Personal Loan: ਲੋਨ ਲੈਣ ਵੇਲੇ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਛੋਟੀ ਜਿਹੀ ਗਲਤੀ ਪੈ ਸਕਦੀ ਹੈ ਮਹਿੰਗੀ...
ਬੈਂਕ ਅਤੇ ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ ਲੋਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ, ਪਰ ਕਈ ਵਾਰ ਪੂਰੀ ਜਾਣਕਾਰੀ ਦਿੱਤੇ ਬਿਨਾਂ ਹੀ ਕਰਜ਼ਾ ਦੇ ਦਿੰਦੀਆਂ ਹਨ। ਬਾਅਦ ਵਿਚ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ।
Personal Loan: ਬੈਂਕ ਅਤੇ ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ ਲੋਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ, ਪਰ ਕਈ ਵਾਰ ਪੂਰੀ ਜਾਣਕਾਰੀ ਦਿੱਤੇ ਬਿਨਾਂ ਹੀ ਕਰਜ਼ਾ ਦੇ ਦਿੰਦੀਆਂ ਹਨ। ਬਾਅਦ ਵਿਚ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਐਪਸ ਰਾਹੀਂ ਲੋਨ ਦੇ ਵੀ ਆਫਰ ਕੀਤੇ ਜਾਂਦੇ ਹਨ। ਕੁਝ ਜ਼ੀਰੋ ਪ੍ਰੋਸੈਸਿੰਗ ਫੀਸ ਅਤੇ ਕੁਝ ਘੱਟ ਵਿਆਜ ਦੀ ਪੇਸ਼ਕਸ਼ ਕਰਦੇ ਹਨ। ਆਓ ਜਾਣਦੇ ਹਾਂ ਕਿ ਲੋਨ ਲੈਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਜ਼ੀਰੋ ਫੀਸਦੀ EMI ਆਫਰ ਦੇਖੋ
ਬਹੁਤ ਸਾਰੇ ਬੈਂਕ ਜਾਂ ਗੈਰ-ਬੈਂਕਿੰਗ ਵਿੱਤ ਕੰਪਨੀਆਂ ਜ਼ੀਰੋ ਪ੍ਰਤੀਸ਼ਤ EMI ਸਕੀਮਾਂ ਦੀ ਆਫਰ ਕਰਦੀਆਂ ਹਨ। ਮਤਲਬ ਕਿ ਤੁਹਾਨੂੰ EMI ਵਿਚ ਕੋਈ ਵਿਆਜ ਨਹੀਂ ਦੇਣਾ ਪਵੇਗਾ। ਜੇਕਰ ਤੁਹਾਨੂੰ ਅਜਿਹੀ ਕੋਈ ਆਫਰ ਮਿਲਦੀ ਹੈ ਤਾਂ ਪਹਿਲਾਂ ਇਸ ਨੂੰ ਬਾਰੀਕੀ ਨਾਲ ਸਮਝੋ।
ਮੰਨ ਲਓ ਕਿ ਤੁਹਾਨੂੰ 6 ਮਹੀਨਿਆਂ ਲਈ ਜ਼ੀਰੋ ਪ੍ਰਤੀਸ਼ਤ EMI ਦੀ ਪੇਸ਼ਕਸ਼ ‘ਤੇ 50 ਹਜ਼ਾਰ ਰੁਪਏ ਮਿਲਦੇ ਹਨ ਅਤੇ ਇਸ ਦੀ ਪ੍ਰੋਸੈਸਿੰਗ ਫੀਸ 2000 ਰੁਪਏ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਲਗਭਗ 14 ਪ੍ਰਤੀਸ਼ਤ ਵਿਆਜ ਅਦਾ ਕੀਤਾ ਹੈ। ਹੁਣ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ 50 ਹਜ਼ਾਰ ਰੁਪਏ ਦੇ ਮੁਕਾਬਲੇ 2000 ਰੁਪਏ ਦੇਣਾ ਠੀਕ ਹੈ, ਤਾਂ ਅੱਗੇ ਵਧੋ, ਨਹੀਂ ਤਾਂ ਉਸ ਆਫਰ ਨੂੰ ਛੱਡ ਕੇ ਕੋਈ ਹੋਰ ਵਿਕਲਪ ਚੁਣੋ।
CIBIL ਸਕੋਰ ਦੀ ਜਾਂਚ ਕਰਨਾ ਜ਼ਰੂਰੀ
ਲੋਨ ਲੈਣ ਤੋਂ ਪਹਿਲਾਂ CIBIL ਸਕੋਰ ਦੀ ਜਾਂਚ ਕਰਨੀ ਜ਼ਰੂਰੀ ਹੈ। ਚੰਗੇ CIBIL ਸਕੋਰ ਦੀ ਅਣਹੋਂਦ ਵਿਚ ਲੋਨ ਨਹੀਂ ਮਿਲਦਾ ਹੈ ਅਤੇ ਜੇਕਰ ਕੋਈ ਲੋਨ ਦੇਣ ਦਾ ਦਾਅਵਾ ਕਰਦਾ ਹੈ ਤਾਂ ਇਹ ਧੋਖਾਧੜੀ ਵੀ ਹੋ ਸਕਦਾ ਹੈ। ਕਿਸੇ ਵੀ ਬ੍ਰੋਕਰ ਤੋਂ ਲੋਨ ਲੈਣ ਦੀ ਬਜਾਏ, ਇੱਕ ਵਾਰ ਬੈਂਕ ਵਿੱਚ ਜਾਓ ਅਤੇ ਉੱਥੇ ਨਿੱਜੀ ਲੋਨ ਬਾਰੇ ਜਾਣਕਾਰੀ ਪ੍ਰਾਪਤ ਕਰੋ।
ਵਿਆਜ ਦਰ ਬਾਰੇ ਪਹਿਲਾਂ ਪਤਾ ਕਰੋ
ਅਕਸਰ ਲੋਕ ਪਰਸਨਲ ਲੋਨ ਲੈਣ ਦੀ ਕਾਹਲੀ ਵਿਚ ਇਹ ਵੀ ਵੇਖਦੇ ਕਿ ਉਸ ਉਤੇ ਕਿੰਨਾ ਵਿਆਜ ਵਸੂਲਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਾਅਦ ਵਿਚ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਮਿਲਦਾ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਜਿਸ ਬੈਂਕ ਜਾਂ ਵਿੱਤੀ ਕੰਪਨੀ ਤੋਂ ਪਰਸਨਲ ਲੋਨ ਲੈ ਰਹੇ ਹੋ, ਉਸ ਤੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਸਨਲ ਲੋਨ ਦੇ ਨਾਲ ਕਿੰਨਾ ਵਿਆਜ ਅਦਾ ਕੀਤਾ ਜਾ ਰਿਹਾ ਹੈ।
ਮਹੀਨਾਵਾਰ EMI ਬਾਰੇ ਜਾਣੋ
ਪਰਸਨਲ ਲੋਨ (personal loan) ਲੈਣ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਸੀਂ ਲੋਨ ਦੀ ਰਕਮ ਦਾ ਭੁਗਤਾਨ ਕਰਨ ਦੇ ਯੋਗ ਹੋਵੋਗੇ ਅਤੇ ਕੀ ਤੁਸੀਂ ਇਸ ਨੂੰ ਚੁਕਾਉਣ ਲਈ ਮਹੀਨਾਵਾਰ EMI ਦਾ ਭੁਗਤਾਨ ਕਰਨ ਦੇ ਯੋਗ ਹੋਵੋਗੇ ਜਾਂ ਨਹੀਂ। ਇਸ ਲਈ ਪਹਿਲਾਂ ਪਰਸਨਲ ਲੋਨ ਦੀ ਮਾਸਿਕ EMI ਦਾ ਪਤਾ ਲਗਾਓ।
ਜਾਣਕਾਰੀ ਨੂੰ ਲੁਕਾਉਣ ਕਰਕੇ ਰਿਜੈਕਟ ਹੋ ਸਕਦੈ ਲੋਨ
ਤੁਸੀਂ ਪਰਸਨਲ ਲੋਨ ਲੈਣਾ ਹੈ ਅਤੇ ਜਦੋਂ ਬੈਂਕ ਤੁਹਾਡੇ ਤੋਂ ਕੁਝ ਵੇਰਵੇ ਮੰਗ ਰਿਹਾ ਹੈ, ਜੇਕਰ ਤੁਸੀਂ ਉਨ੍ਹਾਂ ਨੂੰ ਲੁਕਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਹੋਰ ਥਾਂ ਤੋਂ ਕਰਜ਼ਾ ਲਿਆ ਹੈ ਜਾਂ ਪੈਸੇ ਕਿਸੇ ਕਾਰਨ ਫਸੇ ਹੋਏ ਹਨ ਅਤੇ ਜੇਕਰ ਬੈਂਕ ਨੂੰ ਮੌਜੂਦਾ ਦੇਣਦਾਰੀਆਂ ਬਾਰੇ ਪਤਾ ਚੱਲਦਾ ਹੈ, ਤਾਂ ਉਹ ਤੁਹਾਡੇ ਪਰਸਨਲ ਲੋਨ ਨੂੰ ਵੀ ਰੱਦ ਕਰ ਸਕਦੇ ਹਨ।
ਘੱਟੋ-ਘੱਟ ਮਿਆਦ ਲਈ ਲੋਨ ਲੈਣ ਦੀ ਕੋਸ਼ਿਸ਼ ਕਰੋ
ਲੋਨ ਲੈਂਦੇ ਸਮੇਂ, ਬਹੁਤ ਸਾਰੇ ਲੋਕ ਦੇਖਦੇ ਹਨ ਕਿ ਉਨ੍ਹਾਂ ਨੂੰ ਕਿੰਨੀ ਘੱਟ EMI ਅਦਾ ਕਰਨੀ ਪੈਂਦੀ ਹੈ। ਇਸ ਦੇ ਲਈ ਉਹ ਜ਼ਿਆਦਾ ਸਮੇਂ ਤੱਕ ਕਰਜ਼ਾ ਲੈਣ ਤੋਂ ਪਿੱਛੇ ਨਹੀਂ ਹਟਦੇ ਅਤੇ ਨਤੀਜਾ ਇਹ ਹੁੰਦਾ ਹੈ ਕਿ ਉਨ੍ਹਾਂ ਨੂੰ ਵਿਆਜ ਦੇ ਰੂਪ ‘ਚ ਕਾਫੀ ਪੈਸਾ ਦੇਣਾ ਪੈਂਦਾ ਹੈ। ਅਕਸਰ ਬੈਂਕ ਲੰਬੇ ਸਮੇਂ ਲਈ ਲੋਨ ਦੇਣ ‘ਤੇ ਘੱਟ ਵਿਆਜ ਦਰਾਂ ਦੀ ਪੇਸ਼ਕਸ਼ ਵੀ ਕਰਦੇ ਹਨ, ਪਰ ਇਹ ਸਮਝਣਾ ਹੋਵੇਗਾ ਕਿ ਜ਼ਿਆਦਾ ਵਿਆਜ ਤੁਹਾਡੀ ਜੇਬ ਵਿਚੋਂ ਹੀ ਜਾਂਦਾ ਹੈ।