ਪੜਚੋਲ ਕਰੋ
83 ਸਾਲਾ ਰਤਨ ਟਾਟਾ ਦੀ ਦਰਿਆਦਿਲੀ, ਬਿਮਾਰ ਕਰਮਚਾਰੀ ਨੂੰ ਮਿਲਣ ਉਸ ਦੇ ਘਰ ਪਹੁੰਚੇ, ਚੁੱਕੀ ਬੱਚਿਆਂ ਦੀ ਜ਼ਿੰਮੇਵਾਰੀ
ਸ਼੍ਰਿਸਟਾਚਾਰੀ ਸੁਭਾਅ ਤੇ ਆਪਣੇ ਕਰਮਚਾਰੀਆਂ ਪ੍ਰਤੀ ਆਦਰ ਦਿਖਾਉਣ ਲਈ ਰਤਨ ਟਾਟਾ ਖਾਸ ਪਛਾਣ ਰੱਖਦੇ ਹਨ। ਅਜਿਹੀ ਹੀ ਇੱਕ ਦਿਲਚਸਪ ਘਟਨਾ ਇੱਕ ਵਾਰ ਫਿਰ ਦੇਖਣ ਨੂੰ ਮਿਲੀ। ਦਰਅਸਲ, ਰਤਨ ਟਾਟਾ ਆਪਣੇ ਇੱਕ ਬਿਮਾਰ ਕਰਮਚਾਰੀ ਨੂੰ ਮਿਲਣ ਲਈ ਪੁਣੇ ਉਸ ਦੇ ਘਰ ਪਹੁੰਚੇ।

ਨਵੀਂ ਦਿੱਲੀ: ਉੱਘੇ ਉਦਯੋਗਪਤੀ ਤੇ ਟਾਟਾ ਸਮੂਹ (Tata Group) ਦੇ ਸਾਬਕਾ ਚੇਅਰਮੈਨ ਰਤਨ ਟਾਟਾ (Ratan Tata) ਨੂੰ ਆਪਣੇ ਵਿਵਹਾਰ ਲਈ ਲੋਕਾਂ ਵਿੱਚ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਰਤਨ ਟਾਟਾ ਦੀ ਪਛਾਣ ਸ਼੍ਰਿਸ਼ਟਾਚਾਰੀ ਸੁਭਾਅ ਤੇ ਕਰਮਚਾਰੀਆਂ ਪ੍ਰਤੀ ਆਦਰ ਕਰਕੇ ਖਾਸ ਥਾਂ ਰੱਖਦੀ ਹੈ। ਅਜਿਹੀ ਹੀ ਇੱਕ ਦਿਲਚਸਪ ਘਟਨਾ ਇੱਕ ਵਾਰ ਫਿਰ ਦੇਖਣ ਨੂੰ ਮਿਲੀ, ਜਦੋਂ ਰਤਨ ਟਾਟਾ ਆਪਣੇ ਇੱਕ ਬਿਮਾਰ ਕਰਮਚਾਰੀ ਨੂੰ ਮਿਲਣ ਲਈ ਪੁਣੇ ਉਸ ਦੇ ਘਰ ਪਹੁੰਚੇ। ਲਿੰਕਡਇਨ 'ਤੇ ਸ਼ੇਅਰ ਕੀਤੀ ਯੋਗੇਸ਼ ਦੇਸਾਈ ਦੀ ਪੋਸਟ ਮੁਤਾਬਕ, 83 ਸਾਲਾ ਰਤਨ ਟਾਟਾ ਦੋ ਸਾਲ ਤੋਂ ਬਿਮਾਰ ਆਪਣੇ ਇੱਕ ਕਰਮਚਾਰੀ ਨੂੰ ਮਿਲਣ ਮੁੰਬਈ ਤੋਂ ਪੁਣੇ ਗਏ। ਇਸ ਦੌਰਾਨ ਰਤਨ ਟਾਟਾ ਨੇ ਕਰਮਚਾਰੀ ਦੇ ਪੂਰੇ ਪਰਿਵਾਰ ਦਾ ਖਰਚਾ ਚੁੱਕਣ ਦੇ ਨਾਲ-ਨਾਲ ਬੱਚਿਆਂ ਦੀ ਸਿੱਖਿਆ ਤੇ ਸਿਹਤ ਲਈ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ।
ਦੱਸ ਦਈਏ ਕਿ ਟਾਟਾ ਮੁੰਬਈ ਵਿਚ ਹੋਏ 26/11 ਦੇ ਹਮਲੇ ਵਿੱਚ ਪ੍ਰਭਾਵਿਤ 80 ਦੇ ਕਰੀਬ ਮੁਲਾਜ਼ਮਾਂ ਦੇ ਪਰਿਵਾਰ ਨੂੰ ਮਿਲਣ ਲਈ ਉਸ ਦੇ ਘਰ ਵੀ ਗਏ ਸਨ ਤੇ ਉਨ੍ਹਾਂ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਵੀ ਕੀਤਾ ਸੀ। ਯੋਗੇਸ਼ ਦੇਸਾਈ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਸਰ ਰਤਨ ਟਾਟਾ (83), ਭਾਰਤ ਦੇ ਮਹਾਨ ਕਾਰੋਬਾਰੀ, ਆਪਣੇ ਸਾਬਕਾ ਕਰਮਚਾਰੀ ਨੂੰ ਮਿਲਣ ਲਈ ਪੁਣੇ ਦੀ ਫਰੈਂਡਜ਼ ਸੁਸਾਇਟੀ ਪਹੁੰਚੇ।"
ਕਾਰੋਬਾਰੀ ਟਾਟਾ ਤੋਂ ਸਿੱਖੋ, ਪੈਸਾ ਸਭ ਕੁਝ ਨਹੀਂ ਹੁੰਦਾ ਦੇਸਾਈ ਨੇ ਅੱਗੇ ਲਿਖਿਆ "ਇਹ ਉਦਯੋਗਪਤੀ ਬਗੈਰ ਕਿਸੇ ਮੀਡੀਆ ਤੇ ਬਾਉਂਸਰਾਂ ਦੇ ਆਪਣੇ ਕਰਮਚਾਰੀਆਂ ਨੂੰ ਮਿਲਿਆ। ਸਾਰੇ ਉੱਦਮੀਆਂ ਤੇ ਕਾਰੋਬਾਰੀਆਂ ਨੂੰ ਇਹ ਸਿੱਖਣ ਲਈ ਕਾਫ਼ੀ ਹੈ ਕਿ ਮਹਾਨ ਮਨੁੱਖ ਬਣਨ ਲਈ ਪੈਸਾ ਸਭ ਕੁਝ ਨਹੀਂ ਹੁੰਦਾ। ਸਲਾਮ ਸਰ!! ਮੈਂ ਤੁਹਾਡਾ ਸਤਿਕਾਰ ਕਰਦਾ ਹਾਂ। ਮੈਂ ਆਪਣਾ ਸਿਰ ਝੁਕਾਉਂਦਾ ਹਾਂ।" ਕੋਰੋਨਾ ਦੇ ਦੌਰ 'ਚ ਬਾਲੀਵੁੱਡ ਸਿਤਾਰਿਆਂ ਖਰੀਦੇ ਨਵੇਂ ਘਰ, 100 ਕਰੋੜ ਤੱਕ ਕੀਮਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਦੱਸ ਦਈਏ ਕਿ ਟਾਟਾ ਮੁੰਬਈ ਵਿਚ ਹੋਏ 26/11 ਦੇ ਹਮਲੇ ਵਿੱਚ ਪ੍ਰਭਾਵਿਤ 80 ਦੇ ਕਰੀਬ ਮੁਲਾਜ਼ਮਾਂ ਦੇ ਪਰਿਵਾਰ ਨੂੰ ਮਿਲਣ ਲਈ ਉਸ ਦੇ ਘਰ ਵੀ ਗਏ ਸਨ ਤੇ ਉਨ੍ਹਾਂ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਵੀ ਕੀਤਾ ਸੀ। ਯੋਗੇਸ਼ ਦੇਸਾਈ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਸਰ ਰਤਨ ਟਾਟਾ (83), ਭਾਰਤ ਦੇ ਮਹਾਨ ਕਾਰੋਬਾਰੀ, ਆਪਣੇ ਸਾਬਕਾ ਕਰਮਚਾਰੀ ਨੂੰ ਮਿਲਣ ਲਈ ਪੁਣੇ ਦੀ ਫਰੈਂਡਜ਼ ਸੁਸਾਇਟੀ ਪਹੁੰਚੇ।"
ਕਾਰੋਬਾਰੀ ਟਾਟਾ ਤੋਂ ਸਿੱਖੋ, ਪੈਸਾ ਸਭ ਕੁਝ ਨਹੀਂ ਹੁੰਦਾ ਦੇਸਾਈ ਨੇ ਅੱਗੇ ਲਿਖਿਆ "ਇਹ ਉਦਯੋਗਪਤੀ ਬਗੈਰ ਕਿਸੇ ਮੀਡੀਆ ਤੇ ਬਾਉਂਸਰਾਂ ਦੇ ਆਪਣੇ ਕਰਮਚਾਰੀਆਂ ਨੂੰ ਮਿਲਿਆ। ਸਾਰੇ ਉੱਦਮੀਆਂ ਤੇ ਕਾਰੋਬਾਰੀਆਂ ਨੂੰ ਇਹ ਸਿੱਖਣ ਲਈ ਕਾਫ਼ੀ ਹੈ ਕਿ ਮਹਾਨ ਮਨੁੱਖ ਬਣਨ ਲਈ ਪੈਸਾ ਸਭ ਕੁਝ ਨਹੀਂ ਹੁੰਦਾ। ਸਲਾਮ ਸਰ!! ਮੈਂ ਤੁਹਾਡਾ ਸਤਿਕਾਰ ਕਰਦਾ ਹਾਂ। ਮੈਂ ਆਪਣਾ ਸਿਰ ਝੁਕਾਉਂਦਾ ਹਾਂ।" ਕੋਰੋਨਾ ਦੇ ਦੌਰ 'ਚ ਬਾਲੀਵੁੱਡ ਸਿਤਾਰਿਆਂ ਖਰੀਦੇ ਨਵੇਂ ਘਰ, 100 ਕਰੋੜ ਤੱਕ ਕੀਮਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















