Reliance Jio Q1 Results: ਰਿਲਾਇੰਸ ਜੀਓ ਦਾ ਮੁਨਾਫਾ 24 ਫੀਸਦੀ ਵਧ ਕੇ 4335 ਕਰੋੜ ਰੁਪਏ, Revenue 'ਚ 21.55% ਦੀ ਉਛਾਲ
Reliance Jio Q1 Results Update: ਰਿਲਾਇੰਸ ਜੀਓ ਲਈ ਅਗਲਾ ਹਫਤਾ ਮਹੱਤਵਪੂਰਨ ਹੈ। ਕਿਉਂਕਿ 5ਜੀ ਸਪੈਕਟਰਮ ਦੀ ਨਿਲਾਮੀ ਅਗਲੇ ਹਫਤੇ 26 ਜੁਲਾਈ 2022 ਤੋਂ ਸ਼ੁਰੂ ਹੋ ਰਹੀ ਹੈ।
Reliance Jio Q1 Results: ਰਿਲਾਇੰਸ ਜੀਓ (Reliance Jio) ਨੇ 2022-23 ਦੀ ਪਹਿਲੀ ਤਿਮਾਹੀ ਦੇ ਨਤੀਜੇ ਘੋਸ਼ਿਤ ਕੀਤੇ ਹਨ। ਰਿਲਾਇੰਸ ਜੀਓ ਦਾ ਮੁਨਾਫਾ 23.82 ਫੀਸਦੀ ਵਧ ਕੇ 4335 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਮਿਆਦ 'ਚ ਕੰਪਨੀ ਦੀ ਆਮਦਨ 17,994 ਕਰੋੜ ਰੁਪਏ ਤੋਂ 21.55 ਫੀਸਦੀ ਵਧ ਕੇ 21,873 ਕਰੋੜ ਰੁਪਏ ਹੋ ਗਈ ਹੈ।
ਰਿਲਾਇੰਸ ਜੀਓ ਦੇ ਆਪਰੇਟਿੰਗ ਮਾਰਜਿਨ 'ਚ 20 ਬੇਸਿਸ ਪੁਆਇੰਟਸ ਦਾ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਕੰਪਨੀ ਦਾ ਮਾਲੀਆ, ਮੁਨਾਫਾ ਅਤੇ ਮਾਰਜਿਨ ਬਾਜ਼ਾਰ ਦੇ ਅੰਦਾਜ਼ੇ ਮੁਤਾਬਕ ਰਿਹਾ ਹੈ। ਟਰਾਈ ਦੇ ਹਾਲ ਹੀ ਦੇ ਜਾਟਾ ਅਨੁਸਾਰ, ਕੰਪਨੀ ਨੇ ਮਈ ਵਿੱਚ 31 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਹੈ ਅਤੇ ਗਾਹਕਾਂ ਦੀ ਕੁੱਲ ਗਿਣਤੀ 40.87 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਰਿਲਾਇੰਸ ਜੀਓ ਦੀ ਆਮਦਨ ਪ੍ਰਤੀ ਉਪਭੋਗਤਾ ਔਸਤ ਮਾਲੀਆ ਵਧਣ ਅਤੇ ਨਵੇਂ ਗਾਹਕਾਂ ਦੇ ਜੋੜਨ ਕਾਰਨ ਪਿਛਲੀ ਤਿਮਾਹੀ ਵਿੱਚ ਵਧੀ ਹੈ। ਕੰਪਨੀ ਦਾ EBITDA 2022-23 ਦੀ ਪਹਿਲੀ ਤਿਮਾਹੀ 'ਚ 27.2 ਫੀਸਦੀ ਵਧ ਕੇ 10,964 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 8,617 ਕਰੋੜ ਰੁਪਏ ਸੀ। EBITDA ਪਿਛਲੀ ਤਿਮਾਹੀ ਦੇ ਮੁਕਾਬਲੇ 4.3 ਫੀਸਦੀ ਵਧਿਆ ਹੈ, ਜੋ ਕਿ 10,510 ਕਰੋੜ ਰੁਪਏ ਸੀ। 30 ਜੂਨ 2022 ਤੱਕ ਕੰਪਨੀ ਦੀ ਕੁੱਲ ਜਾਇਦਾਦ 2,02,132 ਕਰੋੜ ਰੁਪਏ ਰਹੀ ਹੈ ਜੋ ਜੂਨ 2021 ਵਿੱਚ 1,86,475 ਕਰੋੜ ਰੁਪਏ ਸੀ।
ਦੂਜੇ ਪਾਸੇ ਰਿਲਾਇੰਸ ਜੀਓ ਲਈ ਅਗਲਾ ਹਫਤਾ ਅਹਿਮ ਹੈ। ਕਿਉਂਕਿ ਅਗਲੇ ਹਫ਼ਤੇ 26 ਜੁਲਾਈ, 2022 ਤੋਂ, ਰਿਲਾਇੰਸ ਜੀਓ 5ਜੀ ਸਪੈਕਟਰਮ ਦੀ ਨਿਲਾਮੀ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਹੈ, ਜਿਸ ਲਈ ਕੰਪਨੀ ਨੇ 14,000 ਕਰੋੜ ਰੁਪਏ ਦੀ ਬਿਆਨਾ ਰਕਮ ਜਮ੍ਹਾਂ ਕਰਾਈ ਹੈ।
ਇਹ ਵੀ ਪੜ੍ਹੋ
ਕੇਜਰੀਵਾਲ ਸਰਕਾਰ ਦੀ ਸ਼ਰਾਬ ਨੀਤੀ 'ਤੇ ਸੀਬੀਆਈ ਦਾ ਡੰਡਾ, 'ਆਪ' ਤੋਂ ਡਰ ਗਈ ਬੀਜੇਪੀ?
ਪ੍ਰੇਮ ਵਿਆਹ ਤੋਂ ਨਾਰਾਜ਼ ਸਹੁਰੇ ਪਰਿਵਾਰ ਨੇ ਔਰਤ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਫਿਰ ਅਜਿਹੀ ਹਰਕਤ ਕਰ ਕੇ ਹੋਏ ਫਰਾਰ