(Source: ECI/ABP News/ABP Majha)
PNB ਕੱਲ੍ਹ ਵੇਚੇਗਾ 13022 ਘਰ, ਤੁਸੀਂ ਵੀ ਖਰੀਦ ਸਕਦੇ ਹੋ ਸਸਤੇ ਘਰ, ਜਲਦੀ ਚੈੱਕ ਕਰੋ ਪੂਰਾ ਪ੍ਰੋਸੈੱਸ
ਇਸ ਨਿਲਾਮੀ ਵਿਚ ਤੁਸੀਂ ਵਪਾਰਕ ਜਾਇਦਾਦ ਰਿਹਾਇਸ਼ੀ ਜਾਇਦਾਦ ਤੇ ਖੇਤੀਬਾੜੀ ਜ਼ਮੀਨ ਲਈ ਬੋਲੀ ਲਗਾ ਸਕਦੇ ਹੋ। ਇਸ ਵਿਚ 13022 ਘਰਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਬੈਂਕ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
PNB E-Auction : ਸਸਤੇ ਘਰ ਖਰੀਦਣ ਵਾਲਿਆਂ ਲਈ ਕੱਲ੍ਹ ਇਕ ਚੰਗਾ ਮੌਕਾ ਹੈ। ਦੇਸ਼ ਦਾ ਦੂਜਾ ਸਭ ਤੋਂ ਵੱਡਾ ਬੈਂਕ ਘਰਾਂ ਦੀ ਨਿਲਾਮੀ ਕਰਨ ਜਾ ਰਿਹਾ ਹੈ, ਜਿਸ 'ਚ ਤੁਸੀਂ ਬੋਲੀ ਲਗਾ ਕੇ ਸਸਤਾ ਘਰ ਵੀ ਖਰੀਦ ਸਕਦੇ ਹੋ। ਪੰਜਾਬ ਨੈਸ਼ਨਲ ਬੈਂਕ 24 ਦਸੰਬਰ ਨੂੰ ਸੁਪਰ ਮੈਗਾ ਈ-ਨਿਲਾਮੀ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਲਈ ਬੋਲੀ ਲਗਾਉਣ ਤੋਂ ਪਹਿਲਾਂ ਇਸ ਦੇ ਵੇਰਵਿਆਂ ਦੀ ਜਾਂਚ ਕਰੋ।
ਤੁਹਾਨੂੰ ਕਿਸ ਕਿਸਮ ਦੀ ਜਾਇਦਾਦ ਮਿਲੇਗੀ
ਇਸ ਨਿਲਾਮੀ ਵਿਚ ਤੁਸੀਂ ਵਪਾਰਕ ਜਾਇਦਾਦ ਰਿਹਾਇਸ਼ੀ ਜਾਇਦਾਦ ਤੇ ਖੇਤੀਬਾੜੀ ਜ਼ਮੀਨ ਲਈ ਬੋਲੀ ਲਗਾ ਸਕਦੇ ਹੋ। ਇਸ ਵਿਚ 13022 ਘਰਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਬੈਂਕ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
PNB ਨੇ ਟਵੀਟ ਕੀਤਾ
ਪੰਜਾਬ ਨੈਸ਼ਨਲ ਬੈਂਕ ਨੇ ਇਕ ਟਵੀਟ ਵਿਚ ਲਿਖਿਆ ਹੈ ਕਿ ਤੁਸੀਂ 24 ਦਸੰਬਰ ਨੂੰ ਪੀਐਨਬੀ ਸੁਪਰ ਮੈਗਾ ਈ-ਨਿਲਾਮੀ ਵਿਚ ਹਿੱਸਾ ਲੈ ਸਕਦੇ ਹੋ। ਇਸ ਵਿਚ ਤੁਸੀਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਲਈ ਬੋਲੀ ਲਗਾ ਸਕਦੇ ਹੋ। ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਅਧਿਕਾਰਤ ਲਿੰਕ https://ibapi.in 'ਤੇ ਜਾ ਸਕਦੇ ਹੋ।
13022 ਘਰਾਂ ਦੀ ਨਿਲਾਮੀ ਕੀਤੀ ਜਾਵੇਗੀ
ਪੰਜਾਬ ਨੈਸ਼ਨਲ ਬੈਂਕ ਦੀ ਈ-ਨਿਲਾਮੀ ਵਿਚ ਤੁਸੀਂ 13022 ਰਿਹਾਇਸ਼ੀ ਜਾਇਦਾਦਾਂ, 2991 ਵਪਾਰਕ ਸੰਪਤੀਆਂ, 1498 ਉਦਯੋਗਿਕ ਜਾਇਦਾਦਾਂ ਅਤੇ 103 ਖੇਤੀਬਾੜੀ ਸੰਪਤੀਆਂ ਲਈ ਬੋਲੀ ਲਗਾ ਸਕਦੇ ਹੋ।
ਕਿਵੇਂ ਰਜਿਸਟਰ ਕਰਨਾ ਹੈ
ਬੋਲੀਕਾਰ ਨੂੰ ਰਜਿਸਟਰ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰਨਾ ਪਵੇਗਾ ।" target="">https://www.mstcecommerce.com/auctionhome/ibapi/index.jsp। ਇਸ ਪੰਨੇ 'ਤੇ ਤੁਹਾਨੂੰ ਰਜਿਸਟਰੇਸ਼ਨ ਲਈ ਇੱਥੇ ਕਲਿੱਕ ਕਰੋ 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਇਕ ਨਵਾਂ ਪੇਜ ਖੁੱਲੇਗਾ। ਜਿਵੇਂ ਹੀ ਪੰਨਾ ਖੁੱਲ੍ਹਦਾ ਹੈ, ਤੁਹਾਨੂੰ ਰਜਿਸਟਰ ਐਜ਼ ਬਾਇਰ ਬਾਕਸ 'ਚ ਜਾਣਾ ਪਵੇਗਾ। ਇੱਥੇ ਤੁਹਾਨੂੰ ਆਪਣਾ ਮੇਲ ਆਈਡੀ, ਮੋਬਾਈਲ ਨੰਬਰ ਅਤੇ ਕੈਪਚਾ ਭਰ ਕੇ ਰਜਿਸਟਰ ਕਰਨਾ ਹੋਵੇਗਾ।
ਤੁਸੀਂ ਇਸ ਤਰ੍ਹਾਂ ਲੌਗਇਨ ਕਰ ਸਕਦੇ ਹੋ
ਇਸ ਤੋਂ ਇਲਾਵਾ, ਜੇਕਰ ਤੁਸੀਂ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹੋ, ਤਾਂ ਇਸ ਲਿੰਕ https://www.mstcecommerce.com/auctionhome/ibapi/index.jsp 'ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਇੱਕ ਪੇਜ ਖੁੱਲੇਗਾ, ਜਿੱਥੇ ਤੁਹਾਨੂੰ ਆਪਣਾ ਈਮੇਲ ਆਈਡੀ, ਪਾਸਵਰਡ ਅਤੇ ਕੈਪਚਾ ਭਰ ਕੇ ਲਾਗਇਨ ਕਰਨਾ ਹੋਵੇਗਾ।
ਕਿਹੜੀ ਜਾਇਦਾਦ ਦੀ ਨਿਲਾਮੀ ਕੀਤੀ ਜਾਂਦੀ ਹੈ
ਤੁਹਾਨੂੰ ਦੱਸ ਦੇਈਏ ਕਿ ਕਈ ਲੋਕ ਬੈਂਕ ਤੋਂ ਪ੍ਰਾਪਰਟੀ ਲਈ ਲੋਨ ਲੈਂਦੇ ਹਨ ਪਰ ਕਿਸੇ ਕਾਰਨ ਕਰਜ਼ਾ ਮੋੜਨ ਤੋਂ ਅਸਮਰੱਥ ਹੁੰਦੇ ਹਨ ਤਾਂ ਉਨ੍ਹਾਂ ਸਾਰਿਆਂ ਦੀ ਜ਼ਮੀਨ ਜਾਂ ਪਲਾਟ ਬੈਂਕ ਆਪਣੇ ਕਬਜ਼ੇ ਵਿਚ ਲੈ ਲੈਂਦਾ ਹੈ। ਬੈਂਕਾਂ ਵੱਲੋਂ ਸਮੇਂ-ਸਮੇਂ 'ਤੇ ਅਜਿਹੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਜਾਂਦੀ ਹੈ। ਇਸ ਨਿਲਾਮੀ ਵਿਚ ਬੈਂਕ ਜਾਇਦਾਦ ਵੇਚ ਕੇ ਆਪਣਾ ਬਕਾਇਆ ਵਸੂਲਦਾ ਹੈ।
ਇਹ ਵੀ ਪੜ੍ਹੋ : ਯੂਨੀਕੌਰਨ ਦੇ ਮਾਮਲੇ 'ਚ ਭਾਰਤ ਨੇ ਬਰਤਾਨੀਆ ਨੂੰ ਪਛਾੜਿਆ, 54 ਕੰਪਨੀਆਂ ਨੂੰ ਮਿਲਿਆ ਦਰਜਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490