RBI ਦੇ ਰੇਪੋ ਰੇਟ ਘਟਾਉਣ ਨਾਲ ਹੋਮ ਲੋਨ ਲੈਣ ਵਾਲਿਆਂ ਨੂੰ ਹੋਵੇਗਾ ਫਾਇਦਾ, 50 ਲੱਖ ਦੇ ਲੋਨ 'ਤੇ ਹੋਵੇਗੀ ਇੰਨੀ ਬੱਚਤ
ਮਿਡਲ ਕਲਾਸ ਦੀਆਂ ਅੱਜਕੱਲ ਵੱਡੀਆਂ ਮੌਜਾਂ ਲੱਗੀਆਂ ਹੋਈਆਂ ਹਨ, 1 ਫਰਵਰੀ ਨੂੰ ਪੇਸ਼ ਹੋਏ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟੈਕਸ 'ਤੇ ਵੱਡੀ ਛੂਟ ਦਾ ਐਲਾਨ ਕੀਤਾ। ਬਜਟ 2025-26 ਵਿੱਚ 12 ਲੱਖ ਤੱਕ ਦੀ ਆਮਦਨ ਨੂੰ ਟੈਕਸ ਫ੍ਰੀ

Home Loan: ਮਿਡਲ ਕਲਾਸ ਦੀਆਂ ਅੱਜਕੱਲ ਵੱਡੀਆਂ ਮੌਜਾਂ ਲੱਗੀਆਂ ਹੋਈਆਂ ਹਨ, 1 ਫਰਵਰੀ ਨੂੰ ਪੇਸ਼ ਹੋਏ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟੈਕਸ 'ਤੇ ਵੱਡੀ ਛੂਟ ਦਾ ਐਲਾਨ ਕੀਤਾ। ਬਜਟ 2025-26 ਵਿੱਚ 12 ਲੱਖ ਤੱਕ ਦੀ ਆਮਦਨ ਨੂੰ ਟੈਕਸ ਫ੍ਰੀ ਕਰ ਦਿੱਤਾ ਗਿਆ। ਕਿਰਾਏ 'ਤੇ TDS ਕਟੌਤੀ ਦੀ ਸੀਮਾ 2.4 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਕਰ ਦਿੱਤੀ ਗਈ।
ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ (RBI) ਨੇ ਰੇਪੋ ਰੇਟ 25 ਬੇਸਿਕ ਪੌਇੰਟ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਨਾਲ ਹੋਮ ਲੋਨ ਲੈਣ ਵਾਲਿਆਂ ਨੂੰ ਵੱਡੀ ਬੱਚਤ ਹੋਵੇਗੀ ਕਿਉਂਕਿ ਘੱਟ ਵਿਆਜ ਦਰ ਨਾਲ ਉਨ੍ਹਾਂ ਦੀ EMI ਵੀ ਘੱਟ ਹੋ ਜਾਵੇਗੀ।
ਹੋਮ ਲੋਨ 'ਤੇ ਇੰਨੀ ਹੋਵੇਗੀ ਬੱਚਤ
ਬੈਂਕਬਾਜ਼ਾਰ ਡਾਟ ਕਾਮ ਦੇ CEO ਆਦਿਲ ਸ਼ੇੱਟੀ ਨੇ ਬਿਜ਼ਨੈਸ ਸਟੈਂਡਰਡ ਨਾਲ ਗੱਲਬਾਤ ਕਰਦਿਆਂ ਕਿਹਾ, "ਜੇ ਤੁਸੀਂ 20 ਸਾਲਾਂ ਲਈ ਹੋਮ ਲੋਨ ਲਿਆ ਹੈ ਅਤੇ ਇਸ 'ਤੇ ਵਿਆਜ ਦੀ ਦਰ 8.75% ਹੈ, ਮਾਰਚ ਤੱਕ ਤੁਸੀਂ 12 EMI ਭਰ ਚੁੱਕੇ ਹੋ। ਹੁਣ ਅਪ੍ਰੈਲ ਤੋਂ ਰੇਪੋ ਰੇਟ ਵਿੱਚ 25 ਬੇਸਿਕ ਪੌਇੰਟ ਦੀ ਘਟੌਤੀ ਨਾਲ ਪ੍ਰਤੀ ਲੱਖ 8,417 ਰੁਪਏ ਦੀ ਬਚਤ ਹੋਵੇਗੀ। ਇਸੇ ਤਰ੍ਹਾਂ, 50 ਲੱਖ ਰੁਪਏ ਦੇ ਲੋਨ 'ਤੇ ਪੂਰੇ ਅਵਧੀ ਦੌਰਾਨ 4.20 ਲੱਖ ਰੁਪਏ ਦੀ ਬਚਤ ਹੋਵੇਗੀ, ਜੋ ਕਿ ਲਗਭਗ 10 EMI ਘੱਟ ਹੋਣ ਦੇ ਬਰਾਬਰ ਹੈ।" ਜਿਨ੍ਹਾਂ ਦਾ ਕ੍ਰੈਡਿਟ ਸਕੋਰ ਮਜ਼ਬੂਤ ਹੈ, ਉਹ 50 ਬੇਸਿਕ ਪੌਇੰਟ ਜਾਂ ਇਸ ਤੋਂ ਘੱਟ ਦਰ 'ਤੇ ਭੁਗਤਾਨ ਦੇ ਵਿਕਲਪ ਖੋਜ ਸਕਦੇ ਹਨ।
50 ਲੱਖ ਦੇ ਲੋਨ 'ਤੇ ਇੰਨੀ ਹੋਵੇਗੀ ਬਚਤ
ਆਦਿਲ ਸ਼ੇੱਟੀ ਨੇ ਅਗੇ ਕਿਹਾ, "ਇਸੇ ਤਰ੍ਹਾਂ, ਜੇ EMI 'ਤੇ ਵਿਆਜ ਦਰ 8.25 ਪ੍ਰਤੀਸ਼ਤ ਹੈ, ਤਾਂ ਬਾਕੀ ਲੋਨ ਮਿਆਦ ਦੌਰਾਨ ਪ੍ਰਤੀ ਲੱਖ 14,480 ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਜੇਕਰ ਵਿਆਜ ਦਰ 'ਤੇ ਕਟੌਤੀ 1 ਅਪ੍ਰੈਲ ਤੋਂ ਲਾਗੂ ਹੁੰਦੀ ਹੈ, ਤਾਂ ਉਧਾਰ ਲੈਣ ਵਾਲੇ ਨੂੰ ਪ੍ਰਤੀ ਲੱਖ 3,002 ਰੁਪਏ ਦੀ ਬੱਚਤ ਹੋਵੇਗੀ। ਇਸਦਾ ਮਤਲਬ ਹੈ ਕਿ 50 ਲੱਖ ਰੁਪਏ ਦੇ ਲੋਨ 'ਤੇ ਦੂਜੇ ਹੀ ਸਾਲ ਵਿੱਚ 1.50 ਲੱਖ ਰੁਪਏ ਦੀ ਬਚਤ ਹੋ ਜਾਵੇਗੀ।"
ਇਕਸਪਰਟਸ ਦਾ ਸੁਝਾਵ
ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਘੱਟ ਵਿਆਜ ਦਰਾਂ ਦਾ ਲੋਕਾਂ ਨੂੰ ਲਾਹਾ ਉਠਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ EMI ਅਤੇ ਆਰਥਿਕ ਬੋਝ ਦੋਵੇਂ ਘੱਟ ਹੋਣਗੇ। ਜਿਨ੍ਹਾਂ ਨੇ ਪਹਿਲਾਂ ਤੋਂ ਲੋਨ ਲਿਆ ਹੋਇਆ ਹੈ, ਉਹ ਘੱਟ ਵਿਆਜ ਦਰ ਦਾ ਫਾਇਦਾ ਲੈਣ ਲਈ ਰੀਫਾਇਨੈਂਸਿੰਗ ਦਾ ਵਿਚਾਰ ਕਰ ਸਕਦੇ ਹਨ।






















