ਪੜਚੋਲ ਕਰੋ
Advertisement
ਆਰਬੀਆਈ ਨੇ ਯੈੱਸ ਬੈਂਕ ਦਾ ਕੰਮਕਾਜ ਸੰਭਾਲਿਆ, ਜਾਣੋ ਆਪਣੇ ਸਵਾਲਾਂ ਦੇ ਜਵਾਬ
ਰਿਜ਼ਰਵ ਬੈਂਕ ਨੇ ਅਗਲੇ ਹੁਕਮਾਂ ਤੱਕ ਬੈਂਕ ਦੇ ਗਾਹਕਾਂ ਲਈ ਪੈਸੇ ਕਢਵਾਉਣ ਦੀ ਸੀਮਾ 50,000 ਰੁਪਏ ਨਿਰਧਾਰਤ ਕੀਤੀ ਹੈ। ਯੈੱਸ ਬੈਂਕ ਦੇ ਨਿਰਦੇਸ਼ਕ ਮੰਡਲ ਨੂੰ ਭੰਗ ਕਰਦਿਆਂ ਉਸ 'ਤੇ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ।
ਨਵੀਂ ਦਿੱਲੀ: ਆਰਬੀਆਈ ਨੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਿੱਜੀ ਬੈਂਕ ਯੇਸ ਬੈਂਕ ਦੇ ਕੰਮਕਾਜ ਨੂੰ ਸੰਭਾਲ ਲਿਆ ਹੈ। ਗਾਹਕਾਂ ਦੇ ਪੈਸੇ ਬਚਾਉਣ ਲਈ ਸ਼ਰਤਾਂ ਨਾਲ ਕਢਵਾਉਣ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਖਾਤਾ ਧਾਰਕ ਹੁਣ ਹਰ ਮਹੀਨੇ 50 ਹਜ਼ਾਰ ਰੁਪਏ ਕਢਵਾ ਸਕਣਗੇ। ਖ਼ਾਸ ਹਾਲਤਾਂ 'ਚ ਖਾਤਾ ਧਾਰਕ ਪੰਜ ਲੱਖ ਰੁਪਏ ਵਾਪਸ ਲੈ ਸਕਣਗੇ।
ਯੈਸ ਬੈਂਕ ਬਾਰੇ ਆਰਬੀਆਈ ਦਾ ਫੈਸਲਾ ਕੀ ਹੈ?
ਸਾਲ 2019 ਵਿੱਚ 3 ਲੱਖ 80 ਹਜ਼ਾਰ 826 ਕਰੋੜ ਦੀ ਪੂੰਜੀ ਵਾਲੀ ਯੇਸ ਬੈਂਕ 'ਤੇ 2 ਲੱਖ 41 ਹਜ਼ਾਰ 500 ਕਰੋੜ ਰੁਪਏ ਦਾ ਕਰਜ਼ਾ ਹੈ। ਜਦੋਂ ਬੈਂਕ ਦਾ ਐਨਪੀਏ ਵਧਿਆ ਤਾਂ ਆਰਬੀਆਈ ਨੇ ਇਸ ਦੀ ਕਮਾਂਡ ਸੰਭਾਲ ਲਈ। ਬੈਂਕ ਦੇ ਡਾਇਰੈਕਟਰ ਆਫ਼ ਬੋਰਡ ਨੂੰ 30 ਦਿਨਾਂ ਲਈ ਭੰਗ ਕਰ ਦਿੱਤਾ ਗਿਆ ਹੈ। ਬੈਂਕ ਦੀ ਨਿਗਰਾਨੀ ਲਈ ਇੱਕ ਪ੍ਰਬੰਧਕ ਨਿਯੁਕਤ ਕੀਤਾ ਗਿਆ। ਐਸਬੀਆਈ ਦੇ ਸਾਬਕਾ ਡਿਪਟੀ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਵਿੱਤੀ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੂੰ ਯੈਸ ਬੈਂਕ ਦਾ ਨਵਾਂ ਪ੍ਰਬੰਧਕ ਬਣਾਇਆ ਗਿਆ ਹੈ।
ਆਰਬੀਆਈ ਨੂੰ ਅਜਿਹਾ ਕਦਮ ਕਿਉਂ ਚੁੱਕਣਾ ਪਿਆ?
ਆਰਬੀਆਈ ਨੇ ਬੈਂਕ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਕਦਮ ਚੁੱਕੇ ਹਨ। ਖਾਤਾ ਧਾਰਕਾਂ ਦੇ ਪੈਸੇ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਆਰਬੀਆਈ ਨੂੰ ਗਾਹਕਾਂ ਅਤੇ ਬੈਂਕ ਦੀ ਮਦਦ ਲਈ ਇਸ ਲਈ ਆਉਣਾ ਪਿਆ ਕਿਉਂਕਿ 2004 ਤੋਂ ਯੇਸ ਬੈਂਕ ਦੀ ਵਿੱਤੀ ਹਾਲਤ ਸ਼ੁਰੂ ਠੀਕ ਨਹੀਂ ਸੀ।
ਇਹ ਵੀ ਪੜ੍ਹੋ: ਸਟਾਕ ਮਾਰਕੀਟ 'ਤੇ ਛਾਇਆ ਕੋਰੋਨਾਵਾਇਰਸ ਦਾ ਡਰਾਇਆ, ਸੈਂਸੇਕਸ ਅੱਜ ਖੁੱਲ੍ਹਦੇ ਹੀ 1300 ਅੰਕ ਡਿੱਗਿਆ
ਬੈਂਕ ਕਦੋਂ ਤੋਂ ਕਰ ਰਿਹਾ ਸੀ ਗੜਬੜੀ?
ਬੈਂਕ 'ਤੇ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਸੀ ਅਤੇ ਬੈਂਕ ਦੇ ਸ਼ੇਅਰ ਨਿਰੰਤਰ ਡਿੱਗ ਰਹੇ ਸੀ। ਗਾਹਕ ਆਪਣੇ ਪੈਸੇ ਨੂੰ ਲੈ ਕੇ ਚਿੰਤਤ ਸੀ। 2018 ਤੋਂ ਆਰਬੀਆਈ ਨੇ ਮਹਿਸੂਸ ਕੀਤਾ ਕਿ ਬੈਂਕ ਨੇ ਆਪਣੀ ਐਨਪੀਏ ਅਤੇ ਬੈਲੇਂਸ ਸ਼ੀਟ 'ਚ ਗੜਬੜੀ ਕੀਤੀ ਹੈ। ਇਸ ਤੋਂ ਬਾਅਦ ਯੈਸ ਬੈਂਕ ਦੇ ਚੇਅਰਮੈਨ ਰਾਣਾ ਕਪੂਰ ਨੂੰ ਆਰਬੀਆਈ ਦੇ ਦਬਾਅ ਹੇਠ ਅਸਤੀਫਾ ਦੇਣਾ ਪਿਆ।
ਯੈੱਸ ਬੈਂਕ ਨਾਲ ਅੱਗੇ ਕੀ ਹੋਵੇਗਾ?
ਯੈੱਸ ਬੈਂਕ ਦੀ ਕਮਾਨ ਸੰਭਾਲਣ ਤੋਂ ਬਾਅਦ, ਆਰਬੀਆਈ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਨੋਟੀਫਿਕੇਸ਼ਨ 'ਚ ਇਹ ਕਿਹਾ ਗਿਆ ਹੈ ਕਿ ਖਾਤਾ ਧਾਰਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਲਦੀ ਹੀ ਬੈਂਕ ਲਈ ਪੁਨਰਗਠਨ ਦੀ ਯੋਜਨਾ ਪੇਸ਼ ਕੀਤੀ ਜਾਏਗੀ ਅਤੇ ਗਾਹਕਾਂ ਦੇ ਪੈਸੇ ਸੁਰੱਖਿਅਤ ਹੋ ਜਾਣਗੇ। ਦੂਜੇ ਪਾਸੇ, ਐਸਬੀਆਈ ਨੇ ਯੈਸ ਬੈਂਕ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਕਦਮ ਚੁੱਕੇ ਹਨ। ਐਸਬੀਆਈ ਨੇ ਯੈਸ ਬੈਂਕ 'ਚ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਆਈਪੀਐਲ
ਪੰਜਾਬ
ਉਲੰਪਿਕ
Advertisement