(Source: ECI/ABP News/ABP Majha)
PM ਮੋਦੀ ਨੇ ਆਬੂ ਧਾਬੀ 'ਚ ਕਿਹਾ- ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ 'ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ ਭਾਰਤ
PM Modi in Abu Dhabi: ਪੀਐਮ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ 'ਚ ਭਾਰਤੀ ਅਰਥਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ।
PM Modi in Abu Dhabi: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਅਬੂ ਧਾਬੀ (capital abu dhabi) ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨ ਜਾ ਰਹੇ ਹਨ। ਪੀਐਮ ਮੋਦੀ ਯੂਏਈ ਦੇ ਦੌਰੇ (PM Modi visit to UAE) 'ਤੇ ਹਨ ਅਤੇ ਮੰਗਲਵਾਰ 13 ਫਰਵਰੀ ਨੂੰ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਪੀਐਮ ਮੋਦੀ ਦੇ ਸਵਾਗਤ ਲਈ 'ਅਹਲਾਨ ਮੋਦੀ' ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇੱਥੇ ਪੀਐਮ ਮੋਦੀ ਨੇ ਭਾਰਤ ਅਤੇ ਯੂਏਈ ਦੇ ਸਬੰਧਾਂ ਦੀ ਤਾਰੀਫ਼ ਕੀਤੀ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਭਾਰਤੀ ਭਾਈਚਾਰੇ ਨੂੰ ਆਪਣਾ ਪਰਿਵਾਰ ਦੱਸਿਆ। ਇੱਥੇ ਇੱਕ ਵਾਰ ਫਿਰ ਉਨ੍ਹਾਂ ਨੇ ਭਾਰਤ ਦੀ ਆਰਥਿਕਤਾ ਨੂੰ ਲੈ ਕੇ ਆਪਣੀ ਗਾਰੰਟੀ ਦਿੱਤੀ।
Strengthening India-UAE FinTech cooperation. pic.twitter.com/iYhF22zHRT
— PMO India (@PMOIndia) February 13, 2024
ਪੀਐਮ ਮੋਦੀ ਨੇ ਦੱਸਿਆ ਭਾਰਤ ਕਦੋਂ ਤੱਕ ਬਣੇਗਾ ਤੀਜੇ ਨੰਬਰ ਦੀ ਇਕੋਨਾਮੀ
ਇਸ ਮੈਗਾ ਸ਼ੋਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਭਾਰਤ ਦੇ ਉੱਜਵਲ ਭਵਿੱਖ ਦੀ ਗਰੰਟੀ ਦੇਣ ਦਾ ਵਾਅਦਾ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਭਾਰਤੀ ਅਰਥਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਉਨ੍ਹਾਂ ਕਿਹਾ, "ਹਰ ਭਾਰਤੀ ਦੀ ਸਮਰੱਥਾ ਵਿੱਚ ਮੇਰੇ ਵਿਸ਼ਵਾਸ ਕਾਰਨ ਦੀ ਮੈਂ ਗਾਰੰਟੀ ਦਿੱਤੀ ਹੈ ਕਿ ਮੇਰੇ ਤੀਜੇ ਕਾਰਜਕਾਲ ਵਿੱਚ, ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਮੋਦੀ ਦੀ ਗਾਰੰਟੀ ਦਾ ਮਤਲਬ ਗਾਰੰਟੀ ਨੂੰ ਪੂਰਾ ਕਰਨ ਦੀ ਗਾਰੰਟੀ ਹੈ।"
ਜਲਦ ਹੀ UAE ਵਿੱਚ ਵੀ ਸ਼ੁਰੂ ਹੋ ਜਾਵੇਗਾ ਯੂਪੀਆਈ ਸਿਸਟਮ
ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਬਹੁਤ ਜਲਦੀ ਯੂਏਈ ਵਿੱਚ ਯੂਪੀਆਈ ਸਿਸਟਮ ਚਾਲੂ ਹੋ ਜਾਵੇਗਾ ਅਤੇ ਇੱਥੋਂ ਦੇ ਲੋਕਾਂ ਨੂੰ ਉਹੀ ਸੁਵਿਧਾਵਾਂ ਮਿਲਣਗੀਆਂ ਜਿਵੇਂ ਕਿ ਭਾਰਤ ਵਿੱਚ ਯੂਪੀਆਈ ਸੇਵਾਵਾਂ ਉਪਲਬਧ ਹਨ।
ਪੀਐਮ ਮੋਦੀ ਨੇ ਭਾਰਤ ਤੇ ਯੂਏਈ ਦੇ ਵਿਚਕਾਰ ਕਾਰੋਬਾਰੀ ਰਿਸ਼ਤਿਆਂ ਨੂੰ ਦੱਸਿਆ ਮਜ਼ਬੂਤ
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਏਈ ਹੁਣ ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਸੱਤਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਉਨ੍ਹਾਂ ਕਿਹਾ, "ਦੋਵੇਂ ਦੇਸ਼ ਰਹਿਣ-ਸਹਿਣ ਦੀ ਸੌਖ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਸਾਂਝੇਦਾਰੀ ਕਰ ਰਹੇ ਹਨ।" ਪੀਐਮ ਮੋਦੀ ਨੇ ਕਿਹਾ, "ਅੱਜ ਹਰ ਭਾਰਤੀ ਦਾ ਟੀਚਾ ਭਾਰਤ ਨੂੰ 2047 ਤੱਕ ਇੱਕ ਵਿਕਸਤ ਦੇਸ਼ ਬਣਾਉਣਾ ਹੈ। ਸਾਡਾ ਭਾਰਤ ਮਜ਼ਬੂਤ ਆਰਥਿਕ ਵਿਕਾਸ ਦਾ ਗਵਾਹ ਹੈ ਅਤੇ ਸਾਡਾ ਭਾਰਤ ਕਈ ਮੋਰਚਿਆਂ 'ਤੇ ਵਿਸ਼ਵਵਿਆਪੀ ਭਾਸ਼ਣ ਦੀ ਅਗਵਾਈ ਕਰ ਰਿਹਾ ਹੈ।"