ਹੜ੍ਹ ਪ੍ਰਭਾਵਿਤ ਪੰਜਾਬ 'ਚ ਰਿਲਾਇੰਸ ਦਾ ਰਾਹਤ ਅਭਿਆਨ, ਖਾਣੇ ਤੋਂ ਲੈ ਕੇ ਸ਼ੈਲਟਰ ਅਤੇ ਪਸ਼ੂਧਨ ਬਚਾਉਣ 'ਤੇ ਜ਼ੋਰ
ਪੰਜਾਬ ਦੇ ਇਸ ਮੁਸ਼ਕਿਲ ਸਮੇਂ 'ਚ ਰਿਲਾਇੰਸ ਇੰਡਸਟਰੀਜ਼ ਵੱਲੋਂ ਵੱਡੇ ਪੱਧਰ 'ਤੇ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿੱਚ ਸਥਾਨਕ ਅਥਾਰਟੀਜ਼ ਨਾਲ ਮਿਲ ਕੇ ਟੀਮਾਂ ਕੰਮ ਕਰ ਰਹੀਆਂ ਹਨ ਤਾਂ ਜੋ ਅੰਮ੍ਰਿਤਸਰ ਅਤੇ ਸਲਤਾਨਪੁਰ ਲੋਧੀ..

Reliance Flood Relief Operations: ਪੰਜਾਬ ਜੋ ਕਿ ਇਸ ਸਮੇਂ ਆਪਣੇ ਮੁਸ਼ਕਿਲ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ, ਹੜ੍ਹਾਂ ਨੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਕਹਿਰ ਮਚਾਇਆ ਹੈ। ਲੋਕ ਬੇਘਰ ਹੋ ਗਏ, ਕਿਸਾਨਾਂ ਦੀ ਫਸਲ ਮਰ ਗਈ ਤੇ ਖੇਤ ਵੀ ਖਰਾਬ ਹੋ ਗਏ ਹਨ, ਪਸ਼ੂ ਵੀ ਰੜ੍ਹ ਗਏ ਅਤੇ ਵੱਡੀ ਗਿਣਤੀ ਦੇ ਵਿੱਚ ਮਰ ਗਏ ਹਨ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਪੰਜਾਬ ਦੇ ਵਿੱਚ ਰਾਹਤ ਦੇ ਲਈ ਕੰਮ ਕਰ ਰਹੀਆਂ ਹਨ। ਦੱਸ ਦਈਏ ਪੰਜਾਬ ਦੇ ਇਸ ਮੁਸ਼ਕਿਲ ਸਮੇਂ 'ਚ ਰਿਲਾਇੰਸ ਇੰਡਸਟਰੀਜ਼ ਵੱਲੋਂ ਵੱਡੇ ਪੱਧਰ 'ਤੇ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵਿੱਚ ਸਥਾਨਕ ਅਥਾਰਟੀਜ਼ ਨਾਲ ਮਿਲ ਕੇ ਟੀਮਾਂ ਕੰਮ ਕਰ ਰਹੀਆਂ ਹਨ ਤਾਂ ਜੋ ਅੰਮ੍ਰਿਤਸਰ ਅਤੇ ਸਲਤਾਨਪੁਰ ਲੋਧੀ ਵਰਗੇ ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤੁਰੰਤ ਮਦਦ ਪਹੁੰਚਾਈ ਜਾ ਸਕੇ।
ਪੰਜਾਬ ਵਿੱਚ ਰਿਲਾਇੰਸ ਦਾ ਰਾਹਤ ਅਭਿਆਨ
ਕੰਪਨੀ ਨੇ ਦੱਸਿਆ ਹੈ ਕਿ ਉਸ ਦੀ ਦਸ-ਸੂਤਰੀ ਮਾਨਵੀ ਯੋਜਨਾ ਵਿੱਚ 10,000 ਪਰਿਵਾਰਾਂ ਲਈ ਡਰਾਈ ਰਾਸ਼ਨ ਕਿੱਟਾਂ, 1,000 ਸਭ ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਲਈ 5,000 ਰੁਪਏ ਦੀ ਵਾਊਚਰ-ਆਧਾਰਿਤ ਸਹਾਇਤਾ ਅਤੇ ਸਮੁਦਾਇਕ ਰਸੋਈਆਂ ਲਈ ਸਪਲਾਈ ਸ਼ਾਮਲ ਹੈ। ਇਸ ਦੇ ਨਾਲ ਹੀ, ਪਾਣੀ ਨਾਲ ਭਰੇ ਪਿੰਡਾਂ ਵਿੱਚ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੋਰਟੇਬਲ ਵਾਟਰ ਫਿਲਟਰ ਵੀ ਲਗਾਏ ਜਾ ਰਹੇ ਹਨ।
ਬੇਘਰ ਪਰਿਵਾਰਾਂ ਲਈ ਰਾਹਤ
ਹੜ੍ਹ ਕਾਰਨ ਬੇਘਰ ਹੋਏ ਪਰਿਵਾਰਾਂ ਨੂੰ ਤਰਪਾਲਾਂ, ਮੱਛਰਦਾਨੀ, ਰੱਸੀ ਅਤੇ ਬਿਸਤਰ ਵਾਲੀਆਂ ਐਮਰਜੈਂਸੀ ਸ਼ੈਲਟਰ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਲਈ ਸਿਹਤ ਜਾਗਰੂਕਤਾ ਸੈਸ਼ਨ, ਦੂਸ਼ਿਤ ਜਲ ਸਰੋਤਾਂ ਦੀ ਸਫ਼ਾਈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸੈਨਿਟੇਸ਼ਨ ਕਿੱਟਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਪਸ਼ੂਧਨ ਸਹਾਇਤਾ 'ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਲੰਬੇ ਸਮੇਂ ਤੋਂ ਪਾਣੀ ਭਰੇ ਹੋਣ ਕਾਰਨ ਮਵੇਸ਼ੀਆਂ ਵਿੱਚ ਵੱਡਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਰਿਲਾਇੰਸ ਫਾਊਂਡੇਸ਼ਨ ਅਤੇ ਇਸਦੀ ਪਸ਼ੂ-ਕਲਿਆਣ ਪਹਿਲ ‘ਵੰਤਾਰਾ’ ਨੇ ਰਾਜ ਦੇ ਪਸ਼ੂ-ਪਾਲਣ ਵਿਭਾਗ ਨਾਲ ਮਿਲ ਕੇ ਪਸ਼ੂਧਨ ਕੈਂਪ ਲਗਾਏ ਹਨ। ਇੱਥੇ ਦਵਾਈਆਂ, ਟੀਕੇ ਅਤੇ ਚਾਰਾ ਉਪਲਬਧ ਕਰਵਾਇਆ ਜਾ ਰਿਹਾ ਹੈ। ਲਗਭਗ 5,000 ਮਵੇਸ਼ੀਆਂ ਲਈ 3,000 ਤੋਂ ਵੱਧ ਸਾਈਲਜ ਬੰਡਲ ਵੰਡੇ ਜਾ ਰਹੇ ਹਨ। ਵੰਤਾਰਾ ਦੀ ਟੀਮ ਜ਼ਖਮੀ ਜਾਨਵਰਾਂ ਦਾ ਇਲਾਜ, ਬਚਾਅ ਕੰਮ ਅਤੇ ਮਰੇ ਹੋਏ ਪਸ਼ੂਆਂ ਦਾ ਸੁਰੱਖਿਅਤ ਨਿਪਟਾਰਾ ਵੀ ਕਰ ਰਹੀ ਹੈ, ਤਾਂ ਜੋ ਕੋਈ ਸੰਕਰਮਣ ਨਾ ਫੈਲੇ।
ਲਗਾਤਾਰ ਰਾਹਤ ਕੰਮ ਜਾਰੀ ਹੈ। ਰਿਲਾਇੰਸ ਵੱਲੋਂ ਕਿਹਾ ਗਿਆ ਹੈ ਕਿ ਉਸ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ, ਪੰਚਾਇਤਾਂ ਅਤੇ ਐਨ.ਡੀ.ਆਰ.ਐਫ. ਨਾਲ ਮਿਲ ਕੇ 24 ਘੰਟੇ ਕੰਮ ਕਰ ਰਹੀਆਂ ਹਨ। ਜਿਓ ਪੰਜਾਬ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨੈੱਟਵਰਕ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਹਨ, ਜਦਕਿ ਰਿਲਾਇੰਸ ਰੀਟੇਲ ਸਥਾਨਕ ਪੰਚਾਇਤਾਂ ਦੇ ਸਹਿਯੋਗ ਨਾਲ 21 ਜ਼ਰੂਰੀ ਵਸਤਾਂ ਵਾਲੇ ਰਾਸ਼ਨ ਅਤੇ ਸਫਾਈ ਕਿੱਟ ਭੇਜ ਰਹੀ ਹੈ।
ਰਿਲਾਇੰਸ ਇੰਡਸਟ੍ਰੀਜ਼ ਦੇ ਡਾਇਰੈਕਟਰ ਅਨੰਤ ਅੰਬਾਨੀ ਨੇ ਕਿਹਾ, “ਇਸ ਮੁਸ਼ਕਲ ਘੜੀ ਵਿੱਚ ਸਾਡਾ ਦਿਲ ਪੰਜਾਬ ਦੇ ਲੋਕਾਂ ਦੇ ਨਾਲ ਹੈ। ਪਰਿਵਾਰਾਂ ਨੇ ਆਪਣੇ ਘਰ, ਰੋਜ਼ੀ-ਰੋਟੀ ਅਤੇ ਸੁਰੱਖਿਆ ਦੀ ਭਾਵਨਾ ਗੁਆ ਦਿੱਤੀ ਹੈ। ਪੂਰਾ ਰਿਲਾਇੰਸ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਖਾਣਾ, ਪਾਣੀ, ਪਨਾਹ ਅਤੇ ਲੋਕਾਂ ਨਾਲ ਨਾਲ ਪਸ਼ੂਆਂ ਲਈ ਵੀ ਦੇਖਭਾਲ ਮੁਹੱਈਆ ਕਰਵਾ ਰਿਹਾ ਹੈ।” ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਰਾਜ ਵਿੱਚ ਪੁਨਰਵਾਸ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਰਹਿਣਗੇ।
Media Release - Reliance launches multi-pronged relief in flood-hit Punjab with a ten-point plan of care and support
— Reliance Industries Limited (@RIL_Updates) September 10, 2025
Shri Anant Ambani: “We are committed to walk alongside Punjab through this difficult time”
- The entire Reliance family including Reliance Foundation, Vantara,… pic.twitter.com/opRzKqC6Hg






















