(Source: ECI/ABP News/ABP Majha)
Petrol-Diesel Price in Punjab: ਪੈਟਰੋਲ ਦੀਆਂ ਕੀਮਤਾਂ ਨੇ ਮੱਚਾਈ ਹਾਹਾਕਾਰ! ਪੰਜਾਬ ਸਣੇ 15 ਸੂਬਿਆਂ 'ਚ ਰੇਟ 100 ਤੋਂ ਪਾਰ
ਪਿਛਲੇ ਦੋ ਮਹੀਨਿਆਂ ਦੌਰਾਨ ਦੇਸ਼ ਭਰ 'ਚ ਤੇਲ ਦੀਆਂ ਦਰਾਂ ਕਈ ਵਾਰ ਹੋਏ ਵਾਧੇ ਨਾਲ ਕੀਮਤਾਂ ਨਵੇਂ ਸਿਖਰਾਂ 'ਤੇ ਪਹੁੰਚ ਗਈਆਂ। ਕੌਮੀ ਰਾਜਧਾਨੀ 'ਚ ਪੈਟਰੋਲ ਦੀ ਕੀਮਤ 100 ਰੁਪਏ 21 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਨਵੀਂ ਦਿੱਲੀ: ਬੁੱਧਵਾਰ ਨੂੰ ਰਾਜਧਾਨੀ 'ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ। ਪੈਟਰੋਲ ਦੀ ਕੀਮਤ 'ਚ 35 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 'ਚ 23 ਪੈਸੇ ਪ੍ਰਤੀ ਲਿਟਰ ਦਾ ਵਾਧਾ ਦਰਜ ਕੀਤਾ ਗਿਆ। ਦਿੱਲੀ 'ਚ ਪੈਟਰੋਲ ਦੀ ਕੀਮਤ ਹੁਣ 100.21 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 89.53 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਪੈਟਰੋਲ 15 ਸੂਬਿਆਂ 'ਚ 100 ਤੋਂ ਪਾਰ, ਵੇਖੋ ਸੂਚੀ
ਦੇਸ਼ ਦੇ ਚਾਰ ਮਹਾਨਗਰਾਂ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ 'ਚ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ 15 ਸੂਬੇ ਜਿੱਥੇ ਪੈਟਰੋਲ 100 ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ, ਉਨ੍ਹਾਂ 'ਚ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਜੰਮੂ-ਕਸ਼ਮੀਰ, ਉੜੀਸਾ, ਕੇਰਲ, ਬਿਹਾਰ, ਪੰਜਾਬ, ਲੱਦਾਖ, ਸਿੱਕਮ ਅਤੇ ਦਿੱਲੀ ਸ਼ਾਮਲ ਹਨ।
1 ਮਈ ਨੂੰ ਦੇਸ਼ 'ਚ ਪੈਟਰੋਲ 90.40 ਰੁਪਏ ਪ੍ਰਤੀ ਲਿਟਰ ਸੀ
ਪਿਛਲੇ ਦੋ ਮਹੀਨਿਆਂ ਦੌਰਾਨ ਦੇਸ਼ ਭਰ 'ਚ ਤੇਲ ਦੀਆਂ ਦਰਾਂ ਕਈ ਵਾਰ ਹੋਏ ਵਾਧੇ ਨਾਲ ਕੀਮਤਾਂ ਨਵੇਂ ਸਿਖਰਾਂ 'ਤੇ ਪਹੁੰਚ ਗਈਆਂ। ਕੌਮੀ ਰਾਜਧਾਨੀ 'ਚ ਪੈਟਰੋਲ ਦੀ ਕੀਮਤ 1 ਮਈ ਨੂੰ ਕੀਮਤ 90.40 ਰੁਪਏ ਪ੍ਰਤੀ ਲਿਟਰ ਤੋਂ ਸ਼ੁਰੂ ਹੋ ਕੇ ਹੁਣ 100 ਰੁਪਏ 21 ਪੈਸੇ ਪ੍ਰਤੀ ਲਿਟਰ ਹੋ ਗਈ ਹੈ, ਜਿਸ 'ਚ ਪਿਛਲੇ 68 ਦਿਨਾਂ 'ਚ 9.81 ਰੁਪਏ ਪ੍ਰਤੀ ਲਿਟਰ ਦੀ ਤੇਜ਼ੀ ਨਾਲ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਪਿਛਲੇ ਦੋ ਮਹੀਨਿਆਂ 'ਚ ਰਾਜਧਾਨੀ ਵਿੱਚ ਡੀਜ਼ਲ ਦੀਆਂ ਕੀਮਤਾਂ 'ਚ ਵੀ 8.80 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਮਈ ਅਤੇ ਜੂਨ ਦੇ ਵਿਚਕਾਰ 61 ਦਿਨਾਂ 'ਚ ਕੀਮਤ 32 ਦਿਨਾਂ ਲਈ ਵਧ ਗਈ।
ਰਾਹੁਲ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਦੀ ਗੱਡੀ ਪੈਟਰੋਲ ਜਾਂ ਡੀਜ਼ਲ 'ਤੇ ਚੱਲ ਸਕਦੀ ਹੈ, ਪਰ ਮੋਦੀ ਸਰਕਾਰ ਟੈਕਸ ਵਸੂਲੀ 'ਤੇ ਚਲਦੀ ਹੈ। ਕਾਂਗਰਸ ਨੇਤਾ ਨੇ ਟਵੀਟ ਕੀਤਾ, "ਭਾਵੇਂ ਤੁਹਾਡੀ ਗੱਡੀ ਪੈਟਰੋਲ ਤੇ ਡੀਜ਼ਲ 'ਤੇ ਚਲੇ, ਮੋਦੀ ਸਰਕਾਰ ਟੈਕਸ ਵਸੂਲੀ 'ਤੇ ਚਲਦੀ ਹੈ।"
ਇਹ ਵੀ ਪੜ੍ਹੋ: PM Modi New Cabinet: ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਮੌਜੂਦਾ ਮੰਤਰੀਆਂ ਨੇ ਲਾਈ ਅਸਤੀਫ਼ਿਆਂ ਦੀ ਛੜੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904