ਕੀਮਤਾਂ ਵਧਣ 'ਤੇ ਲੋਕਾਂ ਨੇ ਘਟਾਈ ਪੈਟਰੋਲ-ਡੀਜ਼ਲ ਦੀ ਵਰਤੋਂ! ਇਸ ਮਹੀਨੇ ਵਿਕਰੀ 'ਚ ਆਈ ਕਮੀ
Petrol-diesel Price : 22 ਮਾਰਚ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਦਰਾਂ ਦੇ ਸੰਸ਼ੋਧਨ ਵਿੱਚ 137 ਦਿਨਾਂ ਦੇ ਅੰਤਰ ਨੂੰ ਖਤਮ ਕਰਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ।
Petrol-Diesel Price: ਅਪ੍ਰੈਲ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਭਾਰਤ ਵਿੱਚ ਈਂਧਨ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। 16 ਦਿਨਾਂ (22 ਮਾਰਚ ਤੋਂ) ਦੇ ਥੋੜ੍ਹੇ ਸਮੇਂ ਵਿੱਚ ਕੀਮਤਾਂ ਵਿੱਚ ਰਿਕਾਰਡ ਪੱਧਰ 'ਤੇ ਵਧਣ ਨਾਲ ਈਂਧਨ ਦੀ ਮੰਗ 'ਚ ਕਮੀ ਆਈ ਹੈ। ਇਹ ਜਾਣਕਾਰੀ ਸ਼ੁਰੂਆਤੀ ਉਦਯੋਗਿਕ ਅੰਕੜਿਆਂ ਤੋਂ ਮਿਲੀ ਹੈ।
ਅੰਕੜਿਆਂ ਦੇ ਅਨੁਸਾਰ ਪਿਛਲੇ ਮਹੀਨੇ (ਮਾਰਚ) ਦੀ ਸਮਾਨ ਮਿਆਦ ਦੇ ਮੁਕਾਬਲੇ ਅਪ੍ਰੈਲ ਦੀ ਪਹਿਲੀ ਛਿਮਾਹੀ ਵਿੱਚ ਪੈਟਰੋਲ ਦੀ ਵਿਕਰੀ ਲਗਭਗ 10 ਪ੍ਰਤੀਸ਼ਤ ਘੱਟ ਗਈ ਹੈ, ਜਦਕਿ ਡੀਜ਼ਲ ਦੀ ਮੰਗ ਵਿੱਚ 15.6 ਪ੍ਰਤੀਸ਼ਤ ਦੀ ਕਮੀ ਆਈ ਹੈ। ਇੱਥੋਂ ਤੱਕ ਕਿ ਐਲਪੀਜੀ ਮਹਾਮਾਰੀ ਦੇ ਸਮੇਂ ਦੌਰਾਨ ਵੀ ਸਥਿਰ ਵਾਧਾ ਦੇਖਿਆ ਗਿਆ ਸੀ, 1 ਅਪ੍ਰੈਲ ਤੋਂ 15 ਅਪ੍ਰੈਲ ਦੇ ਦੌਰਾਨ ਮਹੀਨੇ-ਦਰ-ਮਹੀਨੇ ਦੇ ਅਧਾਰ 'ਤੇ ਇਸ ਦੀ ਖਪਤ ਵਿੱਚ 1.7 ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ ਸੀ।
137 ਦਿਨਾਂ ਬਾਅਦ ਪਹਿਲੀ ਵਾਰ 22 ਮਾਰਚ ਨੂੰ ਕੀਮਤਾਂ ਵਧਾਈਆਂ ਗਈਆਂ
ਮਹੱਤਵਪੂਰਨ ਗੱਲ ਇਹ ਹੈ ਕਿ 22 ਮਾਰਚ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਦਰਾਂ ਦੇ ਸੰਸ਼ੋਧਨ ਵਿੱਚ 137 ਦਿਨਾਂ ਦੇ ਅੰਤਰ ਨੂੰ ਖਤਮ ਕਰਦੇ ਹੋਏ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਪਹਿਲੇ ਸਮੇਂ ਦੌਰਾਨ ਜਦੋਂ ਕੀਮਤਾਂ ਨਹੀਂ ਵਧੀਆਂ ਸਨ, ਕੱਚੇ ਮਾਲ (ਕੱਚੇ ਤੇਲ) ਦੀ ਕੀਮਤ 30 ਡਾਲਰ ਪ੍ਰਤੀ ਬੈਰਲ ਵਧ ਗਈ ਸੀ।
ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਦੇ ਬੋਝ ਨੂੰ ਘੱਟ ਕਰਨ ਲਈ ਤੇਲ ਕੰਪਨੀਆਂ ਨੇ ਈਂਧਨ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੇ ਨਤੀਜੇ ਵਜੋਂ 22 ਮਾਰਚ ਤੋਂ 6 ਅਪ੍ਰੈਲ ਦਰਮਿਆਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ।