(Source: ECI/ABP News)
ਖੁਸ਼ਖਬਰੀ! ਹੁਣ ਤੁਸੀਂ ਵੀ ਬੱਸਾਂ ਵਾਂਗ ਕਿਰਾਏ 'ਤੇ ਲੈ ਕੇ ਚਲਾ ਸਕਦੇ ਹੋ ਟ੍ਰੇਨ, ਰੇਲਵੇ ਵੱਲੋਂ ਵੱਡਾ ਫੈਸਲਾ
Railway Offer: ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ, ਤਾਂ ਰੇਲਵੇ ਤੁਹਾਨੂੰ ਕਿਰਾਏ 'ਤੇ ਚੱਲਣ ਲਈ ਰੇਲਗੱਡੀ ਦੇਵੇਗਾ। ਜਾਣੋ ਕਿੰਨੇ ਕੋਚ ਹੋਣਗੇ ਅਤੇ ਕਿਵੇਂ ਦੇਣੀ ਹੈ ਅਰਜ਼ੀ?
![ਖੁਸ਼ਖਬਰੀ! ਹੁਣ ਤੁਸੀਂ ਵੀ ਬੱਸਾਂ ਵਾਂਗ ਕਿਰਾਏ 'ਤੇ ਲੈ ਕੇ ਚਲਾ ਸਕਦੇ ਹੋ ਟ੍ਰੇਨ, ਰੇਲਵੇ ਵੱਲੋਂ ਵੱਡਾ ਫੈਸਲਾ Railway Offer even you can run the train on rent know details of govt scheme ਖੁਸ਼ਖਬਰੀ! ਹੁਣ ਤੁਸੀਂ ਵੀ ਬੱਸਾਂ ਵਾਂਗ ਕਿਰਾਏ 'ਤੇ ਲੈ ਕੇ ਚਲਾ ਸਕਦੇ ਹੋ ਟ੍ਰੇਨ, ਰੇਲਵੇ ਵੱਲੋਂ ਵੱਡਾ ਫੈਸਲਾ](https://feeds.abplive.com/onecms/images/uploaded-images/2021/11/20/f5bf2b6440ba64fb26e32aca63bdfc1d_original.webp?impolicy=abp_cdn&imwidth=1200&height=675)
Railway Offer: ਭਾਰਤੀ ਰੇਲਵੇ (Indian Railway) ਨੇ ਹੁਣ ਟ੍ਰੇਨ ਵਿੱਚ ਸਫਰ ਕਰਨ ਵਾਲਿਆਂ ਨੂੰ ਇੱਕ ਖਾਸ ਆਫਰ ਦਿੱਤਾ ਹੈ। ਹੁਣ ਅਜਿਹੀ ਯੋਜਨਾ ਦੇਸ਼ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਨਵੀਂ ਯੋਜਨਾ ਤਹਿਤ ਕੋਈ ਵੀ ਰਾਜ ਜਾਂ ਵਿਅਕਤੀ ਟ੍ਰੇਨ ਕਿਰਾਏ 'ਤੇ ਲੈ ਸਕਦਾ ਹੈ। ਇਨ੍ਹਾਂ ਟ੍ਰੇਨਾਂ ਦਾ ਨਾਂ 'ਭਾਰਤ ਗੌਰਵ ਟ੍ਰੇਨ' (Bharat Gaurav Train) ਰੱਖਿਆ ਗਿਆ ਹੈ। ਹਾਲਾਂਕਿ, ਇਸ ਯੋਜਨਾ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਤੇ ਰੇਲਵੇ ਇਸ ਦੇ ਬਦਲੇ ਉਨ੍ਹਾਂ ਤੋਂ ਘੱਟੋ-ਘੱਟ ਕਿਰਾਇਆ ਵਸੂਲੇਗਾ।
ਭਾਰਤ ਗੌਰਵ ਟ੍ਰੇਨ
ਕੇਂਦਰ ਸਰਕਾਰ ਦੀ ਫਿਲਹਾਲ ਦੇਸ਼ ਵਿੱਚ 180 ਭਾਰਤ ਗੌਰਵ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ। ਇਸ ਵਿੱਚ ਤਿੰਨ ਹਜ਼ਾਰ ਤੋਂ ਵੱਧ ਕੋਚ ਹੋਣਗੇ। ਰੇਲਵੇ ਨੇ ਇਸ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਭਾਰਤ ਗੌਰਵ ਟ੍ਰੇਨਾਂ ਨੂੰ ਪ੍ਰਾਈਵੇਟ ਸੈਕਟਰ ਤੇ ਆਈਆਰਸੀਟੀਸੀ ਦੋਵਾਂ ਦੁਆਰਾ ਚਲਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਦਾ ਕਿਰਾਇਆ ਟੂਰ ਆਪਰੇਟਰ ਵੱਲੋਂ ਤੈਅ ਕੀਤਾ ਜਾਵੇਗਾ। ਇਹ ਟ੍ਰੇਨਾਂ ਭਾਰਤ ਦੀ ਸੰਸਕ੍ਰਿਤੀ ਤੇ ਵਿਰਾਸਤ ਨੂੰ ਦਰਸਾਉਂਦੀ ਥੀਮ 'ਤੇ ਆਧਾਰਤ ਹੋਣਗੀਆਂ।
ਮੁੱਖ ਮਕਸਦ
ਫਿਲਹਾਲ ਇਸ ਦੇ ਲਈ ਕਰੀਬ 180 ਟ੍ਰੇਨਾਂ ਤੈਅ ਕੀਤੀਆਂ ਹਨ। ਯਾਤਰੀ, ਮਾਲ ਢੁਆਈ ਤੋਂ ਬਾਅਦ ਰੇਲਵੇ ਸੈਰ-ਸਪਾਟੇ ਲਈ ਟ੍ਰੇਨਾਂ ਦਾ ਤੀਜਾ ਹਿੱਸਾ ਸ਼ੁਰੂ ਕਰਨ ਜਾ ਰਿਹਾ ਹੈ। ਯੋਜਨਾ ਦਾ ਐਲਾਨ ਕਰਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਹਿੱਸੇਦਾਰ ਇਨ੍ਹਾਂ ਟ੍ਰੇਨਾਂ ਨੂੰ ਆਧੁਨਿਕ ਤੇ ਚਲਾਉਣਗੇ ਜਦਕਿ ਰੇਲਵੇ ਇਨ੍ਹਾਂ ਟ੍ਰੇਨਾਂ ਦੇ ਰੱਖ-ਰਖਾਅ, ਪਾਰਕਿੰਗ ਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਨਿਯਮਤ ਰੇਲ ਸੇਵਾ ਵਾਂਗ ਨਹੀਂ ਹੋਵੇਗੀ ਤੇ ਨਾ ਹੀ ਇਹ ਆਮ ਰੇਲ ਸੇਵਾ ਹੈ। ਭਾਰਤ ਗੌਰਵ ਟ੍ਰੇਨਾਂ ਦਾ ਮੁੱਖ ਉਦੇਸ਼ ਭਾਰਤ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ। ਰੇਲ ਮੰਤਰੀ ਮੁਤਾਬਕ ਇਨ੍ਹਾਂ ਟਰੇਨਾਂ ਦਾ ਸੰਚਾਲਨ ਸਿਰਫ ਸੈਰ-ਸਪਾਟੇ ਨੂੰ ਮੁੱਖ ਰੱਖ ਕੇ ਸ਼ੁਰੂ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਰੇਲਵੇ ਨੂੰ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਨਾਲ ਜੋੜਿਆ ਜਾਣਾ ਚਾਹੀਦਾ ਹੈ, ਇਸ ਲਈ ਰੇਲਵੇ ਨੂੰ ਭਾਰਤ ਦਾ ਮਾਣ ਦਿਖਾਉਣ ਲਈ ਸ਼ੁਰੂ ਕੀਤਾ ਜਾਵੇਗਾ। ਇਹ ਵਿਸ਼ੇਸ਼ ਰੇਲ ਗੱਡੀਆਂ ਕਿਸੇ ਵੀ ਰਾਜ, ਵਿਅਕਤੀ ਜਾਂ ਸੰਸਥਾ ਦੁਆਰਾ ਚਲਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Gautam Gambhir ਨੂੰ 'ISIS ਕਸ਼ਮੀਰ' ਵੱਲੋਂ ਜਾਨੋਂ ਮਾਰਨ ਦੀ ਧਮਕੀ, ਸੁਰੱਖਿਆ ਵਧਾਈ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)