(Source: ECI/ABP News/ABP Majha)
ਰੁਪਿਆ ਲਗਾਤਾਰ ਡਿੱਗਿਆ, ਅਮਰੀਕੀ ਡਾਲਰ ਦੇ ਮੁਕਾਬਲੇ 81.54 ਦੇ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ
Rupee Aginst Dollar : ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਮੁਦਰਾ ਦੇ ਉਤਰਾਅ-ਚੜ੍ਹਾਅ ਦੀ ਮੌਜੂਦਾ ਸਥਿਤੀ ਵਿੱਚ ਜੇਕਰ ਕਿਸੇ ਇੱਕ ਮੁਦਰਾ ਨੇ ਆਪਣੀ ਸਥਿਤੀ ਨੂੰ ਕਾਫੀ ਹੱਦ ਤੱਕ ਬਰਕਰਾਰ ਰੱਖਿਆ ਹੈ, ਤਾਂ ਉਹ ਭਾਰਤੀ ਰੁਪਿਆ ਹੈ।
Rupee plunges 54 paise to close : ਰੁਪਿਆ ਲਗਾਤਾਰ ਡਿੱਗਦਾ ਹੋਇਆ ਅਮਰੀਕੀ ਡਾਲਰ ਦੇ ਮੁਕਾਬਲੇ 81.54 ਦੇ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਜ਼ਿਆਦਾ ਮਜ਼ਬੂਤਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਪੱਧਰ 'ਤੇ ਡਿੱਗਣ ਤੋਂ ਬਾਅਦ ਭਾਰਤੀ ਮੁਦਰਾ ਦੀ ਸਥਿਤੀ ਨੂੰ ਲੈ ਕੇ ਉਠਾਈਆਂ ਜਾ ਰਹੀਆਂ ਚਿੰਤਾਵਾਂ ਦੇ ਵਿਚਕਾਰ ਸੀਤਾਰਮਨ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਵਿੱਤ ਮੰਤਰਾਲਾ ਰੁਪਏ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਮੌਜੂਦਾ ਮੁਦਰਾ ਅਸਥਿਰਤਾ ਦੀ ਸਥਿਤੀ ਵਿੱਚ ਜੇਕਰ ਕਿਸੇ ਇੱਕ ਮੁਦਰਾ ਨੇ ਆਪਣੀ ਸਥਿਤੀ ਨੂੰ ਕਾਫੀ ਹੱਦ ਤੱਕ ਬਰਕਰਾਰ ਰੱਖਿਆ ਹੈ, ਤਾਂ ਉਹ ਭਾਰਤੀ ਰੁਪਿਆ ਹੈ। ਅਸੀਂ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ ਹੈ। ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 81 ਰੁਪਏ ਦੇ ਨੇੜੇ ਪਹੁੰਚ ਗਿਆ। ਪਿਛਲੇ ਕੁਝ ਮਹੀਨਿਆਂ 'ਚ ਰੁਪਏ ਦੀ ਕੀਮਤ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ
PM ਕਿਸਾਨ ਦੇ ਲਾਭਪਾਤਰੀਆਂ ਲਈ ਖੁਸ਼ਖਬਰੀ, ਇਸ ਦਿਨ ਖਾਤੇ 'ਚ ਆਉਣਗੀਆਂ ਕਿਸ਼ਤ ਦੇ 2 ਹਜ਼ਾਰ
ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ 'ਤੇ ਹਮਲਾ, ਜਦ ਸਾਡੇ ਦੇਸ਼ ਦੇ ਮੁਲਾਜ਼ਮ ਜਾਂ ਕਰਮਚਾਰੀ ਤੁਸੀਂ ਕੱਚੇ ਰੱਖੇ ਹੋਏ, ਫਿਰ ਲਾਲ ਕਿਲ੍ਹੇ 'ਤੇ ਬੋਲਣ ਦੀ ਹਿੰਮਤ ਪਤਾ ਨਹੀਂ ਕਿਵੇਂ ਕਰ ਲੈਣੇ ਹੋ?