Railway News: ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ ਨਵੀਂ ਦਿੱਲੀ ਦਾ ਰੇਲਵੇ ਸਟੇਸ਼ਨ, ਸਾਲਾਨਾ 2400 ਕਰੋੜ ਰੁਪਏ ਦੀ ਕਮਾਈ
New Delhi Railway Station: ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਹੈ, ਜਿਸ ਵਿੱਚ ਹਰ ਰੋਜ਼ ਲਗਪਗ 25 ਮਿਲੀਅਨ ਯਾਤਰੀ ਸਫ਼ਰ ਕਰਦੇ ਹਨ।
New Delhi Railway Station: ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਹੈ, ਜਿਸ ਵਿੱਚ ਹਰ ਰੋਜ਼ ਲਗਪਗ 25 ਮਿਲੀਅਨ ਯਾਤਰੀ ਸਫ਼ਰ ਕਰਦੇ ਹਨ। ਦੇਸ਼ ਭਰ ਦੇ 7000 ਸਟੇਸ਼ਨਾਂ ਤੋਂ ਲਗਪਗ 15,000 ਰੇਲ ਗੱਡੀਆਂ ਲੰਘਦੀਆਂ ਹਨ। ਇਨ੍ਹਾਂ ਵਿੱਚ ਰਾਜਧਾਨੀ ਦਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਰੇਲਵੇ ਨੂੰ ਆਮਦਨ ਦੇਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਸਟੇਸ਼ਨ ਤੋਂ ਹਰ ਸਾਲ ਕਰੀਬ 3.67 ਕਰੋੜ ਲੋਕ ਸਫਰ ਕਰਦੇ ਹਨ ਤੇ ਰੇਲਵੇ ਨੂੰ ਇਨ੍ਹਾਂ ਤੋਂ ਸਾਲਾਨਾ 2400 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ।
ਦੂਜੇ ਨੰਬਰ 'ਤੇ ਪੱਛਮੀ ਬੰਗਾਲ ਦਾ ਹਾਵੜਾ ਸਟੇਸ਼ਨ
1 ਅਪ੍ਰੈਲ, 2021 ਤੋਂ 31 ਮਾਰਚ, 2022 ਤੱਕ ਰੇਲਵੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪੱਛਮੀ ਬੰਗਾਲ ਦਾ ਹਾਵੜਾ ਸਟੇਸ਼ਨ ਰੇਲਵੇ ਦੀ ਕਮਾਈ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਹੈ। ਇੱਥੋਂ ਰੇਲਵੇ ਨੂੰ ਹਰ ਸਾਲ ਕਰੀਬ 1330 ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਹਾਲਾਂਕਿ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਕਰੀਬ 3 ਕਰੋੜ ਜ਼ਿਆਦਾ ਹੈ। ਹਾਵੜਾ ਤੋਂ ਸਾਲਾਨਾ 6.57 ਯਾਤਰੀ ਸਫ਼ਰ ਕਰਦੇ ਹਨ। ਚਨੱਈ ਸੈਂਟਰਲ ਸਟੇਸ਼ਨ ਯਾਤਰੀਆਂ ਤੋਂ ਕਮਾਈ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹੈ, ਜਿੱਥੋਂ ਰੇਲਵੇ ਨੂੰ ਹਰ ਸਾਲ 940 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ।
ਸੂਚੀ ਵਿੱਚ ਸ਼ਾਮਲ ਹੋਰ ਸਟੇਸ਼ਨਾਂ ਦੀ ਸੂਚੀ
ਇਸ ਦੇ ਨਾਲ ਹੀ ਮੁੰਬਈ ਦਾ ਛਤਰਪਤੀ ਸ਼ਿਵਾਜੀ ਟਰਮਿਨਸ 755 ਕਰੋੜ ਦੀ ਕਮਾਈ ਨਾਲ ਛੇਵੇਂ ਨੰਬਰ 'ਤੇ ਹੈ। ਇਸ ਦੇ ਨਾਲ ਹੀ ਮੁੰਬਈ ਦਾ ਲੋਕਮਾਨਿਆ ਤਿਲਕ ਟਰਮੀਨਸ 752 ਕਰੋੜ ਦੀ ਸਾਲਾਨਾ ਕਮਾਈ ਨਾਲ ਸੱਤਵੇਂ ਨੰਬਰ 'ਤੇ ਹੈ। ਗੁਜਰਾਤ ਦਾ ਅਹਿਮਦਾਬਾਦ ਰੇਲਵੇ ਸਟੇਸ਼ਨ ਅੱਠਵੇਂ ਸਥਾਨ 'ਤੇ ਹੈ, ਜਿੱਥੋਂ ਰੇਲਵੇ ਨੂੰ ਕਰੀਬ 705 ਕਰੋੜ ਦੀ ਕਮਾਈ ਹੁੰਦੀ ਹੈ। ਜਦੋਂ ਕਿ ਬੈਂਗਲੁਰੂ ਦਾ ਐਸਬੀਸੀ ਸਟੇਸ਼ਨ ਰੇਲਵੇ ਲਈ 650 ਕਰੋੜ ਦੀ ਕਮਾਈ ਦਾ ਸਰੋਤ ਹੈ, ਜੋ ਨੌਵੇਂ ਨੰਬਰ 'ਤੇ ਹੈ। ਯਾਤਰੀਆਂ ਤੋਂ ਕਮਾਈ ਕਰਨ ਵਾਲੇ ਟਾਪ 10 ਸਟੇਸ਼ਨਾਂ 'ਚ ਪੂਨਾ 10ਵੇਂ ਨੰਬਰ 'ਤੇ ਹੈ ਅਤੇ ਇੱਥੋਂ ਰੇਲਵੇ ਨੂੰ ਹਰ ਸਾਲ 640 ਕਰੋੜ ਦੀ ਕਮਾਈ ਹੁੰਦੀ ਹੈ।
ਬਿਹਾਰ ਦੇ ਇਹ ਸਟੇਸ਼ਨ ਵੀ ਅੱਗੇ
ਹਾਲਾਂਕਿ, ਬਿਹਾਰ ਦਾ ਪਟਨਾ ਜੰਕਸ਼ਨ ਵੀ ਕਮਾਈ ਦੇ ਮਾਮਲੇ ਵਿੱਚ ਪਿੱਛੇ ਨਹੀਂ ਰਿਹਾ। ਪਟਨਾ ਜੰਕਸ਼ਨ ਰੇਲਵੇ ਦੀ ਸਾਲਾਨਾ ਕਮਾਈ 4.36 ਕਰੋੜ ਤੱਕ ਪਹੁੰਚ ਗਈ ਹੈ। ਦਾਨਾਪੁਰ ਸਟੇਸ਼ਨ ਤੋਂ ਰੇਲਵੇ ਨੇ 2.01 ਕਰੋੜ ਤੇ ਮੁਜ਼ੱਫਰਪੁਰ ਜੰਕਸ਼ਨ ਤੋਂ 1.77 ਕਰੋੜ ਦੀ ਆਮਦਨ ਦਰਜ ਕੀਤੀ ਹੈ।