RIL 46th AGM 2023: 19 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ Jio Airfiber , ਮੁਕੇਸ਼ ਅੰਬਾਨੀ ਨੇ AGM ਵਿੱਚ ਕੀਤਾ ਐਲਾਨ
ਕੰਪਨੀ ਫਿਕਸਡ ਵਾਇਰਲੈੱਸ ਐਕਸੈਸ (FWA) ਡਿਵਾਈਸ - Jio Airfiber ਨੂੰ ਪ੍ਰਚੂਨ ਗਾਹਕਾਂ ਲਈ ਮਾਰਕੀਟ ਰੇਟ ਦੇ ਮੁਕਾਬਲੇ 20 ਪ੍ਰਤੀਸ਼ਤ ਤੱਕ ਦੀ ਛੋਟ ਦੇ ਨਾਲ ਲਾਂਚ ਕਰੇਗੀ।
RIL 46th AGM 2023: ਰਿਲਾਇੰਸ ਜੀਓ ਨੇ ਸੋਮਵਾਰ ਨੂੰ ਆਪਣੀ AGM ਵਿੱਚ ਦੇਸ਼ ਭਰ ਵਿੱਚ Jio Airfiber ਨੂੰ ਲਾਂਚ ਕਰਨ ਦੀ ਮਿਤੀ ਦਾ ਐਲਾਨ ਕੀਤਾ। ਗਰੁੱਪ ਚੇਅਰਮੈਨ ਮੁਕੇਸ਼ ਅੰਬਾਨੀ ਨੇ AGM (RIL 46ਵੀਂ AGM 2023) ਵਿੱਚ ਘੋਸ਼ਣਾ ਕੀਤੀ ਕਿ Jio Airfiber ਨੂੰ ਗਣੇਸ਼ ਚਤੁਰਥੀ ਯਾਨੀ 19 ਸਤੰਬਰ 2023 ਨੂੰ ਦੇਸ਼ ਭਰ ਵਿੱਚ ਲਾਂਚ ਕੀਤਾ ਜਾਵੇਗਾ। ਇਹ ਗਾਹਕਾਂ ਨੂੰ ਹਾਈ ਸਪੀਡ ਇੰਟਰਨੈੱਟ ਪ੍ਰਦਾਨ ਕਰੇਗਾ। ਕੰਪਨੀ ਫਿਕਸਡ ਵਾਇਰਲੈੱਸ ਐਕਸੈਸ (FWA) ਡਿਵਾਈਸ - Jio Airfiber ਨੂੰ ਪ੍ਰਚੂਨ ਗਾਹਕਾਂ ਲਈ ਮਾਰਕੀਟ ਰੇਟ ਤੋਂ ਸਸਤੀਆਂ ਦਰਾਂ ਨਾਲ ਲਾਂਚ ਕਰੇਗੀ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਅੱਜ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੀਓ ਏਅਰਫਾਈਬਰ 19 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ 'ਤੇ ਲਾਂਚ ਕੀਤਾ ਜਾਵੇਗਾ, ਜਿਸ ਨਾਲ ਸਾਨੂੰ ਗਾਹਕ ਮੁੱਲ ਅਤੇ ਮਾਲੀਆ ਵਾਧੇ ਦਾ ਇੱਕ ਹੋਰ ਮੌਕਾ ਮਿਲੇਗਾ। ਅੰਬਾਨੀ ਨੇ ਕਿਹਾ ਕਿ ਆਪਟੀਕਲ ਫਾਈਬਰ ਦੇ ਜ਼ਰੀਏ, ਅਸੀਂ ਵਰਤਮਾਨ ਵਿੱਚ ਪ੍ਰਤੀ ਦਿਨ ਲਗਭਗ 15,000 ਕੈਂਪਸਾਂ ਨੂੰ ਜੋੜ ਸਕਦੇ ਹਾਂ। ਪਰ Jio AirFiber ਨਾਲ, ਅਸੀਂ ਇਸ ਵਿਸਥਾਰ ਨੂੰ ਪ੍ਰਤੀ ਦਿਨ 150,000 ਕੁਨੈਕਸ਼ਨਾਂ ਤੱਕ ਸੁਪਰਚਾਰਜ ਕਰ ਸਕਦੇ ਹਾਂ।
30/n ‘Through optical fiber, we can currently connect around 15,000 premises daily. But with Jio AirFiber, we can supercharge this expansion with up to 150,000 connections per day’: Mukesh Ambani #RILAGM #WeCare @reliancejio
— Flame of Truth (@flameoftruth) August 28, 2023
5ਜੀ ਨੈੱਟਵਰਕ ਸੇਵਾ ਮਿਲੇਗੀ
ਜੀਓ ਏਅਰ ਫਾਈਬਰ 5ਜੀ ਨੈੱਟਵਰਕ ਅਤੇ ਅਤਿ-ਆਧੁਨਿਕ ਵਾਇਰਲੈੱਸ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਘਰਾਂ ਅਤੇ ਦਫ਼ਤਰਾਂ ਨੂੰ ਵਾਇਰਲੈੱਸ ਬਰਾਡਬੈਂਡ ਸੇਵਾ ਪ੍ਰਦਾਨ ਕਰੇਗਾ। ਜਿਓ ਏਅਰ ਫਾਈਬਰ ਦੇ ਆਉਣ ਨਾਲ ਟੈਲੀਕਾਮ ਸੈਕਟਰ 'ਚ ਭਾਰੀ ਉਥਲ-ਪੁਥਲ ਹੋਣ ਦੀ ਸੰਭਾਵਨਾ ਹੈ। ਕੰਪਨੀ ਜੀਓ ਏਅਰ ਫਾਈਬਰ ਦੇ ਜ਼ਰੀਏ 200 ਮਿਲੀਅਨ ਘਰਾਂ ਅਤੇ ਇਮਾਰਤਾਂ ਤੱਕ ਪਹੁੰਚਣ ਦੀ ਉਮੀਦ ਕਰ ਰਹੀ ਹੈ। ਜੀਓ ਏਅਰ ਫਾਈਬਰ ਦੇ ਆਉਣ ਨਾਲ, ਜੀਓ ਹਰ ਰੋਜ਼ 1.5 ਲੱਖ ਨਵੇਂ ਗਾਹਕਾਂ ਨੂੰ ਜੋੜ ਸਕੇਗਾ।
ਜੀਓ ਦਾ ਆਪਟੀਕਲ ਫਾਈਬਰ 1.5 ਮਿਲੀਅਨ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ
ਰਿਲਾਇੰਸ ਜੀਓ ਨੇ ਕਿਹਾ ਕਿ ਜੀਓ ਦਾ ਆਪਟੀਕਲ ਫਾਈਬਰ ਬੁਨਿਆਦੀ ਢਾਂਚਾ ਦੇਸ਼ ਵਿੱਚ 1.5 ਮਿਲੀਅਨ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਔਸਤਨ, ਆਪਟੀਕਲ ਫਾਈਬਰ 'ਤੇ ਇੱਕ ਗਾਹਕ ਪ੍ਰਤੀ ਮਹੀਨਾ 280 GB ਤੋਂ ਵੱਧ ਡਾਟਾ ਵਰਤਦਾ ਹੈ, ਜੋ ਕਿ Jio ਦੀ ਪ੍ਰਤੀ ਵਿਅਕਤੀ ਮੋਬਾਈਲ ਡਾਟਾ ਖਪਤ ਤੋਂ 10 ਗੁਣਾ ਜ਼ਿਆਦਾ ਹੈ। ਇਸ ਤੋਂ ਇਲਾਵਾ 46ਵੀਂ ਸਾਲਾਨਾ ਜਨਰਲ ਮੀਟਿੰਗ 'ਚ ਕੰਪਨੀ ਨੇ Jio True 5G ਡਿਵੈਲਪਰ ਪਲੇਟਫਾਰਮ ਅਤੇ Jio True 5G ਲੈਬ ਨੂੰ ਲਾਂਚ ਕਰਨ ਦਾ ਵੀ ਐਲਾਨ ਕੀਤਾ।