Governor of the Year: ਭਾਰਤ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ 'ਗਵਰਨਰ ਆਫ ਦਿ ਈਅਰ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅੱਜ ਲੰਡਨ ਵਿੱਚ ਸੈਂਟਰਲ ਬੈਂਕਿੰਗ ਅਵਾਰਡ 2023 ਵਿੱਚ ਦਿੱਤਾ ਗਿਆ ਹੈ।
RBI ਗਵਰਨਰ ਨੂੰ ਇਸ ਪੁਰਸਕਾਰ ਲਈ ਕਿਉਂ ਚੁਣਿਆ ਗਿਆ?
ਸੈਂਟਰਲ ਬੈਂਕਿੰਗ ਇੱਕ ਅੰਤਰਰਾਸ਼ਟਰੀ ਆਰਥਿਕ ਰਿਸਰਚ ਜਰਨਲ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੂੰ ਇਸ ਪੁਰਸਕਾਰ ਲਈ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੌਰਾਨ ਪੈਦਾ ਹੋਏ ਆਰਥਿਕ ਸੰਕਟ ਅਤੇ ਆਰਥਿਕ ਉਥਲ-ਪੁਥਲ ਦੌਰਾਨ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸੰਭਾਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿੰਗਾਈ ਨੂੰ ਮੈਨੇਜ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ: ਇਨ੍ਹਾਂ ਤਿੰਨ ਨਸਲਾਂ ਦੀਆਂ ਗਾਵਾਂ ਨੂੰ ਪਾਲ ਲਿਆ ਤਾਂ ਬਣ ਜਾਓਗੇ ਕਰੋੜਪਤੀ, ਦਿੰਦੀਆਂ ਹਨ ਰੋਜ਼ਾਨਾ 50 ਲੀਟਰ ਤੋਂ ਵੱਧ ਦੁੱਧ
ਸ਼ਕਤੀਕਾਂਤ ਦਾਸ ਨੇ ਪੇਮੇਂਟ ਇਨੋਵੇਸ਼ਨ ਸਿਸਟਮ ਨੂੰ ਕੀਤਾ ਲੀਡ
ਸੈਂਟਰਲ ਬੈਂਕਿੰਗ ਅਵਾਰਡਸ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਚੁਣੌਤੀਪੂਰਨ ਸੁਧਾਰਾਂ ਦੇ ਨਾਲ-ਨਾਲ ਆਰਬੀਆਈ ਗਵਰਨਰ ਨੇ ਦੁਨੀਆ ਦੀ ਪ੍ਰਮੁੱਖ ਪੇਮੇਂਟ ਇਨੋਵੇਸ਼ਨ ਸਿਸਟਮ ਦੀ ਵੀ ਅਗਵਾਈ ਕੀਤੀ। ਇਸ ਤੋਂ ਇਲਾਵਾ ਔਖੇ ਸਮੇਂ ਵਿਚ ਭਾਰਤ ਨੂੰ ਅੱਗੇ ਲਿਆ ਕੇ ਇਸ ਦੀ ਆਰਥਿਕ ਵਿਵਸਥਾ ਨੂੰ ਵੀ ਸੰਭਾਲਿਆ। ਪ੍ਰਬੰਧਕਾਂ ਅਨੁਸਾਰ ਆਰਬੀਆਈ ਗਵਰਨਰ ਨੇ ਸਖ਼ਤ ਸੁਧਾਰਾਂ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਮੁਸ਼ਕਲ ਹਾਲਾਤਾਂ ਵਿੱਚੋਂ ਬਾਹਰ ਕੱਢਿਆ।
ਮਾਰਚ 2023 ਵਿੱਚ ਸ਼ਕਤੀਕਾਂਤ ਦਾਸ ਦੇ ਨਾਂ ਦੀ ਕੀਤੀ ਗਈ ਸੀ ਸਿਫ਼ਾਰਿਸ਼
ਪਬਲੀਕੇਸ਼ਨ ਵਲੋਂ ਮਾਰਚ 2023 ਵਿੱਚ ਇਸ ਪੁਰਸਕਾਰ ਲਈ ਸ਼ਕਤੀਕਾਂਤ ਦਾਸ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ। ਰੂਸ-ਯੂਕਰੇਨ ਯੁੱਧ, ਗਲੋਬਲ ਚੁਣੌਤੀਆਂ, ਕੱਚੇ ਤੇਲ ਦੀ ਕਮੀ ਵਰਗੀਆਂ ਆਰਥਿਕ ਸਥਿਤੀਆਂ ਦੇ ਮੱਦੇਨਜ਼ਰ ਭਾਰਤ ਦੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਬਣਾ ਕੇ ਰੱਖਣ ਕਰਕੇ ਉਨ੍ਹਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ। ਗਲੋਬਲ ਰਾਜਨੀਤਿਕ ਦਬਾਅ ਦਰਮਿਆਨ ਉਨ੍ਹਾਂ ਦੀ ਅਗਵਾਈ ਹੇਠ ਮਹਿੰਗਾਈ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ, ਜਿਸ ਦੇ ਸਾਕਾਰਾਤਮਕ ਨਤੀਜੇ ਵੀ ਦੇਖਣ ਨੂੰ ਮਿਲੇ। ਆਰਬੀਆਈ ਨੇ ਦੇਸ਼ ਦੇ ਕੇਂਦਰੀ ਬੈਂਕ ਵਜੋਂ ਆਪਣੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਈ ਅਤੇ ਇਸ ਦਾ ਸਿਹਰਾ ਕਾਫ਼ੀ ਹੱਦ ਤੱਕ ਆਰਬੀਆਈ ਗਵਰਨਰ ਨੂੰ ਜਾਂਦਾ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅਗਲੇ 5 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ