![ABP Premium](https://cdn.abplive.com/imagebank/Premium-ad-Icon.png)
ICSE, ISC Exam 2021: CISCE 10ਵੀਂ-12ਵੀਂ ਇੰਪਰੂਵਮੈਂਟ ਤੇ ਕੰਪਾਰਟਮੈਂਟ ਪ੍ਰੀਖਿਆ ਦੇ ਸ਼ੈਡਿਊਲ 'ਚ ਬਦਲਾਅ, ਇੱਥੇ ਚੈੱਕ ਕਰੋ
ICSE ਤੇ ISC ਇੰਪਰੂਵਮੈਂਟ ਅਤੇ ਕੰਪਾਰਟਮੈਂਟ ਪ੍ਰੀਖਿਆ 2021 ਨੂੰ 19 ਅਗਸਤ ਲਈ ਰੀਸ਼ੈਡਿਊਲ ਕੀਤਾ ਗਿਆ ਹੈ। ਦਰਅਸਲ ਸੀਆਈਐਸਸੀਈ ਨੇ ਇਸ ਤਾਰੀਖ ਨੂੰ ਰੀ-ਸ਼ੈਡਿਊਲ ਕੀਤਾ ਗਿਆ ਹੈ ਕਿਉਂਕਿ ਮੁਹਰਮ ਛੁੱਟੀ ਹੁਣ 19 ਅਗਸਤ ਦੀ ਬਜਾਏ 20 ਅਗਸਤ ਨੂੰ ਹੋਵੇਗੀ।
![ICSE, ISC Exam 2021: CISCE 10ਵੀਂ-12ਵੀਂ ਇੰਪਰੂਵਮੈਂਟ ਤੇ ਕੰਪਾਰਟਮੈਂਟ ਪ੍ਰੀਖਿਆ ਦੇ ਸ਼ੈਡਿਊਲ 'ਚ ਬਦਲਾਅ, ਇੱਥੇ ਚੈੱਕ ਕਰੋ ICSE, ISC Exam 2021: CISCE 10th-12th Improvement and Compartment Exam Schedule Revised, know in details ICSE, ISC Exam 2021: CISCE 10ਵੀਂ-12ਵੀਂ ਇੰਪਰੂਵਮੈਂਟ ਤੇ ਕੰਪਾਰਟਮੈਂਟ ਪ੍ਰੀਖਿਆ ਦੇ ਸ਼ੈਡਿਊਲ 'ਚ ਬਦਲਾਅ, ਇੱਥੇ ਚੈੱਕ ਕਰੋ](https://feeds.abplive.com/onecms/images/uploaded-images/2021/07/27/ccf4b04e04b372926d1e2a8ba251dd6b_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਵੱਲੋਂ ਇੰਡੀਅਨ ਸਕੂਲ ਸਰਟੀਫਿਕੇਟ ਆਫ਼ ਸੈਕੰਡਰੀ ਪ੍ਰੀਖਿਆ (ICSE) ਤੇ ਇੰਡੀਅਨ ਸਕੂਲ ਸਰਟੀਫਿਕੇਟ (ISC) ਦੇ ਵਿਦਿਆਰਥੀਆਂ ਲਈ ਇੰਪਰੂਵਮੈਂਟ ਤੇ ਕੰਪਾਰਟਮੈਂਟ ਪ੍ਰੀਖਿਆ ਆਯੋਜਿਤ ਕਰ ਰਹੀ ਹੈ। ਇਹ ਪ੍ਰੀਖਿਆ 16 ਅਗਸਤ ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਸੀਆਈਐਸਸੀਈ ਨੇ ਅਧਿਕਾਰਤ ਵੈੱਬਸਾਈਟ cisce.org 'ਤੇ 20 ਅਗਸਤ 2021 ਨੂੰ ਹੋਣ ਵਾਲੀ ਇੰਪਰੂਵਮੈਂਟ, ਕੰਪਾਰਟਮੈਂਟ ਪ੍ਰੀਖਿਆ ਲਈ ਰਿਵਾਇਜ਼ਡ ਟਾਈਮ ਟੇਬਲ ਜਾਰੀ ਕੀਤਾ ਹੈ।
ਮੋਹਰਮ ਦੀਆਂ ਛੁੱਟੀ ਕਾਰਨ ਰਿਵਾਇਜ਼ਡ ਟਾਈਮ ਟੇਬਲ
ਅਧਿਕਾਰਤ ਨੋਟਿਸ ਅਨੁਸਾਰ, ਆਈਸੀਐਸਈ ਤੇ ਆਈਐਸਸੀ ਇੰਪਰੂਵਮੈਂਟ ਐਂਡ ਕੰਪਾਰਟਮੈਂਟ ਪ੍ਰੀਖਿਆ 2021 ਜੋ ਕਿ 20 ਅਗਸਤ ਨੂੰ ਹੋਣੀ ਸੀ ਜਿਸ ਨੂੰ ਮੁੜ 19 ਅਗਸਤ ਕਰ ਦਿੱਤਾ ਗਿਆ ਹੈ। ਸੀਆਈਐਸਸੀਈ ਨੇ ਇਸ ਤਾਰੀਖ ਨੂੰ ਰੀ-ਸ਼ੈਡਿਊਲ ਕੀਤਾ ਹੈ ਕਿਉਂਕਿ ਮੁਹਰਮ ਦੀ ਛੁੱਟੀ ਹੁਣ 19 ਅਗਸਤ 2021 ਦੀ ਬਜਾਏ 20 ਅਗਸਤ 2021 ਨੂੰ ਹੋਵੇਗੀ। ਇਸ ਕਾਰਨ 20 ਅਗਸਤ ਨੂੰ ਨਿਰਧਾਰਤ ਕੰਪਾਰਟਮੈਂਟ ਤੇ ਇੰਪਰੂਵਮੈਂਟ ਪ੍ਰੀਖਿਆ ਨੂੰ ਰੀ-ਸ਼ੈਡਿਊਲ ਕੀਤਾ ਗਿਆ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਰਜਿਸਟਰਡ ਉਮੀਦਵਾਰ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਧਿਕਾਰਤ ਨੋਟਿਸ ਦੀ ਜਾਂਚ ਕਰ ਸਕਦੇ ਹਨ।
ICSE, ISC ਪ੍ਰੀਖਿਆ 2021: 20 ਅਗਸਤ ਦੀ ਪ੍ਰੀਖਿਆ ਦਾ ਰਿਵਾਇਜ਼ਡ ਟਾਈਮ ਟੇਬਲ
ICSE (ਕਲਾਸ 10) ਇੰਪਰੂਵਮੈਂਟ, ਕੰਪਾਰਟਮੈਂਟ ਪ੍ਰੀਖਿਆ - ਇਤਿਹਾਸ ਅਤੇ ਸਿਵਿਕਸ (H.C.G ਪੇਪਰ I) - 19 ਅਗਸਤ, 2021
ISC (ਕਲਾਸ 12) ਇੰਪਰੂਵਮੈਂਟ, ਕੰਪਾਰਟਮੈਂਟ ਪ੍ਰੀਖਿਆ - ਮਨੋਵਿਗਿਆਨ, ਲੇਖਾ, ਰਸਾਇਣ ਵਿਗਿਆਨ - ਅਗਸਤ 19, 2021
ਉਮੀਦਵਾਰਾਂ ਨੂੰ ਇੰਪਰੂਵਮੈਂਟ ਤੇ ਕੰਪਾਰਟਮੈਂਟ ਆਈਸੀਐਸਈ, ਆਈਐਸਸੀ ਪ੍ਰੀਖਿਆ 2021 ਲਈ ਇਨ੍ਹਾਂ ਸੋਧੀਆਂ ਤਰੀਕਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਿਸੇ ਵੀ ਉਲਝਣ ਤੋਂ ਬਚਣ ਲਈ, ਉਮੀਦਵਾਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੀਆਈਐਸਸੀਈ ਵੱਲੋਂ ਜਾਰੀ ਅਧਿਕਾਰਤ ਨੋਟਿਸ ਵਿੱਚ ਦਿੱਤੇ ਗਏ ਰਿਵਾਇਜ਼ਡ ਟਾਈਮ ਟੇਬਲ ਦੀ ਜਾਂਚ ਕਰਨ।
ਪ੍ਰੀਖਿਆਵਾਂ ਕੋਵਿਡ ਪ੍ਰੋਟੋਕੋਲ ਦੇ ਅਨੁਸਾਰ ਕੀਤੀਆਂ ਜਾ ਰਹੀਆਂ ਹਨ
ਦੱਸ ਦੇਈਏ ਕਿ ਆਈਸੀਐਸਈ ਆਈਐਸਸੀ ਇੰਪਰੂਵਮੈਂਟ ਅਤੇ ਕੰਪਾਰਟਮੈਂਟ ਪ੍ਰੀਖਿਆ ਸਾਰੇ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸੀਆਈਐਸਸੀਈਈ ਵਲੋਂ ਕਰਵਾਈ ਜਾ ਰਹੀ ਹੈ। ਸੁਧਾਰ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਨੂੰ ਇੱਕ ਹੋਰ ਮੌਕਾ ਦੇਣ ਲਈ ਲਈ ਜਾ ਰਹੀ ਹੈ ਜੋ ਆਪਣੇ ਅੰਕਾਂ ਨਾਲ ਸੰਤੁਸ਼ਟ ਨਹੀਂ ਹਨ। ਦੂਜੇ ਪਾਸੇ, ਕੰਪਾਰਟਮੈਂਟ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਹੈ ਜੋ ਪਾਸ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ ਪਰ ਅੰਗਰੇਜ਼ੀ ਅਤੇ ਤਿੰਨ ਹੋਰ ਵਿਸ਼ਿਆਂ ਵਿੱਚ ਪਾਸ ਹੋਏ ਹਨ।
ਇਹ ਵੀ ਪੜ੍ਹੋ: Neeraj Chopra Health: ਨੀਰਜ ਚੋਪੜਾ ਨੇ ਪਾਣੀਪਤ 'ਚ ਸਵਾਗਤ ਸਮਾਰੋਹ ਅੱਧ ਵਿਚਾਲੇ ਛੱਡਿਆ, ਪਹੁੰਚੇ ਹਸਪਤਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)