ਪੜਚੋਲ ਕਰੋ

Kisan Samriddhi Centre: ਹੁਣ ਇੱਕੋ ਛੱਤ ਹੇਠ ਮਿਲੇਗੀ ਖਾਦ-ਬੀਜ ਤੇ ਸਵਾਇਲ ਟੈਸਟ ਦੀ ਸਹੂਲਤ, 600 ਨਵੇਂ ਕੇਂਦਰ ਸ਼ੁਰੂ

PM Kisan Samriddhi Yojana 2022: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕਿਸਾਨ ਸਨਮਾਨ ਸੰਮੇਲਨ ਵਿੱਚ ਦੇਸ਼ ਦੀਆਂ 3.3 ਲੱਖ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (PM Kisan Samriddhi Centre-PMKSK) ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ।

PM Kisan Samriddhi Yojana 2022: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕਿਸਾਨ ਸਨਮਾਨ ਸੰਮੇਲਨ ਵਿੱਚ ਦੇਸ਼ ਦੀਆਂ 3.3 ਲੱਖ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (PM Kisan Samriddhi Centre-PMKSK) ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਦਾ ਇਰਾਦਾ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਪੜਾਅਵਾਰ PMKSK ਵਿੱਚ ਤਬਦੀਲ ਕੀਤਾ ਜਾਵੇਗਾ। ਇਨ੍ਹਾਂ ਕੇਂਦਰਾਂ 'ਤੇ ਬੀਜਾਂ, ਖਾਦਾਂ ਅਤੇ ਮਿੱਟੀ ਦੀ ਪਰਖ ਕਰਨ ਦੀ ਸਹੂਲਤ ਇੱਕੋ ਛੱਤ ਹੇਠ ਉਪਲਬਧ ਹੋਵੇਗੀ।

ਰਿਟੇਲ ਦੁਕਾਨ ਬਣੇਗੀ ਮਾਡਲ ਸ਼ਾਪ 

ਦੱਸ ਦਈਏ ਕਿ ਇਨ੍ਹਾਂ ਕੇਂਦਰਾਂ 'ਤੇ ਕਿਸਾਨਾਂ ਨੂੰ ਖੇਤੀ ਨਾਲ ਜੁੜੀਆਂ ਚੀਜ਼ਾਂ ਬਾਰੇ ਹਰ ਤਰ੍ਹਾਂ ਨਾਲ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਨੂੰ ਕਿਸਾਨਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਕੀਮਾਂ ਬਾਰੇ ਦੱਸਿਆ ਜਾਵੇਗਾ। ਕੇਂਦਰ ਸਰਕਾਰ ਦੀ ਜ਼ਿਲ੍ਹਾ ਪੱਧਰ 'ਤੇ ਘੱਟੋ-ਘੱਟ ਇੱਕ ਪ੍ਰਚੂਨ (retail) ਦੁਕਾਨ ਨੂੰ ਮਾਡਲ ਸ਼ਾਪ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ। ਇਸ ਦੇ ਤਹਿਤ ਲਗਭਗ 3,30,499 ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ PMKSK ਵਿੱਚ ਤਬਦੀਲ ਕੀਤਾ ਜਾਵੇਗਾ।

ਇਨ੍ਹਾਂ ਕੇਂਦਰਾਂ 'ਤੇ ਇਹ ਸਹੂਲਤ ਉਪਲਬਧ ਹੋਵੇਗੀ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇਸ਼ ਵਿੱਚ 600 ਨਵੇਂ ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ 'ਤੇ ਨਾ ਸਿਰਫ਼ ਖਾਦ ਹੀ ਉਪਲਬਧ ਹੋਵੇਗੀ, ਸਗੋਂ ਬੀਜ, ਉਪਕਰਨ, ਮਿੱਟੀ ਦੀ ਪਰਖ ਅਤੇ ਕਿਸਾਨ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੋਵੇਗੀ। ਇਨ੍ਹਾਂ ਕੇਂਦਰਾਂ ਨੂੰ ਵਨ ਸਟਾਪ ਸ਼ਾਪ (One Stop Shop) ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਸਮੇਂ ਖਾਦ ਦੀਆਂ ਦੁਕਾਨਾਂ ਨਿਰਮਾਤਾ ਕੰਪਨੀਆਂ ਦੇ ਡੀਲਰ ਨੈਟਵਰਕ ਦੁਆਰਾ ਚਲਾਈਆਂ ਜਾਂਦੀਆਂ ਹਨ, ਪਰ ਉੱਥੇ ਖੇਤੀ ਨਾਲ ਸਬੰਧਤ ਹਰ ਸਹੂਲਤ ਉਪਲਬਧ ਨਹੀਂ ਹੈ। ਜਿਸ ਕਾਰਨ ਕਿਸਾਨਾਂ ਨੂੰ ਆਪਣੀ ਲੋੜ ਦਾ ਸਮਾਨ ਲੈਣ ਲਈ 2-3 ਵੱਖ-ਵੱਖ ਦੁਕਾਨਾਂ 'ਤੇ ਜਾਣਾ ਪੈਂਦਾ ਹੈ।

ਖੇਤੀਬਾੜੀ ਨਾਲ ਸਬੰਧਤ 1500 ਸਟਾਰਟਅੱਪ ਲਾਂਚ ਕੀਤੇ  

ਦੱਸਣਯੋਗ ਹੈ ਕਿ ਅੱਜ ਕਿਸਾਨ ਸਨਮਾਨ ਸੰਮੇਲਨ ਵਿੱਚ ਵਰਚੁਅਲ ਮਾਧਿਅਮ ਰਾਹੀਂ 1 ਕਰੋੜ ਤੋਂ ਵੱਧ ਕਿਸਾਨ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਪੀਐਮ ਮੋਦੀ ਵੱਲੋਂ ਖੇਤੀਬਾੜੀ ਨਾਲ ਸਬੰਧਤ 1500 ਸਟਾਰਟਅੱਪ ਲਾਂਚ ਕੀਤੇ ਗਏ। ਇਸ ਦੇ ਨਾਲ ਹੀ ਖਾਦ ਨਾਲ ਸਬੰਧਤ ‘ਇੰਡੀਅਨ ਏਜ’ ਨਾਂ ਦਾ ਇੱਕ ਈ-ਮੈਗਜ਼ੀਨ ਵੀ ਲਾਂਚ ਕੀਤਾ ਗਿਆ ਹੈ।

ਹਰ 4 ਮਹੀਨਿਆਂ ਬਾਅਦ ਮਿਲਣ ਵਾਲੀ ਕਿਸ਼ਤ ਕਿਸ਼ਤ ਭੇਜੀ

ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ ਯੋਗ ਕਿਸਾਨਾਂ ਦੇ ਖਾਤੇ ਵਿੱਚ ਭੇਜ ਦਿੱਤੀ। ਧਿਆਨਯੋਗ ਹੈ ਕਿ ਕੇਂਦਰ ਸਰਕਾਰ ਹਰ 4 ਮਹੀਨਿਆਂ ਵਿੱਚ ਇੱਕ ਵਾਰ ਕਿਸਾਨਾਂ ਨੂੰ 2,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ ਸਰਕਾਰ 11 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਇਸ ਵਾਰ ਪ੍ਰਧਾਨ ਮੰਤਰੀ ਕਿਸਾਨ ਦੀ ਰਾਸ਼ੀ ਕਰੀਬ 10 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ
ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ
Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ
Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ
Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ
ਕੇਂਦਰ ਸਰਕਾਰ ਵੱਲੋਂ 'ਆਯੂਸ਼ਮਾਨ ਕਾਰਡ' ਵਾਲੇ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ
Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ
Bathinda News: ਟਰੱਕ ਯੂਨੀਅਨ ਨੇੜੇ ਗੁੰਡਾਗਰਦੀ, ਦਰਜਨਾਂ ਹਮਲਾਵਰਾਂ ਨੇ ਨੌਜਵਾਨ ਦੀ ਬੂਰੀ ਤਰ੍ਹਾਂ ਕੀਤੀ ਕੁੱਟਮਾਰ
Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Petrol and Diesel Price on 8 July: ਕਿਤੇ ਸਸਤਾ ਅਤੇ ਕਿਤੇ ਮਹਿੰਗਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Loose Mmotion : ਲੂਜ਼ ਮੋਸ਼ਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਹਾਲਤ ਨਹੀਂ ਹੋਵੇਗੀ ਗੰਭੀਰ
Crime: ਪਿਆਰ ਲਈ ਪਤਨੀ ਨੇ ਪਤੀ ਨੂੰ ਦਰਦਨਾਕ ਮੌਤ, ਪਹਿਲਾਂ ਰੱਸੀ ਨਾਲ ਘੁੱਟਿਆ ਗਲਾ, ਫਿਰ ਇੱਟ ਨਾਲ ਕੁਚਲਿਆ ਚਿਹਰਾ
Crime: ਪਿਆਰ ਲਈ ਪਤਨੀ ਨੇ ਪਤੀ ਨੂੰ ਦਰਦਨਾਕ ਮੌਤ, ਪਹਿਲਾਂ ਰੱਸੀ ਨਾਲ ਘੁੱਟਿਆ ਗਲਾ, ਫਿਰ ਇੱਟ ਨਾਲ ਕੁਚਲਿਆ ਚਿਹਰਾ
Horoscope Today: ਮਕਰ ਵਾਲਿਆਂ ਨੂੰ ਹਰ ਕੰਮ 'ਚ ਵਰਤਣੀ ਹੋਵੇਗੀ ਸਾਵਧਾਨੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਮਕਰ ਵਾਲਿਆਂ ਨੂੰ ਹਰ ਕੰਮ 'ਚ ਵਰਤਣੀ ਹੋਵੇਗੀ ਸਾਵਧਾਨੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Corona effect-ਕੋਰੋਨਾ ਕਾਲ ਵਿਚ ਪੈਦਾ ਹੋਏ ਬੱਚਿਆਂ ਬਾਰੇ ਵੱਡਾ ਖੁਲਾਸਾ, ਸਕੂਲ ਵਿਚ ਵੀ ਅਜੀਬ ਵਿਵਹਾਰ
Corona effect-ਕੋਰੋਨਾ ਕਾਲ ਵਿਚ ਪੈਦਾ ਹੋਏ ਬੱਚਿਆਂ ਬਾਰੇ ਵੱਡਾ ਖੁਲਾਸਾ, ਸਕੂਲ ਵਿਚ ਵੀ ਅਜੀਬ ਵਿਵਹਾਰ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-07-2024)
Embed widget