Embed widget