(Source: ECI/ABP News/ABP Majha)
ਫਿਰ ਲੱਗ ਸਕਦਾ ਮਹਿੰਗੇ ਪੈਟਰੋਲ-ਡੀਜ਼ਲ ਦਾ ਝਟਕਾ, 7 ਸਾਲਾਂ ਦੇ ਸਿਖਰਲੇ ਪੱਧਰ 'ਤੇ ਪਹੁੰਚਿਆ ਕੱਚਾ ਤੇਲ
ਨਵੀਂ ਦਿੱਲ਼ੀ: ਭਾਰਤ ਦੇ ਲੋਕਾਂ ਨੂੰ ਇੱਕ ਵਾਰ ਫੇਰ ਮਹਿੰਗਾਈ ਦਾ ਝਟਕਾ ਲੱਗਣ ਵਾਲਾ ਹੈ। ਪੈਟਰੋਲ ਡੀਜ਼ਲ ਆਉਣ ਵਾਲੇ ਦਿਨਾਂ 'ਚ ਇੱਕ ਵਾਰ ਫਿਰ ਮਹਿੰਗਾ ਹੋ ਸਕਦਾ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ 7 ਸਾਲ ਦੇ ..
ਨਵੀਂ ਦਿੱਲ਼ੀ: ਭਾਰਤ ਦੇ ਲੋਕਾਂ ਨੂੰ ਇੱਕ ਵਾਰ ਫੇਰ ਮਹਿੰਗਾਈ ਦਾ ਝਟਕਾ ਲੱਗਣ ਵਾਲਾ ਹੈ। ਪੈਟਰੋਲ ਡੀਜ਼ਲ ਆਉਣ ਵਾਲੇ ਦਿਨਾਂ 'ਚ ਇੱਕ ਵਾਰ ਫਿਰ ਮਹਿੰਗਾ ਹੋ ਸਕਦਾ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ 7 ਸਾਲ ਦੇ ਸਭ ਤੋਂ ਉੱਪਰਲੇ ਪੱਧਰ 'ਤੇ ਜਾ ਪਹੁੰਚੀਆਂ ਹਨ। ਕੱਚੇ ਤੇਲ ਦੀਆਂ ਕੀਮਤਾਂ 86 ਰੁਪਏ ਪ੍ਰਤੀ ਬੈਰਲ ਦੇ ਪਾਰ ਜਾ ਪਹੁੰਚੀਆਂ ਹਨ।
ਹੋਰ ਮਹਿੰਗਾ ਹੋਵੇਗਾ ਕੱਚਾ ਤੇਲ
ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਨਵੇਂ ਸਾਲ 2022 'ਚ ਕੱਚੇ ਤੇਲ ਦੀਆਂ ਕੀਮਤਾਂ 'ਚ 10 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। ਬੀਤੇ ਚਾਰ ਹਫਤਿਆਂ ਤੋਂ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਜਾਣਕਾਰਾਂ ਮੁਤਾਬਕ ਕੋਵਿਡ ਦੇ ਅਸਰ ਘਟਣ ਦੇ ਬਾਅਦ ਮੰਗ ਮੰਗ 'ਚ ਤੇਜ਼ੀ ਦੇ ਚੱਲਦੇ ਕੱਚੇ ਤੇਲ ਦੀ ਮੰਗ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇੱਕ ਦਸੰਬਰ 2021 ਨੂੰ ਕੱਚੇ ਤੇਲ ਦੀਆਂ ਕੀਮਤਾਂ 'ਚ 68.87 ਡਾਲਰ ਪ੍ਰਤੀ ਬੈਰਲ ਸੀ ਜੋ ਹੁਣ 86 ਡਾਲਰ ਪ੍ਰਤੀ ਬੈਰਲ ਕੇ ਉਪਰ ਕਾਰੋਬਾਰ ਕਰ ਰਿਹਾ ਹੈ। ਯਾਨੀ ਡੇਢ ਮਹੀਨੇ ਦੇ ਅੰਦਰ ਕੱਚੇ ਤੇਲ ਦੀਆਂ ਕੀਮਤਾਂ 'ਚ ਹੇਠਲੇ ਪੱਧਰ ਤੋਂ 25 ਫੀਸਦੀ ਦੀ ਤੇਜ਼ੀ ਆ ਚੁੱਕੀ ਹੈ।
ਹਵਾਈ ਈਂਧਣ ਹੋਇਆ ਮਹਿੰਗਾ
ਮਹਿੰਗੇ ਕੱਚੇ ਤੇਲ ਦੇ ਚੱਲਦੇ ਸਰਕਾਰੀ ਤੇਲ ਕੰਪਨੀਆਂ ਨੇ ਹਵਾਈ ਈਂਧਨ ਦੀਆਂ ਕੀਮਤਾਂ 'ਚ 4.2 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਕੱਚਾ ਤੇਲ ਮਹਿੰਗਾ ਹੋਣ ਕਾਰਨ ਇਸ ਮਹੀਨੇ ਦੂਜੀ ਵਾਰ ਹਵਾਈ ਈਂਧਣ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1 ਜਨਵਰੀ 2022 ਨੂੰ ATF ਦੀਆਂ ਕੀਮਤਾਂ ਵਧਾਈਆਂ ਗਈਆਂ ਸਨ। ਹਵਾਈ ਈਂਧਣ ਦੀ ਕੀਮਤ ਵਿੱਚ 3232.87 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਹੈ ਅਤੇ ਰਾਜਧਾਨੀ ਦਿੱਲੀ ਵਿੱਚ ਨਵੀਂ ਕੀਮਤ 79,294.91 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ।
ਇਹ ਵੀ ਪੜ੍ਹੋ: Aadhaar Card ਲੌਕ ਹੋਣ ਮਗਰੋਂ ਨਹੀਂ ਹੋ ਸਕਦਾ ਬਾਇਓਮੈਟ੍ਰਿਕ, ਜਾਣੋ ਲੌਕ ਤੇ ਅਨਲੌਕ ਕਰਨ ਦਾ ਪੂਰਾ ਪ੍ਰੋਸੈਸ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਨਹੀਂ
ਹਾਲਾਂਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 4 ਨਵੰਬਰ 2021 ਦੇ ਬਾਅਦ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਜਦਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਆ ਚੁੱਕਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904