RBI ਨੇ ਸਾਰੇ ਖਾਤਾਧਾਰਕਾਂ ਲਈ ਜਾਰੀ ਕੀਤਾ ਵੱਡਾ ਅਲਰਟ...ਕੀ ਬੰਦ ਹੋ ਜਾਵੇਗਾ ਬੈਂਕ ਖਾਤਾ?
ਕੀ ਤੁਹਾਡੇ ਫੋਨ 'ਤੇ ਵੀ ਬੈਂਕ ਵੱਲੋਂ KYC ਜੁੜੇ ਹੋਏ ਮੈਸੇਜ ਆ ਰਹੇ ਹਨ। ਤਾਂ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ, ਨਹੀਂ ਤਾਂ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ। ਜੀ ਹਾਂ RBI ਨੇ ਬੈਂਕ ਖਾਤਿਆਂ ਨਾਲ ਜੁੜੀ KYC ਪ੍ਰਕਿਰਿਆ ਨੂੰ ਲੈ ਕੇ ਨਵਾਂ ਅਭਿਆਨ

RBI New Rule: ਜੇ ਤੁਸੀਂ ਬੈਂਕ ਖਾਤਾ ਧਾਰਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਖਾਤਿਆਂ ਨਾਲ ਜੁੜੀ KYC (Know Your Customer) ਪ੍ਰਕਿਰਿਆ ਨੂੰ ਲੈ ਕੇ ਨਵਾਂ ਅਭਿਆਨ ਸ਼ੁਰੂ ਕੀਤਾ ਹੈ। ਇਸ ਪਹਿਲ ਦਾ ਮਕਸਦ ਗਾਹਕਾਂ ਦੀ ਪਹਿਚਾਣ ਨੂੰ ਸਮੇਂ-ਸਮੇਂ ‘ਤੇ ਪ੍ਰਮਾਣਿਤ ਕਰਨਾ ਅਤੇ ਬੈਂਕਿੰਗ ਸਿਸਟਮ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ। ਜੇਕਰ ਤੁਸੀਂ ਸਮੇਂ ‘ਤੇ ਆਪਣੀ KYC ਅਪਡੇਟ ਨਹੀਂ ਕਰਦੇ, ਤਾਂ ਤੁਹਾਡਾ ਬੈਂਕ ਖਾਤਾ ਬੰਦ ਕੀਤਾ ਜਾ ਸਕਦਾ ਹੈ।
RBI ਦਾ ਨਵਾਂ ਨਿਰਦੇਸ਼ ਕੀ ਹੈ?
RBI ਨੇ 1 ਜੁਲਾਈ 2025 ਤੋਂ ਪੂਰੇ ਦੇਸ਼ ਵਿੱਚ KYC ਅਪਡੇਟ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ, ਜੋ 30 ਸਤੰਬਰ 2025 ਤੱਕ ਚੱਲੇਗਾ। ਇਸ ਦੌਰਾਨ ਸਾਰੇ ਬੈਂਕ ਖਾਤਾ ਧਾਰਕਾਂ ਨੂੰ ਕਿਹਾ ਗਿਆ ਹੈ ਕਿ ਜੇ ਉਹਨਾਂ ਦੇ ਬੈਂਕ ਵੱਲੋਂ ਰੀ-KYC (KYC ਅਪਡੇਟ) ਦਾ ਸੁਨੇਹਾ ਆਇਆ ਹੈ, ਤਾਂ ਉਹ ਤੁਰੰਤ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਬੈਂਕ ਜਾਂ ਪੰਚਾਇਤ ਕੈਂਪ ‘ਚ ਜਾ ਕੇ ਪ੍ਰਕਿਰਿਆ ਪੂਰੀ ਕਰਨ।
RBI ਵੱਲੋਂ ਗਾਹਕਾਂ ਨੂੰ WhatsApp, SMS ਅਤੇ ਸੋਸ਼ਲ ਮੀਡੀਆ ਰਾਹੀਂ ਸੁਚਿਤ ਕੀਤਾ ਜਾ ਰਿਹਾ ਹੈ ਕਿ ਜੇ ਉਹਨਾਂ ਨੂੰ ਬੈਂਕ ਵੱਲੋਂ ਰੀ-KYC ਲਈ ਅਲਰਟ ਆਇਆ ਹੈ, ਤਾਂ ਉਸਨੂੰ ਅਣਦੇਖਾ ਨਾ ਕਰਨ।
ਰੀ-KYC ਕਿਵੇਂ ਕਰੀਏ?
ਰੀ-KYC ਅਪਡੇਟ ਕਰਨਾ ਬਹੁਤ ਹੀ ਆਸਾਨ ਪ੍ਰਕਿਰਿਆ ਹੈ। ਹੇਠਾਂ ਦਿੱਤੇ ਕਦਮਾਂ ਨੂੰ ਫੋਲੋ ਕਰਕੇ ਤੁਸੀਂ ਇਹ ਕੰਮ ਬਿਨਾ ਕਿਸੇ ਪਰੇਸ਼ਾਨੀ ਦੇ ਪੂਰਾ ਕਰ ਸਕਦੇ ਹੋ:
ਪਿੰਡਾਂ ਵਾਲੇ ਖੇਤਰਾਂ ਵਿੱਚ:
ਆਪਣੇ ਗ੍ਰਾਮ ਪੰਚਾਇਤ ਕੈਂਪ ਵਿੱਚ ਜਾਓ।
ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਜਾਓ, ਜਿਵੇਂ:
ਆਧਾਰ ਕਾਰਡ
ਵੋਟਰ ਆਈਡੀ
ਪਾਸਪੋਰਟ
ਡ੍ਰਾਈਵਿੰਗ ਲਾਇਸੈਂਸ
ਮਨਰੇਗਾ ਜੌਬ ਕਾਰਡ
ਸ਼ਹਿਰੀ ਖੇਤਰਾਂ ਵਿੱਚ:
ਸਭ ਤੋਂ ਨੇੜਲੀ ਬੈਂਕ ਸ਼ਾਖਾ ਵਿੱਚ ਜਾਓ।
ਉੱਪਰ ਦਿੱਤੇ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇੱਕ ਪਹਿਚਾਣ ਪ੍ਰਮਾਣ ਪੱਤਰ ਨਾਲ ਲੈ ਕੇ ਜਾਓ।
ਜੇ ਤੁਹਾਡੇ ਵੇਰਵਿਆਂ ਵਿੱਚ ਕੋਈ ਬਦਲਾਅ ਨਹੀਂ ਹੈ:
ਕੇਵਲ ਸਵੈ-ਘੋਸ਼ਣਾ (Self Declaration) ਦੇ ਕੇ ਵੀ ਤੁਸੀਂ ਆਪਣੀ KYC ਅਪਡੇਟ ਕਰ ਸਕਦੇ ਹੋ। ਇਸ ਵਿੱਚ ਤੁਹਾਨੂੰ ਲਿਖਿਤ ਰੂਪ ਵਿੱਚ ਦੱਸਣਾ ਹੁੰਦਾ ਹੈ ਕਿ ਤੁਹਾਡੇ ਨਿੱਜੀ ਵੇਰਵਿਆਂ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ।
ਕਿਉਂ ਜ਼ਰੂਰੀ ਹੈ KYC ਅਪਡੇਟ ਕਰਨਾ?
ਜੇ KYC ਅਪਡੇਟ ਨਾ ਹੋਵੇ, ਤਾਂ ਤੁਹਾਡਾ ਬੈਂਕ ਖਾਤਾ ਫ੍ਰੀਜ਼ ਕੀਤਾ ਜਾ ਸਕਦਾ ਹੈ।
ਕਿਸੇ ਵੀ ਵਿੱਤੀ ਲੈਣ-ਦੇਣ ਵਿੱਚ ਸਮੱਸਿਆ ਆ ਸਕਦੀ ਹੈ।
ਬੈਂਕ ਵੱਲੋਂ ਮਿਲਣ ਵਾਲੀਆਂ ਸੁਵਿਧਾਵਾਂ ਜਿਵੇਂ ATM, ਨੈਟ ਬੈਂਕਿੰਗ, UPI ਆਦਿ ਅਸਥਾਈ ਤੌਰ ‘ਤੇ ਬੰਦ ਹੋ ਸਕਦੀਆਂ ਹਨ।
RBI ਅਤੇ ਬੈਂਕ ਦੋਹਾਂ ਦੀ ਨੀਤੀ ਹੈ ਕਿ ਖਾਤਾ ਧਾਰਕਾਂ ਦੀ ਪਹਿਚਾਣ ਸਮੇਂ-ਸਮੇਂ ‘ਤੇ ਵੈਰੀਫਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਧੋਖਾਧੜੀ ਤੋਂ ਬਚਿਆ ਜਾ ਸਕੇ।
RBI ਨੇ ਕੀ ਕਿਹਾ?
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਅਧਿਕਾਰਿਕ X (ਪਹਿਲਾਂ ਟਵਿੱਟਰ) ਹੈਂਡਲ @ReserveBankOfIndia ਤੋਂ ਇੱਕ ਪੋਸਟਰ ਅਤੇ ਲਿੰਕ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ: ਕੀ ਤੁਹਾਡੇ ਬੈਂਕ ਨੇ KYC ਅਪਡੇਟ ਲਈ ਸੰਪਰਕ ਕੀਤਾ ਹੈ? ਆਪਣੇ ਖਾਤੇ ਨੂੰ ਸਰਗਰਮ ਰੱਖਣ ਲਈ ਨੇੜਲੇ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਵਿੱਚ ਜਾ ਕੇ KYC ਅਪਡੇਟ ਕਰਵਾਓ। ਹੋਰ ਜਾਣਕਾਰੀ ਲਈ RBI ਦੀ ਅਧਿਕਾਰਿਕ ਵੈੱਬਸਾਈਟ ‘ਤੇ ਵਿਜ਼ਿਟ ਕਰੋ: https://rbikehtahai.rbi.org.in
RBI Kehta Hai..
— ReserveBankOfIndia (@RBI) August 3, 2025
Has your bank sent a message for updating KYC?
Visit your nearest Gram Panchayat camp or bank branch,
Update your KYC and keep your bank account active.#rbikehtahai #reKYC #KYC#BeAware
RBI कहता है क्या आपके बैंक ने खाते में KYC अपडेट करवाने का मैसेज भेजा है?… pic.twitter.com/leYlrWaZ9w






















