Petrol-Diesel price on 19 March 2021: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਤਾਜ਼ਾ ਅਪਡੇਟਸ, ਜਾਣੋ ਤੁਹਾਡੇ ਸ਼ਹਿਰ ;ਚ ਤੇਲ ਦੀਆਂ ਕੀਮਤਾਂ
Petrol-Diesel price: ਸ਼ੁੱਕਰਵਾਰ ਨੂੰ ਲਗਾਤਾਰ 20ਵੇਂ ਦਿਨ ਤੇਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। 27 ਫਰਵਰੀ ਤੋਂ ਬਾਅਦ ਮਾਰਚ ਵਿੱਚ ਹੁਣ ਤੱਕ ਤੇਲ ਦੀਆਂ ਕੀਮਤਾਂ 'ਚ ਵਾਧਾ ਨਾ ਹੋਣ ਕਰਕੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਮਿਲਣ ਵਾਲੀ ਰਾਹਤ ਜਾਰੀ ਹੈ।
ਚੰਡੀਗੜ੍ਹ: ਫਰਵਰੀ ਮਹੀਨੇ ਵਿੱਚ ਮਹਿੰਗੇ ਪੈਟਰੋਲ ਤੇ ਡੀਜ਼ਲ (Petrol-Diesel price) ਦੀ ਵੱਦ ਰਹੀਆਂ ਕੀਮਤਾਂ ਤੋਂ ਦੁਖੀ ਲੋਕਾਂ ਨੂੰ ਮਾਰਚ ਵਿੱਚ ਹੁਣ ਤੱਕ ਰਾਹਤ ਮਿਲੀ ਹੋਈ ਹੈ। ਮਾਰਚ ਨੂੰ ਸ਼ੁਰੂ ਹੋਏ 3 ਹਫ਼ਤੇ ਹੋ ਗਏ ਹਨ, ਪਰ ਅਜੇ ਤੱਕ ਤੇਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਲਗਾਤਾਰ 20ਵੇਂ ਦਿਨ ਤੇਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਸ ਨਾਲ ਆਮ ਲੋਕਾਂ ਨੂੰ ਜ਼ਰੂਰ ਕੁਝ ਰਾਹਤ ਮਿਲੇਗੀ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਮੁਤਾਬਕ, ਨਵੀਂ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਈ ਦਿਨਾਂ ਤੋਂ ਕ੍ਰਮਵਾਰ 91.17 ਰੁਪਏ ਅਤੇ 81.47 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹਨ। ਇਸੇ ਤਰ੍ਹਾਂ ਮੁੰਬਈ ਵਿਚ ਵੀ ਪੈਟਰੋਲ ਦੀ ਕੀਮਤ 97.57 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ ਦੀ ਕੀਮਤ 88.60 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ।
ਕੋਲਕਾਤਾ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 91.35 ਰੁਪਏ ਤੇ ਡੀਜ਼ਲ ਦੀ ਕੀਮਤ 84.35 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ ਵਿਚ ਵੀ ਇੱਕ ਲੀਟਰ ਪੈਟਰੋਲ ਦੀ ਕੀਮਤ 93.11 ਰੁਪਏ ਤੇ ਡੀਜ਼ਲ ਦੀ ਕੀਮਤ 86.45 ਰੁਪਏ 'ਤੇ ਸਥਿਰ ਰਹੀ।
ਮਾਰਚ ਵਿੱਚ ਕੀਮਤਾਂ ਵਿੱਚ ਨਹੀਂ ਹੋਇਆ ਵਾਧਾ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਖਰੀ ਤਬਦੀਲੀ 27 ਫਰਵਰੀ 2021 ਨੂੰ ਹੋਈ ਸੀ, ਜਦੋਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 24 ਪੈਸੇ ਦਾ ਵਾਧਾ ਹੋਇਆ ਸੀ ਤੇ ਡੀਜ਼ਲ 15 ਪੈਸੇ ਮਹਿੰਗਾ ਹੋ ਗਿਆ ਸੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ 20 ਦਿਨਾਂ ਤੋਂ ਸਥਿਰ ਹਨ, ਇਸ ਦੇ ਬਾਵਜੂਦ ਇਸ ਦੀਆਂ ਕੀਮਤਾਂ ਇੱਕ ਰਿਕਾਰਡ ਪੱਧਰ 'ਤੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904