PM Kisan Yojana : ਸਰਕਾਰ ਨੇ ਪੀਐਮ ਕਿਸਾਨ ਯੋਜਨਾ 'ਚ ਕੀਤਾ ਵੱਡਾ ਬਦਲਾਅ, ਹੁਣ 6000 ਰੁਪਏ ਲਈ ਕਰਨਾ ਪਵੇਗਾ ਇਹ ਕੰਮ
ਸਰਕਾਰ ਨੇ ਇਹ ਕਦਮ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨੂੰ ਲੈ ਕੇ ਚੱਲ ਰਹੀ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਹੈ।
PM Kisan Samman Nidhi Yojana : ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀਐੱਮ ਕਿਸਾਨ ਯੋਜਨਾ) 'ਚ ਵੱਡਾ ਬਦਲਾਅ ਕੀਤਾ ਹੈ। ਜੇਕਰ ਤੁਸੀਂ ਵੀ ਇਸ ਸਕੀਮ ਦਾ ਲਾਭ ਉਠਾਉਂਦੇ ਹੋ, ਤਾਂ ਤੁਹਾਨੂੰ ਤੁਰੰਤ ਚੈੱਕ ਕਰਨਾ ਚਾਹੀਦਾ ਹੈ। ਹੁਣ ਤੋਂ ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਰਾਸ਼ਨ ਕਾਰਡ ਦੇ ਨਾਲ-ਨਾਲ ਹੋਰ ਸਾਰੇ ਦਸਤਾਵੇਜ਼ ਵੀ ਦੇਣੇ ਜ਼ਰੂਰੀ ਹੋਣਗੇ। ਰਾਸ਼ਨ ਕਾਰਡ ਨਾ ਦੇਣ ਵਾਲਾ ਕੋਈ ਵੀ ਕਿਸਾਨ ਇਸ ਸਕੀਮ ਦਾ ਲਾਭ ਨਹੀਂ ਲੈ ਸਕੇਗਾ।
ਰਜਿਸਟ੍ਰੇਸ਼ਨ ਦੇ ਸਮੇਂ ਰਾਸ਼ਨ ਕਾਰਡ ਦੇਣਾ ਹੋਵੇਗਾ
ਸਰਕਾਰ ਨੇ ਇਹ ਕਦਮ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨੂੰ ਲੈ ਕੇ ਚੱਲ ਰਹੀ ਧੋਖਾਧੜੀ ਨੂੰ ਰੋਕਣ ਲਈ ਚੁੱਕਿਆ ਹੈ। ਹੁਣ ਤੁਹਾਨੂੰ ਰਾਸ਼ਨ ਕਾਰਡ ਤੋਂ ਬਿਨਾਂ ਕਿਸ਼ਤ ਦੇ ਪੈਸੇ ਨਹੀਂ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਤਹਿਤ ਹੁਣ ਉਨ੍ਹਾਂ ਸਾਰੇ ਕਿਸਾਨਾਂ ਲਈ ਰਾਸ਼ਨ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੀ ਹੁਣ ਨਵੀਂ ਰਜਿਸਟ੍ਰੇਸ਼ਨ ਹੋਵੇਗੀ। ਤੁਹਾਨੂੰ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਰਾਸ਼ਨ ਕਾਰਡ ਦਾ ਨੰਬਰ ਦੇਣ ਤੋਂ ਬਾਅਦ ਹੀ ਇਸ ਯੋਜਨਾ ਦਾ ਲਾਭ ਮਿਲੇਗਾ।
ਅਪਲੋਡ ਕਰਨ ਲਈ ਸਾਫਟ ਕਾਪੀ
ਇਸ ਤੋਂ ਇਲਾਵਾ ਤੁਹਾਨੂੰ ਪੋਰਟਲ 'ਤੇ ਸਾਰੇ ਦਸਤਾਵੇਜ਼ਾਂ ਦੀ ਸਾਫਟ ਕਾਪੀ ਵੀ ਅਪਲੋਡ ਕਰਨੀ ਪਵੇਗੀ। ਇਸ ਤੋਂ ਇਲਾਵਾ ਜਿਹੜੇ ਕਿਸਾਨ ਇਸ ਸਮੇਂ ਇਸ ਸਕੀਮ ਦਾ ਲਾਭ ਲੈ ਰਹੇ ਹਨ, ਉਨ੍ਹਾਂ ਨੂੰ ਆਪਣਾ ਰਾਸ਼ਨ ਕਾਰਡ ਨੰਬਰ ਵੀ ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ।
ਇਹ ਦਸਤਾਵੇਜ਼ ਦੇਣੇ ਹੋਣਗੇ (PM Kisan Scheme Document List)
- ਬਿਨੈਕਾਰ ਕੋਲ 2 ਹੈਕਟੇਅਰ ਤਕ ਜ਼ਮੀਨ ਹੋਣੀ ਚਾਹੀਦੀ ਹੈ
- ਖੇਤੀਬਾੜੀ ਜ਼ਮੀਨ ਦੇ ਕਾਗਜ਼ਾਤ ਹੋਣੇ ਚਾਹੀਦੇ ਹਨ
- ਆਧਾਰ ਕਾਰਡ
- ਪਛਾਣ ਪੱਤਰ
- ਆਈਡੀ ਪਰੂਫ਼, ਡਰਾਈਵਿੰਗ ਲਾਇਸੰਸ, ਵੋਟਰ ਆਈਡੀ
- ਬੈਂਕ ਖਾਤੇ ਦੀ ਪਾਸਬੁੱਕ
- ਮੋਬਾਈਲ ਨੰਬਰ
- ਪਤੇ ਦਾ ਸਬੂਤ
- ਫਾਰਮ ਦੀ ਜਾਣਕਾਰੀ (ਫਾਰਮ ਦਾ ਆਕਾਰ, ਕਿੰਨੀ ਜ਼ਮੀਨ ਹੈ)
- ਪਾਸਪੋਰਟ ਆਕਾਰ ਦੀ ਫੋਟੋ
10ਵੀਂ ਕਿਸ਼ਤ 15 ਦਸੰਬਰ ਤਕ ਆ ਸਕਦੀ ਹੈ
ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਤਹਿਤ ਸਰਕਾਰ ਹੁਣ ਤਕ 9 ਕਿਸ਼ਤਾਂ ਦੇ ਪੈਸੇ ਟਰਾਂਸਫਰ ਕਰ ਚੁੱਕੀ ਹੈ ਤੇ ਜਲਦ ਹੀ 10ਵੀਂ ਕਿਸ਼ਤ ਦੇ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ। ਕੇਂਦਰ ਸਰਕਾਰ 15 ਦਸੰਬਰ 2021 ਤਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਮਿਲਦੇ ਹਨ 6000 ਰੁਪਏ
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਚ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ 'ਚ ਤੁਹਾਨੂੰ 2000 ਰੁਪਏ ਦੀਆਂ 3 ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ 11.37 ਕਰੋੜ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਚੁੱਕਾ ਹੈ। ਸਰਕਾਰ ਨੇ ਇਸ ਯੋਜਨਾ ਤਹਿਤ 1.58 ਲੱਖ ਕਰੋੜ ਰੁਪਏ ਟਰਾਂਸਫਰ ਕੀਤੇ ਹਨ।
ਕੌਣ- ਕੌਣ ਲੈ ਸਕਦਾ ਹੈ ਇਸ ਸਕੀਮ ਦਾ ਫਾਇਦਾ
ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੀ ਉਮਰ 18 ਤੋਂ 40 ਸਾਲ ਦੇ 'ਚ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ 2 ਹੈਕਟੇਅਰ ਖੇਤੀ ਯੋਗ ਜ਼ਮੀਨ ਹੋਣੀ ਵੀ ਜ਼ਰੂਰੀ ਹੈ ਜਿਨ੍ਹਾਂ ਕਿਸਾਨਾਂ ਕੋਲ ਖੇਤੀ ਯੋਗ ਜ਼ਮੀਨ ਨਹੀਂ ਹੈ ਉਹ ਇਸ ਸਕੀਮ ਦਾ ਫਾਇਦਾ ਨਹੀਂ ਲੈ ਸਕਦੇ ਹਨ।
ਇਹ ਵੀ ਪੜ੍ਹੋ: ITR ਫਾਈਲ ਕਰਨ ਦੇ 8 ਵੱਡੇ ਫਾਇਦੇ- ਜਾਣੋ ਤੁਹਾਨੂੰ ਕਿਉਂ ਫਾਈਲ ਕਰਨੀ ਚਾਹੀਦੀ ਇਨਕਮ ਟੈਕਸ ਰਿਟਰਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904