PIB Fact Check: ਕੀ ਆਮਦਨ ਕਰ ਵਿਭਾਗ ਚਲਾ ਰਿਹਾ ਹੈ ਕੋਈ ਲੱਕੀ ਡਰਾਅ? ਜਾਣੋ ਇਸ ਵਾਇਰਲ ਮੈਸੇਜ ਦੀ ਸੱਚਾਈ
Income Tax Department Viral Message: ਦੱਸ ਦੇਈਏ ਕਿ ਪੀਆਈਬੀ ਫੈਕਟ ਚੈਕ ਨੇ ਦੱਸਿਆ ਹੈ ਕਿ ਇਹ ਵਾਇਰਲ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੈ। ਪੀਆਈਬੀ ਨੇ ਕਿਹਾ ਹੈ ਕਿ ਲੋਕਾਂ ਨੂੰ ਅਜਿਹੇ ਵਾਇਰਲ ਮੈਸੇਜ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
PIB Fact Check of Income Tax Department Viral Message: ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੋਈ ਨਾ ਕੋਈ ਮੈਸੇਜ ਵਾਇਰਲ ਹੁੰਦਾ ਹੈ। ਭਾਰਤ ਵਿੱਚ ਵਧਦੇ ਡਿਜੀਟਾਈਜੇਸ਼ਨ ਦੇ ਨਾਲ ਸਾਈਬਰ ਅਪਰਾਧ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਪੀਆਈਬੀ ਸਾਈਬਰ ਅਪਰਾਧ ਨੂੰ ਰੋਕਣ ਲਈ ਸਮੇਂ-ਸਮੇਂ 'ਤੇ ਵਾਇਰਲ ਮੈਸੇਜਸ ਦੀ ਤੱਥਾਂ ਦੀ ਜਾਂਚ ਕਰਦੀ ਰਹਿੰਦੀ ਹੈ। ਇਸ ਰਾਹੀਂ ਉਹ ਵਾਇਰਲ ਮੈਸੇਜ ਨਾਲ ਜੁੜੀ ਸੱਚਾਈ ਦੱਸਦੀ ਹੈ।
ਹਾਲ ਹੀ ਵਿੱਚ, ਭਾਰਤੀ ਆਮਦਨ ਕਰ ਵਿਭਾਗ ਦਾ ਇੱਕ ਮੈਸੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ਵਿੱਚ ਲੱਕੀ ਡਰਾਅ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਵਾਇਰਲ ਮੈਸੇਜ ਦੀ ਸੱਚਾਈ ਬਾਰੇ-
E-mails and messages are being circulated by fraudsters with a false claim that the recipient has won a lottery.#PIBFactCheck
— PIB Fact Check (@PIBFactCheck) May 18, 2022
▶️Beware of such lottery scams!
▶️Do not share your personal or financial information on such calls, emails and messages. pic.twitter.com/5Ypeq2ZF0I
ਪੀਆਈਬੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ
ਦੱਸ ਦਈਏ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਵਾਇਰਲ ਪੋਸਟ ਦੀ ਜਾਣਕਾਰੀ ਦਿੱਤੀ ਹੈ। ਇਸ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੇ ਇਸ ਲਾਟਰੀ ਰਾਹੀਂ 8,388 ਰੁਪਏ ਜਿੱਤੇ ਹਨ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਲਾਟਰੀ ਦਾ ਆਯੋਜਨ ਇਨਕਮ ਟੈਕਸ ਵਿਭਾਗ ਅਤੇ ਕੇਬੀਸੀ ਨੇ ਮਿਲ ਕੇ ਕੀਤਾ ਹੈ।
ਜਾਣੋ ਵਾਇਰਲ ਮੈਸੇਜ ਦੀ ਸੱਚਾਈ
ਦੱਸ ਦੇਈਏ ਕਿ ਪੀਆਈਬੀ ਫੈਕਟ ਚੈਕ ਵਿੱਚ ਦੱਸਿਆ ਗਿਆ ਹੈ ਕਿ ਇਹ ਵਾਇਰਲ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੈ। ਪੀਆਈਬੀ ਨੇ ਕਿਹਾ ਹੈ ਕਿ ਲੋਕਾਂ ਨੂੰ ਅਜਿਹੇ ਵਾਇਰਲ ਸੰਦੇਸ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਸੰਦੇਸ਼ਾਂ 'ਤੇ ਦਿੱਤੇ ਗਏ ਨੰਬਰ 'ਤੇ ਆਪਣੇ ਨਿੱਜੀ ਵੇਰਵੇ ਅਤੇ ਬੈਂਕ ਵੇਰਵੇ ਬਿਲਕੁਲ ਵੀ ਸਾਂਝੇ ਨਾ ਕਰਨ।
ਇਹ ਵੀ ਪੜ੍ਹੋ: