(Source: ECI/ABP News)
Petrol-Diesel Price Today 18 August 2021: ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਅੱਜ ਕੀ ਹੈ ਪੈਟਰੋਲ ਤੇ ਡੀਜ਼ਲ ਦੇ ਭਾਅ
Petrol-Diesel Price Today: ਤੇਲ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ 20 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਡੀਜ਼ਲ ਦੀ ਕੀਮਤ ਵਿੱਚ ਆਖਰੀ ਕਟੌਤੀ 12 ਜੁਲਾਈ, 2021 ਨੂੰ ਹੋਈ ਸੀ।
![Petrol-Diesel Price Today 18 August 2021: ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਅੱਜ ਕੀ ਹੈ ਪੈਟਰੋਲ ਤੇ ਡੀਜ਼ਲ ਦੇ ਭਾਅ Petrol-Diesel Price Today 18 August 2021: Petrol Prices Unchanged, Diesel Rates Cut After 31 Days Petrol-Diesel Price Today 18 August 2021: ਮਹੀਨੇ ਬਾਅਦ ਸਸਤਾ ਹੋਇਆ ਡੀਜ਼ਲ, ਜਾਣੋ ਅੱਜ ਕੀ ਹੈ ਪੈਟਰੋਲ ਤੇ ਡੀਜ਼ਲ ਦੇ ਭਾਅ](https://feeds.abplive.com/onecms/images/uploaded-images/2021/06/11/94cb8aaedadc6beff2251bfee403c7a3_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੱਚੇ ਤੇਲ ਦੇ ਭਾਅ ਘਟਣ ਦੇ ਬਾਵਜੂਦ 32 ਦਿਨਾਂ ਮਗਰੋਂ ਪੈਟਰੋਲ ਦੀ ਕੀਮਤ (Petrol Prices) ਵਿੱਚ ਕੋਈ ਬਦਲਾਅ ਨਹੀਂ ਹੋਇਆ। ਬੁੱਧਵਾਰ ਨੂੰ ਇੱਕ ਵਾਰ ਫਿਰ ਤੇਲ ਦੀਆਂ ਕੀਮਤਾਂ (Fuel Prices) ਸਥਿਰ ਰਹੀਆਂ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਡੀਜ਼ਲ ਦੀ ਕੀਮਤ (Diesel Prices) ਵਿੱਚ ਮਾਮੂਲੀ ਕਮੀ ਕੀਤੀ ਹੈ। ਅੱਜ ਲਗਾਤਾਰ 32ਵੇਂ ਦਿਨ ਪੈਟਰੋਲ ਦੀ ਕੀਮਤ ਸਥਿਰ ਰਹੀ, ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 20 ਪੈਸੇ ਦੀ ਕਮੀ ਆਈ ਹੈ।
ਡੀਜ਼ਲ ਦੀਆਂ ਕੀਮਤਾਂ 16 ਜੁਲਾਈ ਤੋਂ ਸਥਿਰ ਸੀ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ ਵਿੱਚ ਆਖਰੀ ਬਦਲਾਅ 17 ਜੁਲਾਈ ਨੂੰ ਹੋਇਆ ਸੀ। ਕੀਮਤ ਵਿੱਚ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਡੀਜ਼ਲ ਦੀ ਕੀਮਤ 89.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੱਛਮੀ ਬੰਗਾਲ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਜੰਮੂ -ਕਸ਼ਮੀਰ, ਉੜੀਸਾ, ਤਾਮਿਲਨਾਡੂ, ਕੇਰਲ, ਬਿਹਾਰ, ਪੰਜਾਬ ਤੇ ਲੱਦਾਖ ਸਮੇਤ ਕਈ ਹੋਰ ਸੂਬਿਆਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਵੀ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ।
ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮਿਆਰੀ ਤੇਲ ਦੇ ਪਿਛਲੇ 15 ਦਿਨਾਂ ਤੋਂ ਔਸਤ ਕੀਮਤ ਤੇ ਵਿਦੇਸ਼ੀ ਮੁਦਰਾ ਦਰ ਦੇ ਅਧਾਰ 'ਤੇ ਰੋਜ਼ਾਨਾ ਦੇ ਅਧਾਰ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ।
ਪੈਟਰੋਲ ਅਤੇ ਡੀਜ਼ਲ ਦੇ ਮੌਜੂਦਾ ਰੇਟ
ਦਿੱਲੀ: ਪੈਟਰੋਲ - 101.84 ਰੁਪਏ ਪ੍ਰਤੀ ਲੀਟਰ, ਡੀਜ਼ਲ - 89.67 ਰੁਪਏ ਪ੍ਰਤੀ ਲੀਟਰ
ਮੁੰਬਈ: ਪੈਟਰੋਲ - 107.83 ਰੁਪਏ ਪ੍ਰਤੀ ਲੀਟਰ; ਡੀਜ਼ਲ - 97.24 ਰੁਪਏ ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ - 102.08 ਰੁਪਏ ਪ੍ਰਤੀ ਲੀਟਰ, ਡੀਜ਼ਲ - 92.82 ਰੁਪਏ ਪ੍ਰਤੀ ਲੀਟਰ
ਚੇਨਈ: ਪੈਟਰੋਲ - 99.47 ਰੁਪਏ ਪ੍ਰਤੀ ਲੀਟਰ, ਡੀਜ਼ਲ - 94.20 ਰੁਪਏ ਪ੍ਰਤੀ ਲੀਟਰ
ਬੇਂਗਲੁਰੂ: ਪੈਟਰੋਲ - 105.25 ਰੁਪਏ ਪ੍ਰਤੀ ਲੀਟਰ; ਡੀਜ਼ਲ - 95.05 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ - 97.93 ਰੁਪਏ ਪ੍ਰਤੀ ਲੀਟਰ; ਡੀਜ਼ਲ - 89.31 ਰੁਪਏ ਪ੍ਰਤੀ ਲੀਟਰ
ਇਸ ਤਰ੍ਹਾਂ ਆਪਣੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਜਾਣੋ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਅਪਡੇਟ ਕੀਤੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਸਿਰਫ ਇੱਕ ਐਸਐਮਐਸ ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਹਰ ਰੋਜ਼ ਜਾਣ ਸਕਦੇ ਹੋ।
ਇਹ ਵੀ ਪੜ੍ਹੋ: ICSE, ISC Exam 2021: CISCE 10ਵੀਂ-12ਵੀਂ ਇੰਪਰੂਵਮੈਂਟ ਤੇ ਕੰਪਾਰਟਮੈਂਟ ਪ੍ਰੀਖਿਆ ਦੇ ਸ਼ੈਡਿਊਲ 'ਚ ਬਦਲਾਅ, ਇੱਥੇ ਚੈੱਕ ਕਰੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)