ਪੜਚੋਲ ਕਰੋ
Advertisement
PM Modi on Petrol-Diesel Price : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ PM ਮੋਦੀ ਬੋਲੇ , ਤੇਲ ਦੀਆਂ ਕੀਮਤਾਂ 'ਤੇ VAT ਘਟਾਉਣ ਸੂਬੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਾਂ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ। ਕੋਰੋਨਾ 'ਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਰਾਜਾਂ ਨੂੰ ਕਾਪ੍ਰੇਟਿਵ ਫੇਡਰਲਿਜਮ ਦੀ ਭਾਵਨਾ ਦੇ ਤਹਿਤ ਵੈਲਯੂ ਐਡਿਡ ਟੈਕਸ (ਵੈਟ) ਨੂੰ ਘਟਾਉਣ ਦੀ ਅਪੀਲ ਕੀਤੀ ਹੈ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਾਂ ਨੂੰ ਤੇਲ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ। ਕੋਰੋਨਾ 'ਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪੀਐਮ ਮੋਦੀ ਨੇ ਰਾਜਾਂ ਨੂੰ ਕਾਪ੍ਰੇਟਿਵ ਫੇਡਰਲਿਜਮ ਦੀ ਭਾਵਨਾ ਦੇ ਤਹਿਤ ਵੈਲਯੂ ਐਡਿਡ ਟੈਕਸ (ਵੈਟ) ਨੂੰ ਘਟਾਉਣ ਦੀ ਅਪੀਲ ਕੀਤੀ ਹੈ। ਦੇਸ਼ 'ਚ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੀਐੱਮ ਮੋਦੀ ਨੇ ਅਜਿਹੇ ਸੂਬਿਆਂ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ਨੇ ਤੇਲ ਦੀਆਂ ਕੀਮਤਾਂ 'ਤੇ ਵੈਟ ਘੱਟ ਕੀਤਾ ਹੈ। ਪੈਟਰੋਲ-ਡੀਜ਼ਲ 'ਚ ਵਾਧੇ ਦੌਰਾਨ ਵੈਟ ਨਾ ਘਟਾਉਣ ਵਾਲੇ ਸੂਬਿਆਂ ਦੇ ਬਾਰੇ 'ਚ ਪੀਐੱਮ ਮੋਦੀ ਨੇ ਕਿਹਾ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਸਿਰਫ਼ ਚਰਚਾ ਕਰ ਰਿਹਾ ਹਾਂ।
ਪੀਐਮ ਮੋਦੀ ਨੇ ਕਿਹਾ, ਕੁਝ ਰਾਜਾਂ ਨੇ (ਈਂਧਨ 'ਤੇ ਵੈਟ ਘਟਾਉਣ ਬਾਰੇ) ਨਹੀਂ ਸੁਣੀ। ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਬੰਗਾਲ, ਤਾਮਿਲਨਾਡੂ, ਝਾਰਖੰਡ, ਕੇਰਲ ਨੇ ਕੁਝ ਕਾਰਨਾਂ ਕਰਕੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਐਕਸਾਈਜ਼ ਡਿਊਟੀ 'ਚ ਕਟੌਤੀ ਕਰਨ ਤੋਂ ਬਾਅਦ ਕੁਝ ਸੂਬਿਆਂ ਨੇ ਪੈਟਰੋਲ, ਡੀਜ਼ਲ 'ਤੇ ਟੈਕਸ ਨਹੀਂ ਘਟਾਇਆ, ਇਹ ਲੋਕਾਂ ਨਾਲ ਬੇਇਨਸਾਫੀ ਹੈ।
ਪੀਐਮ ਮੋਦੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਕਾਰਨ ਯੂਕਰੇਨ-ਰੂਸ ਜੰਗ ਨੂੰ ਦੱਸਿਆ ਹੈ। ਪੀਐਮ ਮੋਦੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ, ਜਦੋਂ ਆਮ ਲੋਕ ਸੀਐਨਜੀ, ਪੀਐਨਜੀ, ਪੈਟਰੋਲ ਅਤੇ ਡੀਜ਼ਲ ਦੀਆਂ ਹਰ ਰੋਜ਼ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ। ਵਿਰੋਧੀ ਧਿਰ ਵੀ ਇਸ ਨੂੰ ਲੈ ਕੇ ਸਰਕਾਰ 'ਤੇ ਹਮਲਾਵਰ ਹੈ।
ਸਹਿਕਾਰੀ ਸੰਘਵਾਦ ਦੀ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ, ਦੇਸ਼ ਨੇ ਇਸ ਭਾਵਨਾ ਨਾਲ ਕੋਰੋਨਾ ਨਾਲ ਲੰਬੀ ਜੰਗ ਲੜੀ ਹੈ ਅਤੇ ਆਰਥਿਕ ਮੁੱਦਿਆਂ ਬਾਰੇ ਵੀ ਇਹੀ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਦੁਨੀਆਂ ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਪੀਐਮ ਮੋਦੀ ਨੇ ਕਿਹਾ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਸਿਰਫ ਚਰਚਾ ਕਰ ਰਿਹਾ ਹਾਂ। ਕਿਸੇ ਕਾਰਨ ਮਹਾਰਾਸ਼ਟਰ, ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ ਅਤੇ ਝਾਰਖੰਡ ਨੇ ਤੇਲ 'ਤੇ ਵੈਟ ਨਹੀਂ ਘਟਾਇਆ ਹੈ। ਇਸ ਕਾਰਨ ਇਸ ਦਾ ਬੋਝ ਨਾਗਰਿਕਾਂ ’ਤੇ ਹੀ ਪੈ ਰਿਹਾ ਹੈ।
ਸਹਿਕਾਰੀ ਸੰਘਵਾਦ ਦੀ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ, ਦੇਸ਼ ਨੇ ਇਸ ਭਾਵਨਾ ਨਾਲ ਕੋਰੋਨਾ ਨਾਲ ਲੰਬੀ ਜੰਗ ਲੜੀ ਹੈ ਅਤੇ ਆਰਥਿਕ ਮੁੱਦਿਆਂ ਬਾਰੇ ਵੀ ਇਹੀ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਦੁਨੀਆਂ ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਪੀਐਮ ਮੋਦੀ ਨੇ ਕਿਹਾ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ, ਸਿਰਫ ਚਰਚਾ ਕਰ ਰਿਹਾ ਹਾਂ। ਕਿਸੇ ਕਾਰਨ ਮਹਾਰਾਸ਼ਟਰ, ਬੰਗਾਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ ਅਤੇ ਝਾਰਖੰਡ ਨੇ ਤੇਲ 'ਤੇ ਵੈਟ ਨਹੀਂ ਘਟਾਇਆ ਹੈ। ਇਸ ਕਾਰਨ ਇਸ ਦਾ ਬੋਝ ਨਾਗਰਿਕਾਂ ’ਤੇ ਹੀ ਪੈ ਰਿਹਾ ਹੈ।
ਪੀਐਮ ਨੇ ਅੱਗੇ ਕਿਹਾ, ਕੀ ਕਰਨਾਟਕ ਨੇ ਟੈਕਸ ਨਹੀਂ ਘਟਾਇਆ। ਉਸ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਮਾਲੀਏ ਵਿੱਚ 5,000 ਕਰੋੜ ਤੋਂ ਵੱਧ ਦਾ ਵਾਧੂ ਭੰਡਾਰ ਇਕੱਠਾ ਕੀਤਾ ਹੋਵੇਗਾ। ਗੁਜਰਾਤ ਨੇ ਵੀ 3,500-4,000 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹੋਣਗੇ।'' ਉਨ੍ਹਾਂ ਕਿਹਾ ਕਿ ਜਿਨ੍ਹਾਂ ਰਾਜਾਂ ਨੇ ਵੈਟ ਨਹੀਂ ਘਟਾਇਆ, ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦਾ ਵਾਧੂ ਮਾਲੀਆ ਕਮਾਇਆ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement