Fall of Rupee: ਹੁਣ ਟੀਵੀ, ਫਰਿੱਜ, ਏਸੀ ਦੀਆਂ ਕੀਮਤਾਂ 'ਚ ਹੋਣ ਜਾ ਰਿਹਾ ਵਾਧਾ, ਰੁਪਏ ਦੀ ਗਿਰਾਵਟ ਨੇ ਵਿਗਾੜਿਆ ਬਜਟ
Inflation on Electronic Items: ਦੇਸ਼ ਦੀ ਜਨਤਾ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆਉਣ ਵਾਲੀ ਹੈ। ਇਸ ਮਹੀਨੇ ਦੇ ਅੰਤ ਜਾਂ ਜੂਨ ਦੀ ਸ਼ੁਰੂਆਤ 'ਚ ਇਲੈਕਟ੍ਰੋਨਿਕਸ ਵਸਤੂਆਂ 'ਤੇ ਕੀਮਤਾਂ ਵਧਣ ਦੀ ਪੂਰੀ ਸੰਭਾਵਨਾ ਜਤਾਈ ਗਈ ਹੈ।
Electronic Items: ਘਰੇਲੂ ਉਪਕਰਣਾਂ ਅਤੇ ਖਪਤਕਾਰਾਂ ਦੀਆਂ ਇਲੈਕਟ੍ਰੋਨਿਕਸ ਵਸਤੂਆਂ ਜਿਵੇਂ ਕਿ ਟੈਲੀਵਿਜ਼ਨ, ਵਾਸ਼ਿੰਗ ਮਸ਼ੀਨਾਂ ਅਤੇ ਫਰਿੱਜਾਂ ਦੀਆਂ ਕੀਮਤਾਂ ਮਈ ਦੇ ਅੰਤ ਜਾਂ ਜੂਨ ਦੇ ਪਹਿਲੇ ਹਫ਼ਤੇ ਤੋਂ ਤਿੰਨ ਤੋਂ ਪੰਜ ਪ੍ਰਤੀਸ਼ਤ ਤੱਕ ਵਧ ਸਕਦੀਆਂ ਹਨ ਕਿਉਂਕਿ ਨਿਰਮਾਤਾ ਕੀਮਤ ਵਿੱਚ ਵਾਧੇ ਨੂੰ ਖਰੀਦਦਾਰਾਂ ਨੂੰ ਸੌਂਪਣਗੇ। ਉਦਯੋਗਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਗਿਰਾਵਟ ਨੇ ਨਿਰਮਾਤਾਵਾਂ ਦੀਆਂ ਮੁਸ਼ਕਲਾਂ ਨੂੰ ਵੀ ਵਧਾ ਦਿੱਤਾ ਹੈ ਕਿਉਂਕਿ ਦਰਾਮਦ ਕੀਤੇ ਪੁਰਜ਼ੇ ਮਹਿੰਗੇ ਹੋ ਗਏ ਹਨ ਅਤੇ ਉਦਯੋਗ ਬਹੁਤ ਜ਼ਿਆਦਾ ਮਹੱਤਵਪੂਰਨ ਪੁਰਜ਼ਿਆਂ ਲਈ ਦਰਾਮਦ 'ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਚੀਨ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਲਗਾਏ ਗਏ ਕੜੇ ਲੌਕਡਾਊਨ ਕਾਰਨ ਸ਼ੰਘਾਈ ਬੰਦਰਗਾਹ 'ਤੇ ਕਈ ਜਹਾਜ਼ ਖੜ੍ਹੇ ਹਨ। ਅਜਿਹੇ 'ਚ ਪਾਰਟਸ ਦੀ ਕਮੀ ਦੀ ਸਮੱਸਿਆ ਵਧ ਗਈ ਹੈ ਅਤੇ ਨਿਰਮਾਤਾਵਾਂ ਦੇ ਸਟਾਕ 'ਤੇ ਦਬਾਅ ਵਧ ਗਿਆ ਹੈ। ਜ਼ਿਆਦਾਤਰ ਦਰਾਮਦ 'ਤੇ ਨਿਰਭਰ ਬਹੁਤ ਸਾਰੇ ਅਜਿਹੇ ਉਤਪਾਦ ਬਾਜ਼ਾਰ ਤੋਂ ਗਾਇਬ ਹਨ।
ਮਹਿੰਗੇ ਹੋ ਜਾਣਗੇ ਘਰੇਲੂ ਉਪਕਰਨ
ਕੰਜ਼ਿਊਮਰ ਇਲੈਕਟ੍ਰੋਨਿਕਸ ਐਂਡ ਐਪਲਾਇੰਸ ਮੈਨੂਫੈਕਚਰਰਜ਼ ਐਸੋਸੀਏਸ਼ਨ (SIEMA) ਨੇ ਕਿਹਾ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਗਿਰਾਵਟ ਨੇ ਉਦਯੋਗ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸੀਮਾ ਦੇ ਪ੍ਰਧਾਨ ਐਰਿਕ ਬ੍ਰੇਗੇਂਜ਼ਾ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਰਹੀਆਂ ਹਨ ਅਤੇ ਹੁਣ ਅਮਰੀਕੀ ਡਾਲਰ ਮਜ਼ਬੂਤ ਹੋ ਰਿਹਾ ਹੈ ਅਤੇ ਰੁਪਿਆ ਕਮਜ਼ੋਰ ਹੋ ਰਿਹਾ ਹੈ, ਇਸ ਲਈ ਸਾਰੇ ਨਿਰਮਾਤਾਵਾਂ ਨੂੰ ਘੱਟੋ-ਘੱਟ ਮੁਨਾਫਾ ਕਮਾਉਣ ਦੀ ਉਮੀਦ ਹੈ।
ਜੂਨ ਤੋਂ ਬਾਅਦ ਕੀਮਤਾਂ ਤਿੰਨ ਤੋਂ ਪੰਜ ਫੀਸਦੀ ਤੱਕ ਵਧਣਗੀਆਂ। ਇਹ ਵਾਧਾ ਵਾਸ਼ਿੰਗ ਮਸ਼ੀਨਾਂ ਤੋਂ ਲੈ ਕੇ ਏਅਰ ਕੰਡੀਸ਼ਨਰ, ਫਰਿੱਜ ਅਤੇ ਹੋਰ ਘਰੇਲੂ ਉਪਕਰਨਾਂ ਤੱਕ ਹੋਵੇਗਾ। ਕੁਝ ਏਸੀ ਨਿਰਮਾਤਾਵਾਂ ਨੇ ਮਈ ਵਿੱਚ ਹੀ ਕੀਮਤਾਂ ਵਿੱਚ ਵਾਧਾ ਕੀਤਾ, ਬਾਕੀ ਇਸ ਮਹੀਨੇ ਦੇ ਅੰਤ ਜਾਂ ਜੂਨ ਵਿੱਚ ਕੀਮਤਾਂ ਵਿੱਚ ਵਾਧਾ ਕਰਨਗੇ।
ਬ੍ਰੇਗੇਂਜ਼ਾ ਨੇ ਕਿਹਾ ਕਿ ਜੇਕਰ ਰੁਪਿਆ ਡਾਲਰ ਦੇ ਮੁਕਾਬਲੇ 77.40 ਦੇ ਪੱਧਰ 'ਤੇ ਬਣਿਆ ਰਹਿੰਦਾ ਹੈ ਤਾਂ ਨਿਰਮਾਤਾਵਾਂ ਨੂੰ ਕੀਮਤ ਨੂੰ ਸੰਤੁਲਿਤ ਕਰਨਾ ਹੋਵੇਗਾ। ਹਾਲਾਂਕਿ, ਜੇਕਰ ਇਹ ਅਗਲੇ ਦੋ ਹਫ਼ਤਿਆਂ ਵਿੱਚ 75 ਰੁਪਏ ਦੇ ਪਹਿਲੇ ਪੱਧਰ 'ਤੇ ਪਹੁੰਚ ਜਾਂਦਾ ਹੈ, ਤਾਂ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ।
ਕੀਮਤਾਂ 'ਚ 4 ਤੋਂ 5 ਫੀਸਦੀ ਤੱਕ ਦਾ ਕੀਤਾ ਜਾ ਸਕਦਾ ਵਾਧਾ
ਪੈਨਾਸੋਨਿਕ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਨੀਸ਼ ਸ਼ਰਮਾ ਨੇ ਕਿਹਾ ਕਿ ਲਾਗਤ ਦਾ ਦਬਾਅ ਲਗਾਤਾਰ ਵਧ ਰਿਹਾ ਹੈ। ਹਾਲਾਂਕਿ, ਕੰਪਨੀ ਉਪਭੋਗਤਾਵਾਂ 'ਤੇ ਘੱਟ ਤੋਂ ਘੱਟ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਜਨਵਰੀ 2022 ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਹਾਲਾਂਕਿ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਚਾਰ ਤੋਂ ਪੰਜ ਫੀਸਦੀ ਤੱਕ ਵਧ ਸਕਦੀਆਂ ਹਨ।
ਹਾਇਰ ਅਪਲਾਇੰਸ ਇੰਡੀਆ ਦੇ ਪ੍ਰਧਾਨ ਸਤੀਸ਼ ਐਨਐਸ ਨੇ ਕਿਹਾ ਕਿ ਸ਼ੰਘਾਈ ਵਿੱਚ ਲੌਕਡਾਊਨ ਕਾਰਨ ਪੁਰਜ਼ਿਆਂ ਦੀ ਸਪਲਾਈ ਵਿੱਚ ਵਿਘਨ ਪਿਆ ਹੈ, ਜਿਸ ਦਾ ਅਸਰ ਜੂਨ ਤੋਂ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਏਸੀ ਅਤੇ ਫਲੈਟ ਪੈਨਲ ਵਾਲੇ ਟੀਵੀ 'ਤੇ ਕਾਫੀ ਅਸਰ ਪਵੇਗਾ, ਜਦਕਿ ਫਰਿੱਜਾਂ 'ਤੇ ਇਸ ਦਾ ਅਸਰ ਘੱਟ ਹੋਵੇਗਾ।
ਇਹ ਵੀ ਪੜ੍ਹੋ: CSK vs MI, Innings Highlights: ਮੁੰਬਈ ਦੇ ਗੇਂਦਬਾਜ਼ਾਂ ਸਾਹਮਣੇ ਚੇਨਈ ਦੇ ਬੱਲੇਬਾਜ਼ ਨਾਕਾਮ, ਸਿਰਫ਼ 97 ਦੌੜਾਂ 'ਤੇ ਆਲ ਆਊਟ ਹੋਈ ਟੀਮ