1 ਜੁਲਾਈ ਤੋਂ ਬਦਲ ਜਾਣਗੇ ਆਨਲਾਈਨ ਟ੍ਰਾਂਜ਼ੈਕਸ਼ਨ ਦੇ ਨਿਯਮ, ਜਾਣੋ ਕੀ ਹੋਏਗੀ ਡੈਬਿਟ-ਕ੍ਰੈਡਿਟ ਕਾਰਡ ਬਾਰੇ ਨਵੀਂ ਪ੍ਰਕ੍ਰਿਆ
Card Tokenization Rules: 1 ਜੁਲਾਈ, 2022 ਤੋਂ, ਪੇਅਮੈਂਟ ਐਗਰੀਗੇਟਰ, ਪੇਅਮੈਂਟ ਗੇਟਵੇ ਜਾਂ ਮਰਟੈਂਟ ਆਪਣੇ ਗਾਹਕਾਂ ਦੇ ਡੈਬਿਟ ਤੇ ਕ੍ਰੈਡਿਟ ਕਾਰਡ ਡੇਟਾ ਨੂੰ ਸਟੋਰ ਕਰਨ ਦੇ ਯੋਗ ਨਹੀਂ ਹੋਣਗੇ।
Card Tokenization Rules: 1 ਜੁਲਾਈ, 2022 ਤੋਂ, ਪੇਅਮੈਂਟ ਐਗਰੀਗੇਟਰ, ਪੇਅਮੈਂਟ ਗੇਟਵੇ ਜਾਂ ਮਰਟੈਂਟ ਆਪਣੇ ਗਾਹਕਾਂ ਦੇ ਡੈਬਿਟ ਤੇ ਕ੍ਰੈਡਿਟ ਕਾਰਡ ਡੇਟਾ ਨੂੰ ਸਟੋਰ ਕਰਨ ਦੇ ਯੋਗ ਨਹੀਂ ਹੋਣਗੇ। 30 ਜੂਨ ਤੋਂ ਬਾਅਦ ਸਾਰੇ ਆਨਲਾਈਨ ਪੋਰਟਲ ਲੈ ਕੇ ਟ੍ਰੇਡਰ ਨੂੰ ਗਾਹਕ ਦੇ ਡੈਬਿਟ-ਕ੍ਰੈਡਿਟ ਕਾਰਡ ਦਾ ਡਾਟਾ ਡਿਲੀਟ ਕਰਨਾ ਹੋਵੇਗਾ। ਪਹਿਲਾਂ ਇਹ ਨਿਯਮ 1 ਜਨਵਰੀ, 2022 ਤੋਂ ਲਾਗੂ ਹੋਣਾ ਸੀ, ਪਰ ਆਰਬੀਆਈ ਕਾਰਡ ਟੋਕਨਾਈਜ਼ੇਸ਼ਨ ਦੀ ਸਮਾਂ ਸੀਮਾ (RBI Card Tokenization Deadline) 30 ਜੂਨ, 2022 ਤੱਕ ਵਧਾ ਦਿੱਤੀ ਗਈ ਸੀ। ਨਵਾਂ ਨਿਯਮ ਹੁਣ 1 ਜੁਲਾਈ ਤੋਂ ਲਾਗੂ ਹੋਵੇਗਾ। 1 ਜੁਲਾਈ ਤੋਂ ਪੇਮੈਂਟ ਐਗਰੀਗੇਟਰ, ਪੇਮੈਂਟ ਗੇਟਵੇ ਜਾਂ ਵਪਾਰੀ ਨੂੰ ਗਾਹਕ ਦਾ ਕਾਰਡ ਡਾਟਾ ਡਿਲੀਟ ਕਰਨਾ ਹੋਵੇਗਾ। RBI ਨੇ 30 ਜੂਨ ਤੱਕ ਸਾਰੇ ਭੁਗਤਾਨ ਪ੍ਰਣਾਲੀਆਂ ਨੂੰ ਮੋਹਲਤ ਦਿੱਤੀ ਹੈ।
ਹਰ ਵਾਰ ਦਾਖਲ ਕਰਨੇ ਹੋਣਗੇ ਡੈਬਿਟ-ਕ੍ਰੈਡਿਟ ਕਾਰਡ ਦੇ ਵੇਰਵੇ
1 ਜੁਲਾਈ, 2022 ਤੋਂ, ਗਾਹਕ ਨੂੰ ਐਮਾਜ਼ਾਨ ਜਾਂ ਫਲਿੱਪਕਾਰਟ 'ਤੇ ਖਰੀਦਦਾਰੀ ਕਰਨ ਜਾਂ ਨੈੱਟਫਲਿਕਸ, ਡਿਜ਼ਨੀ+ ਹੌਟਸਟਾਰ ਰੀਚਾਰਜ ਕਰਨ ਲਈ ਹਰ ਵਾਰ ਲੈਣ-ਦੇਣ ਕਰਨ 'ਤੇ 16-ਅੰਕ ਵਾਲਾ ਡੈਬਿਟ-ਕ੍ਰੈਡਿਟ ਕਾਰਡ ਨੰਬਰ, ਮਿਆਦ ਪੁੱਗਣ ਦੀ ਮਿਤੀ, ਕਾਰਡ ਵੈਰੀਫਿਕੇਸ਼ਨ ਵੈਲਿਊ (ਸੀਵੀਵੀ) ਟਾਈਪ ਕਰਨਾ ਹੋਵੇਗਾ।
ਦੇਸ਼ ਵਿੱਚ ਵਧਦੀ ਡਿਜੀਟਲ ਵਰਤੋਂ ਦੇ ਨਾਲ, ਵੱਧ ਤੋਂ ਵੱਧ ਲੋਕ ਹੋਟਲ, ਦੁਕਾਨਾਂ ਜਾਂ ਕੈਬ ਬੁੱਕ ਕਰਨ ਲਈ ਔਨਲਾਈਨ ਭੁਗਤਾਨ ਦੀ ਵਰਤੋਂ ਕਰ ਰਹੇ ਹਨ ਪਰ ਡਿਜੀਟਲ ਦੁਨੀਆ ਵਿੱਚ, ਸਾਈਬਰ ਅਪਰਾਧੀ ਉਪਭੋਗਤਾਵਾਂ ਦਾ ਡੇਟਾ ਹੜੱਪਣ ਦੀ ਉਡੀਕ ਕਰਦੇ ਰਹਿੰਦੇ ਹਨ। ਲੋਕਾਂ ਨੂੰ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਤੇ ਔਨਲਾਈਨ ਭੁਗਤਾਨਾਂ ਨੂੰ ਸੁਰੱਖਿਅਤ ਬਣਾਉਣ ਲਈ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਰੇ ਵਪਾਰੀਆਂ ਤੇ ਭੁਗਤਾਨ ਗੇਟਵੇਜ਼ ਨੂੰ 30 ਜੂਨ ਤੋਂ ਬਾਅਦ ਸਟੋਰ ਕੀਤੇ ਡੈਬਿਟ ਤੇ ਕ੍ਰੈਡਿਟ ਕਾਰਡ ਵੇਰਵਿਆਂ ਨੂੰ ਮਿਟਾਉਣ ਲਈ ਕਿਹਾ ਹੈ।
ਇਸਦਾ ਕੀ ਮਤਲਬ ਹੈ?
RBI ਦੇ Card Tokenization Rules ਦੇ ਲਾਗੂ ਹੋਣ ਤੋਂ ਬਾਅਦ, ਵਪਾਰੀਆਂ ਅਤੇ ਪੇਮੈਂਟ ਗੇਟਵੇਜ਼ ਨੂੰ ਆਪਣੇ ਸਰਵਰ 'ਤੇ ਸਟੋਰ ਕੀਤੇ ਗਾਹਕ ਦੇ ਕਾਰਡ ਡੇਟਾ ਨੂੰ ਮਿਟਾਉਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਯੂਜ਼ਰ ਨੂੰ ਵਪਾਰੀ ਵੈਬਸਾਈਟਾਂ 'ਤੇ ਭੁਗਤਾਨ ਕਰਨ ਲਈ ਕਾਰਡ ਦੇ ਪੂਰੇ ਵੇਰਵੇ ਦਾਖਲ ਕਰਨੇ ਪੈਣਗੇ। ਬੈਂਕਾਂ ਨੇ ਇਨ੍ਹਾਂ ਬਦਲਾਵਾਂ ਬਾਰੇ ਆਪਣੇ ਗਾਹਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਟੋਕਨਾਈਜ਼ੇਸ਼ਨ ਕੀ ਹੈ?
ਮੌਜੂਦਾ ਨਿਯਮਾਂ ਦੇ ਅਨੁਸਾਰ, ਲੈਣ-ਦੇਣ ਪੂਰੇ 16-ਅੰਕ ਵਾਲੇ ਕਾਰਡ ਨੰਬਰ, ਕਾਰਡ ਦੀ ਮਿਆਦ ਪੁੱਗਣ ਦੀ ਮਿਤੀ, CVV ਅਤੇ ਵਨ-ਟਾਈਮ ਪਾਸਵਰਡ ਜਾਂ OTP (ਕੁਝ ਮਾਮਲਿਆਂ ਵਿੱਚ ਟ੍ਰਾਂਜੈਕਸ਼ਨ ਪਿੰਨ) 'ਤੇ ਅਧਾਰਤ ਹੈ। ਟੋਕਨਾਈਜ਼ੇਸ਼ਨ ਅਸਲ ਕਾਰਡ ਨੰਬਰ ਨੂੰ ਇੱਕ ਵਿਕਲਪਿਕ ਕੋਡ ਨਾਲ ਬਦਲਣ ਦੀ ਯੋਗਤਾ ਹੈ, ਜਿਸ ਨੂੰ "ਟੋਕਨ" ਕਿਹਾ ਜਾਂਦਾ ਹੈ।
ਟੋਕਨਾਈਜ਼ੇਸ਼ਨ ਕਿੰਨੀ ਸੁਰੱਖਿਅਤ ਹੈ?
ਆਰਬੀਆਈ ਦੇ ਅਨੁਸਾਰ, ਟੋਕਨਾਈਜ਼ਡ ਕਾਰਡ ਲੈਣ-ਦੇਣ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਲੈਣ-ਦੇਣ ਦੌਰਾਨ ਕਾਰਡ ਦੇ ਵੇਰਵੇ ਵਪਾਰੀ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਹਨ। ਇਸ 'ਚ ਗਾਹਕ ਦੇ ਕਾਰਡ ਦੀ ਡਿਟੇਲ ਨੂੰ ਸੇਵ ਨਹੀਂ ਕੀਤਾ ਜਾ ਸਕਦਾ ਹੈ। ਆਰਬੀਆਈ ਦੇ ਅਨੁਸਾਰ, ਟੋਕਨ ਨੂੰ ਅਸਲ ਕਾਰਡ ਵੇਰਵਿਆਂ ਵਿੱਚ ਬਦਲਣਾ ਡੀ-ਟੋਕਨਾਈਜ਼ੇਸ਼ਨ ਵਜੋਂ ਜਾਣਿਆ ਜਾਂਦਾ ਹੈ। ਇਸ ਸੇਵਾ ਦਾ ਲਾਭ ਲੈਣ ਲਈ ਗਾਹਕ ਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ।