Gold Silver Price: ਧੜੱਮ ਕਰਕੇ ਡਿੱਗੀਆਂ ਸੋਨਾ ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ- ਚਾਂਦੀ
ਸੋਨੇ ਦੀ ਜੋ ਕੀਮਤ ਫਿਲਹਾਲ ਦੇਖਣ ਨੂੰ ਮਿਲ ਰਹੀ ਹੈ। ਇਸ 'ਤੇ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਲੱਗਦਾ ਹੈ। ਪਿਛਲੇ ਇਕ ਮਹੀਨੇ 'ਚ ਸੋਨਾ ਆਪਣੇ ਰਿਕਾਰਡ ਪੱਧਰ ਤੋਂ 4.25 ਫੀਸਦੀ ਡਿੱਗਿਆ ਹੈ।
Gold Silver Price: ਇਕ ਮਹੀਨਾ ਪਹਿਲਾਂ ਕਿਸ ਨੂੰ ਪਤਾ ਸੀ ਕਿ ਚਾਂਦੀ ਜੋ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਵੱਲ ਚੱਲ ਰਹੀ ਸੀ, ਉਹ 90 ਹਜ਼ਾਰ ਰੁਪਏ 'ਤੇ ਆ ਜਾਵੇਗੀ। ਜਦੋਂ ਸੋਨਾ ਤੇਜ਼ੀ ਨਾਲ ਵੱਧ ਰਿਹਾ ਸੀ, ਹਰ ਕਿਸੇ ਨੂੰ ਯਕੀਨ ਸੀ ਕਿ ਇਹ ਕੀਮਤੀ ਮੈਟਲ ਇੱਕ ਨਵੇਂ ਪੱਧਰ 'ਤੇ ਪਹੁੰਚ ਜਾਵੇਗੀ।
ਸੋਨੇ ਦੀ ਜੋ ਕੀਮਤ ਫਿਲਹਾਲ ਦੇਖਣ ਨੂੰ ਮਿਲ ਰਹੀ ਹੈ। ਇਸ 'ਤੇ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਲੱਗਦਾ ਹੈ। ਪਿਛਲੇ ਇਕ ਮਹੀਨੇ 'ਚ ਸੋਨਾ ਆਪਣੇ ਰਿਕਾਰਡ ਪੱਧਰ ਤੋਂ 4.25 ਫੀਸਦੀ ਡਿੱਗਿਆ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ 'ਚ 8 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਇੱਕ ਮਹੀਨੇ ਵਿੱਚ ਸੋਨਾ ਆਪਣੇ ਰਿਕਾਰਡ ਲੈਵਲ ਤੋਂ 3200 ਰੁਪਏ ਤੱਕ ਟੁੱਟ ਚੁੱਕਾ ਹੈ। ਇਸ ਦੇ ਨਾਲ ਹੀ ਚਾਂਦੀ ਵੀ 7800 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ ਹੈ।
ਸੋਨੇ ਦੀ ਗੱਲ ਕਰੀਏ ਤਾਂ 20 ਮਈ ਨੂੰ MCX 'ਤੇ ਸੋਨੇ ਨੇ 74,777 ਰੁਪਏ ਦਾ ਹਾਈ ਲੈਵਲ ਰਿਕਾਰਡ ਬਣਾਇਆ ਸੀ। ਉਥੇ ਹੀ ਮੰਗਲਵਾਰ ਨੂੰ ਸੋਨਾ ਦਿਨ ਦੇ ਸਭ ਤੋਂ ਹੇਠਲੇ ਪੱਧਰ 71,590 ਰੁਪਏ 'ਤੇ ਪਹੁੰਚ ਗਿਆ। ਇਸ ਦਾ ਮਤਲਬ ਹੈ ਕਿ ਸੋਨੇ ਦੀ ਕੀਮਤ 3,187 ਰੁਪਏ ਯਾਨੀ 4.28 ਫੀਸਦੀ ਸਸਤੀ ਹੋ ਗਈ ਹੈ।
ਦੂਜੇ ਪਾਸੇ ਸੋਨੇ ਦੇ ਮੁਕਾਬਲੇ ਚਾਂਦੀ ਦੀ ਕੀਮਤ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ 29 ਮਈ ਨੂੰ ਚਾਂਦੀ ਨੇ 96,493 ਰੁਪਏ ਦੀ ਨਵੀਂ ਉਚਾਈ ਕਾਇਮ ਕੀਤੀ ਸੀ। ਜੋ ਮੰਗਲਵਾਰ ਨੂੰ 88,667 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਦਾ ਮਤਲਬ ਹੈ ਕਿ ਚਾਂਦੀ ਦੀਆਂ ਕੀਮਤਾਂ ਵਿੱਚ 8.11 ਫੀਸਦੀ ਯਾਨੀ ਕਿ 7,826 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਸਮੇਂ ਲੋਕ ਆਪਣਾ ਪੁਰਾਣਾ ਸੋਨਾ ਵੇਚ ਰਹੇ ਹਨ ਅਤੇ ਮੁਨਾਫਾ ਕਮਾ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ