Anant Ambani Watch Price: ਅਨੰਤ ਅੰਬਾਨੀ ਦੀ ਘੜੀ ਵੇਖ ਕੇ ਮਾਰਕ ਜ਼ਕਰਬਰਗ ਦੀ ਪਤਨੀ ਦੇ ਉੱਡ ਗਏ ਹੋਸ਼! ਕੀਮਤ ਇੰਨੀ ਕਿ ਆ ਜਾਵੇਗੀ ਫੇਰਾਰੀ ਕਾਰ
Anant-Radhika Pre Wedding Cereomony: ਇਸ ਤਿੰਨ ਦਿਨਾਂ Pre-wedding ceremony ਦਾ ਆਖਰੀ ਦਿਨ ਐਤਵਾਰ ਨੂੰ ਸੀ ਤੇ ਬਿਲ ਗੇਟਸ, ਇਵਾਂਕਾ ਟਰੰਪ, ਲਕਸ਼ਮੀ ਮਿੱਤਲ, ਗੂਗਲ ਦੇ ਸੀਈਓ ਸੁੰਦਰ ਪਿਚਾਈ ਵਰਗੇ ਦਿੱਗਜਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
Anant-Radhika Pre Wedding Cereomony: ਗੁਜਰਾਤ ਦੇ ਜਾਮਨਗਰ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਸੈਰੇਮਨੀ (Anant Ambani and Radhika Merchant's pre-wedding ceremony) ਲਗਾਤਾਰ ਸੁਰਖੀਆਂ 'ਚ ਹੈ। ਦੇਸ਼ ਅਤੇ ਦੁਨੀਆ ਭਰ ਤੋਂ ਇੱਥੇ ਆਏ ਮਹਿਮਾਨਾਂ ਕਾਰਨ ਦੁਨੀਆ ਭਰ ਦੇ ਮੀਡੀਆ ਦਾ ਧਿਆਨ ਇੱਥੇ ਹੈ। ਇਸ ਤਿੰਨ ਦਿਨਾਂ Pre-wedding ceremony ਦਾ ਆਖਰੀ ਦਿਨ ਐਤਵਾਰ (3 ਮਾਰਚ, 2024) ਨੂੰ ਸੀ ਅਤੇ ਬਿਲ ਗੇਟਸ, ਇਵਾਂਕਾ ਟਰੰਪ, ਲਕਸ਼ਮੀ ਮਿੱਤਲ, ਗੂਗਲ ਦੇ ਸੀਈਓ ਸੁੰਦਰ ਪਿਚਾਈ ਵਰਗੇ ਦਿੱਗਜਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸਮਾਰੋਹ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਅਨੰਤ ਅੰਬਾਨੀ, ਆਕਾਸ਼ ਅੰਬਾਨੀ ਤੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਆਪਣੀ ਪਤਨੀ ਨਾਲ ਖੜ੍ਹੇ ਦਿਖਾਈ ਦਿੱਤੇ। ਮਾਰਕ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਲਾ ਨੂੰ ਅਨੰਤ ਅੰਬਾਨੀ ਨਾਲ ਗੱਲ ਕਰਦੇ ਵੇਖਿਆ ਗਿਆ। ਅਨੰਤ ਨਾਲ ਗੱਲ ਕਰਦੇ ਹੋਏ ਅਚਾਨਕ ਜ਼ੁਕਰਬਰਗ ਦੀ ਪਤਨੀ ਦੀ ਨਜ਼ਰ ਅਨੰਤ ਅੰਬਾਨੀ ਦੀ ਘੜੀ 'ਤੇ ਪਈ ਅਤੇ ਉਹ ਵੇਖ ਕੇ ਹੈਰਾਨ ਰਹਿ ਗਈ। ਉਹ ਅਨੰਤ ਨੂੰ ਉਸ ਪਲ ਬਾਰੇ ਬਹੁਤ ਕੁਝ ਪੁੱਛਦੀ ਵੀ ਨਜ਼ਰ ਆਈ। ਆਓ ਜਾਣਦੇ ਹਾਂ ਉਸ ਪਲ 'ਚ ਕੀ ਹੋਇਆ, ਜਿਸ ਨੂੰ ਵੇਖ ਕੇ ਪ੍ਰਿਸਲਾ ਹੱਕੀ-ਬੱਕੀ ਰਹਿ ਗਈ।
Mark Zuckerberg & his wife Priscilla was surprised to see Anant Ambani's watch. Anant was seen carrying beautiful audemars piguet royal oak open worked skeleton worth INR 14 crore. 🤑#AnantRadhikaWedding | #AnantAmbani pic.twitter.com/DEql5XFWUA
— Radhika Chaudhary (@Radhika8057) March 3, 2024
ਘੜੀ ਵਿੱਚ ਲੱਗੇ ਨੇ ਬੇਸ਼ਕੀਮਤੀ ਹੀਰੇ
ਅਨੰਤ ਅੰਬਾਨੀ ਦੀ ਜਿਸ ਘੜੀ ਨੂੰ ਦੇਖ ਕੇ ਪ੍ਰਿਸਲਾ ਹੈਰਾਨ ਰਹਿ ਗਈ, ਉਹ 'ਪਾਟੇਕ ਫਿਲਿਪ' ਦੀ 'ਗ੍ਰੈਂਡਮਾਸਟਰ ਚਾਈਮ' ਘੜੀ ਹੈ। ਇਸ ਕਲਾਈ ਘੜੀ ਦੀ ਕੀਮਤ 14 ਤੋਂ 18 ਕਰੋੜ ਰੁਪਏ ਹੈ। ਇੰਡੀਅਨ ਹੋਰੋਲੋਜੀ ਦੇ ਇੰਸਟਾਗ੍ਰਾਮ ਪੇਜ ਦੇ ਅਨੁਸਾਰ, ਇਸ ਘੜੀ ਵਿੱਚ ਰਿਵਰਸੀਬਲ ਕੇਸ, ਸੁਤੰਤਰ ਡਾਇਲ ਅਤੇ ਛੇ ਪੇਟੈਂਟ ਇਨੋਵੇਸ਼ਨ ਵਰਗੀਆਂ ਕਈ ਵਿਸ਼ੇਸ਼ਤਾਵਾਂ ਹਨ। ਰਿਪੋਰਟ ਮੁਤਾਬਕ ਇਸ ਸਪੈਸ਼ਲ ਐਡੀਸ਼ਨ ਦੀ ਘੜੀ ਵਿੱਚ ਬੇਸ਼ਕੀਮਤੀ ਹੀਰੇ ਅਤੇ ਪੰਨੇ ਜੜੇ ਹੋਏ ਹਨ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਅਨੰਤ ਅੰਬਾਨੀ ਦੇ ਇਸ ਵੇਖਦੇ ਹੋਏ ਪ੍ਰਿਸਲਾ ਦੇ ਹੈਰਾਨ ਹੋਣ ਤੇ ਫਿਰ ਇਸ ਨਾਲ ਜੁੜੀ ਜਾਣਕਾਰੀ ਮੰਗਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਕੇ ਯੂਜ਼ਰਸ ਕਈ ਮੀਮ ਵੀ ਬਣਾ ਰਹੇ ਹਨ।