ਪੜਚੋਲ ਕਰੋ

Rupee VS Dollar: ਰੁਪਏ 'ਚ ਰਿਕਾਰਡ ਗਿਰਾਵਟ ਡਾਲਰ ਦੇ ਮੁਕਾਬਲੇ ਰੁਪਿਆ 83 ਤੋਂ ਹੇਠਾਂ ਖਿਸਕਿਆ, ਜਾਣੋ Details

Dollar vs Rupee: ਰੁਪਏ ਦੀਆਂ ਡਿੱਗਦੀਆਂ ਕੀਮਤਾਂ 'ਤੇ ਕਾਬੂ (Rupee at Record Low) ਪਾਉਣ ਲਈ ਸਰਕਾਰ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਪਰ ਅਜੇ ਤੱਕ ਇਸ 'ਚ ਕੋਈ ਸਫਲਤਾ ਨਹੀਂ ਮਿਲੀ ਹੈ।

Rupee at Record Low: ਭਾਰਤੀ ਰੁਪਏ ਵਿੱਚ ਗਿਰਾਵਟ ਜਾਰੀ ਹੈ ਅਤੇ ਇਹ ਵੀਰਵਾਰ, 20 ਅਕਤੂਬਰ,  2022 ਨੂੰ ਪਹਿਲੀ ਵਾਰ ਸ਼ੁਰੂਆਤ ਵਿੱਚ ਇੱਕ ਡਾਲਰ (Rupee vs Dollar) ਦੇ ਮੁਕਾਬਲੇ 83 ਦੇ ਪੱਧਰ ਨੂੰ ਤੋੜ ਕੇ ਹੇਠਾਂ ਚਲਾ ਗਿਆ ਹੈ। ਰੁਪਏ 'ਚ ਅੱਜ ਸ਼ੁਰੂਆਤੀ ਕਾਰੋਬਾਰ 'ਚ 6 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 83.08 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਆ ਗਿਆ ਹੈ। ਇਸ ਨਾਲ ਹੀ 9.15 ਮਿੰਟ 'ਤੇ ਰੁਪਿਆ ਲਗਭਗ 83.06 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ। ਆਖਰੀ ਵਪਾਰਕ ਦਿਨ ਯਾਨੀ 19 ਅਕਤੂਬਰ 2022 ਨੂੰ ਡਾਲਰ ਦੇ ਮੁਕਾਬਲੇ ਰੁਪਏ ਵਿੱਚ 66 ਪੈਸੇ ਦੀ ਗਿਰਾਵਟ ਆਈ ਅਤੇ ਇਹ 83.02 ਰੁਪਏ 'ਤੇ ਬੰਦ ਹੋਇਆ। ਮਾਹਰ ਰੁਪਏ ਦੀ ਡਿੱਗਦੀ ਕੀਮਤ 'ਤੇ ਲਗਾਤਾਰ ਚਿੰਤਾ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਛੇਤੀ ਹੀ ਇਹ 85 ਦੇ ਅੰਕੜੇ ਨੂੰ ਛੂਹ ਸਕਦਾ ਹੈ।

ਸਰਕਾਰ ਲਗਾਤਾਰ ਚੁੱਕ ਰਹੀ ਹੈ ਕਦਮ 

ਜ਼ਿਕਰਯੋਗ ਹੈ ਕਿ ਸਰਕਾਰ ਰੁਪਏ ਦੀਆਂ ਡਿੱਗਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਪਰ ਅਜੇ ਤੱਕ ਇਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਬੀਤੇ ਕੁਝ ਦਿਨਾਂ ਤੋਂ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ। ਸਾਲ 2022 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰੁਪਏ ਦੀ ਕੀਮਤ ਵਿੱਚ 10% ਤੋਂ ਵੱਧ ਦੀ ਗਿਰਾਵਟ ਆਈ ਹੈ। 2014 ਤੋਂ ਲੈ ਕੇ ਹੁਣ ਤੱਕ ਰੁਪਏ ਦੀ ਕੀਮਤ 40.50% ਤੱਕ ਡਿੱਗ ਚੁੱਕੀ ਹੈ। ਮਈ 2014 'ਚ ਰੁਪਿਆ 58.58 'ਤੇ ਸੀ, ਜੋ ਹੁਣ ਡਿੱਗ ਕੇ 83.08 'ਤੇ ਆ ਗਿਆ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਦੋ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਅਜਿਹੇ 'ਚ ਡਾਲਰ ਦੀ ਮੰਗ ਲਗਾਤਾਰ ਵਧ ਰਹੀ ਹੈ ਅਤੇ ਰੁਪਏ ਦੀ ਕੀਮਤ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਵਿਆਜ ਦਰਾਂ 'ਚ ਵਾਧੇ ਕਾਰਨ ਫੈਡਰਲ ਰਿਜ਼ਰਵ ਰੁਪਏ ਵਿੱਚ ਕਰ ਰਿਹੈ ਗਿਰਾਵਟ 

ਕਈ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ ਦੀ ਕਰੰਸੀ 'ਚ ਡਾਲਰ ਦੇ ਮੁਕਾਬਲੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਯੂਐਸ ਫੈਡਰਲ ਰਿਜ਼ਰਵ ਦੇਸ਼ ਵਿੱਚ ਮਹਿੰਗਾਈ ਨੂੰ ਰੋਕਣ ਲਈ ਆਪਣੀਆਂ ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਬਾਜ਼ਾਰਾਂ 'ਚ ਡਾਲਰ ਦੀ ਖਰੀਦਦਾਰੀ ਵਧਣ ਕਾਰਨ ਰੁਪਏ ਸਮੇਤ ਪੂਰੀ ਦੁਨੀਆ ਦੀ ਕਰੰਸੀ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹੋਰ ਏਸ਼ੀਆਈ ਮੁਦਰਾਵਾਂ 'ਚ ਗਿਰਾਵਟ ਕਾਰਨ ਇਸ ਦਾ ਅਸਰ ਭਾਰਤੀ ਰੁਪਏ 'ਤੇ ਵੀ ਪੈ ਰਿਹਾ ਹੈ।

ਰੁਪਏ ਦੀ ਗਿਰਾਵਟ ਲਈ ਮਾੜੀ ਹੈ ਅਰਥਵਿਵਸਥਾ 

ਦੱਸ ਦੇਈਏ ਕਿ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਕਮਜ਼ੋਰ ਹੋ ਰਿਹਾ ਹੈ, ਜੋ ਭਾਰਤੀ ਅਰਥਵਿਵਸਥਾ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਰੁਪਏ ਦੀ ਗਿਰਾਵਟ ਕਾਰਨ ਤੇਲ ਕੰਪਨੀਆਂ ਨੂੰ ਤੇਲ ਖਰੀਦਣ ਲਈ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਰਸੋਈ ਦੇ ਤੇਲ ਅਤੇ ਹੋਰ ਦਰਾਮਦ ਵਸਤੂਆਂ ਲਈ ਵੀ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ, ਜਿਸ ਨਾਲ ਸਾਡਾ ਦਰਾਮਦ ਬਿੱਲ ਵਧੇਗਾ। ਇਸ ਦੇ ਨਾਲ ਹੀ ਇਸ ਦਾ ਅਸਰ ਵਿਦੇਸ਼ਾਂ 'ਚ ਪੜ੍ਹ ਰਹੇ ਲੱਖਾਂ ਭਾਰਤੀ ਬੱਚਿਆਂ 'ਤੇ ਵੀ ਪਵੇਗਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਵੱਧ ਫੀਸਾਂ ਅਦਾ ਕਰਨੀਆਂ ਪੈਣਗੀਆਂ। ਇਹ ਸਭ ਆਖ਼ਰਕਾਰ ਆਰਥਿਕਤਾ 'ਤੇ ਹੀ ਪ੍ਰਭਾਵਤ ਹੋਵੇਗਾ।

ਵਿੱਤ ਮੰਤਰੀ ਨੇ ਰੁਪਏ ਦੀਆਂ ਡਿੱਗਦੀਆਂ ਕੀਮਤਾਂ 'ਤੇ ਦਿੱਤਾ ਬਿਆਨ 

ਹਾਲ ਹੀ 'ਚ ਅਮਰੀਕਾ ਦੌਰੇ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੁਪਏ ਦੀਆਂ ਡਿੱਗਦੀਆਂ ਕੀਮਤਾਂ 'ਤੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਰੁਪਿਆ ਕਮਜ਼ੋਰ ਨਹੀਂ ਹੋ ਰਿਹਾ, ਸਾਨੂੰ ਇਸ ਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਹੈ ਕਿ ਡਾਲਰ ਮਜ਼ਬੂਤ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਰੁਪਿਆ ਬਾਕੀ ਦੁਨੀਆ ਦੀ ਕਰੰਸੀ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।

ਟਾਪ ਹੈਡਲਾਈਨ

ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ
ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ
 Bank Data Leak : ਹੁਣ ਇਸ ਬੈਂਕ 'ਚ ਡਾਕਾ ! ਗਾਹਕਾਂ ਦੇ KYC, PAN, ਆਧਾਰ ਅਤੇ ਬੈਂਕ ਸਟੇਟਮੈਂਟ ਲੀਕ 
 Bank Data Leak : ਹੁਣ ਇਸ ਬੈਂਕ 'ਚ ਡਾਕਾ ! ਗਾਹਕਾਂ ਦੇ KYC, PAN, ਆਧਾਰ ਅਤੇ ਬੈਂਕ ਸਟੇਟਮੈਂਟ ਲੀਕ 
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ
Petrol Diesel Price : ਭਾਰਤ 'ਚ ਦੁਨੀਆ ਨਾਲੋਂ 41 ਰੁਪਏ ਸਸਤਾ ਪੈਟਰੋਲ ! ਅਮਰੀਕਾ-ਚੀਨ ਵੀ ਪਿੱਛੇ, ਜਾਣੋ ਵਜ੍ਹਾ 
Petrol Diesel Price : ਭਾਰਤ 'ਚ ਦੁਨੀਆ ਨਾਲੋਂ 41 ਰੁਪਏ ਸਸਤਾ ਪੈਟਰੋਲ ! ਅਮਰੀਕਾ-ਚੀਨ ਵੀ ਪਿੱਛੇ, ਜਾਣੋ ਵਜ੍ਹਾ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ
Amritsar Airport ਤੋਂ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ
Gold-Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਜਾਣੋ ਵੱਡੇ ਸ਼ਹਿਰਾਂ ਦੇ ਤਾਜ਼ਾ ਰੇਟ
Ludhiana 'ਚ ਡਾ. ਅੰਬੇਡਕਰ ਦੀ ਮੂਰਤੀ ਨਾਲ ਮੁੜ ਛੇੜਛਾੜ, CCTV ਨੇ ਖੋਲ੍ਹਿਆ ਵੱਡਾ ਰਾਜ਼!

Embed widget