Russia Ukraine War: ਰੂਸ-ਯੂਕਰੇਨ ਜੰਗ ਵਿਚਾਲੇ ਸ਼ੁਰੂ ਹੋਈ ‘ਕੈਟ ਵਾਰ’, ਰੂਸੀ ਬਿੱਲੀਆਂ ਦੇ ਦਰਾਮਦ 'ਤੇ ਵੀ ਰੋਕ, ਕਿਸੇ ਵੀ ਸ਼ੋਅ 'ਚ ਨਹੀਂ ਹੋ ਸਕਣਗੀਆਂ ਸ਼ਾਮਲ
Russia Ukraine Conflict: ਫੈਡਰੇਸ਼ਨ ਇੰਟਰਨੈਸ਼ਨਲ ਫੇਲਾਈਨ ਦੇ ਕਾਰਜਕਾਰੀ ਬੋਰਡ ਨੇ ਇਸ ਸਬੰਧ ਵਿਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਕਰੇਨ 'ਤੇ ਰੂਸ ਦਾ ਹਮਲਾ ਹੈਰਾਨ ਕਰਨ ਵਾਲਾ ਹੈ।
Russia Ukraine Conflict: ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਦੇ ਜ਼ਿਆਦਾਤਰ ਦੇਸ਼ ਉਸ 'ਤੇ ਪਾਬੰਦੀ ਲਾ ਰਹੇ। ਆਰਥਿਕ ਮੋਰਚੇ, ਖੇਡ ਮੈਦਾਨ, ਵਪਾਰਕ ਸਬੰਧ ਤੇ ਕਈ ਸੰਸਥਾਵਾਂ ਵਿੱਚ ਪਾਬੰਦੀਆਂ ਦੇ ਬਾਅਦ ਹੁਣ ਰੂਸ ਉੱਤੇ ਇੱਕ ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਇਸ ਦੀ ਰੋਕਥਾਮ ਬਾਰੇ ਸੁਣਨ ਕੇ ਤੁਹਾਨੂੰ ਥੋੜ੍ਹਾ ਹਾਸਾ ਆਵੇਗਾ ਪਰ ਇਹ ਪਾਬੰਦੀ ਫੈਡਰੇਸ਼ਨ ਇੰਟਰਨੈਸ਼ਨਲ ਫੀਲੀਨ ਆਰਗੇਨਾਈਜ਼ੇਸ਼ਨ ਦੁਆਰਾ ਲਗਾਈ ਗਈ ਹੈ। ਇਹ ਇੱਕ ਅੰਤਰਰਾਸ਼ਟਰੀ ਕੈਟ ਫੈਨਸਰ ਸੁਸਾਇਟੀ ਹੈ।
ਯੂਕਰੇਨ 'ਤੇ ਹਮਲੇ ਕਾਰਨ ਫੈਸਲਾ
ਫੈਡਰੇਸ਼ਨ ਇੰਟਰਨੈਸ਼ਨਲ ਫੇਲਾਈਨ ਦੇ ਕਾਰਜਕਾਰੀ ਬੋਰਡ ਨੇ ਇਸ ਸਬੰਧ ਵਿਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਕਰੇਨ 'ਤੇ ਰੂਸ ਦਾ ਹਮਲਾ ਹੈਰਾਨ ਕਰਨ ਵਾਲਾ ਹੈ। ਇਸ ਹਮਲੇ 'ਚ ਕਈ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ ਕਈ ਜ਼ਖਮੀ ਹੋਏ ਹਨ। ਹਜ਼ਾਰਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭਟਕਣਾ ਪਿਆ ਹੈ। ਬਰਬਾਦੀ ਦਾ ਇਹ ਮੰਜ਼ਰ ਹਰ ਕੋਈ ਦੇਖ ਰਿਹਾ ਹੈ। ਇਸ ਦੇ ਮੱਦੇਨਜ਼ਰ ਅਸੀਂ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ।
ਰੂਸ ਤੋਂ ਬਾਹਰ ਰਜਿਸਟਰ ਨਹੀਂ ਕੀਤਾ ਜਾ ਸਕਦਾ
ਸੰਗਠਨ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ 1 ਮਾਰਚ ਤੋਂ ਹੁਣ ਰੂਸੀ ਨਸਲ ਦੀ ਕੋਈ ਬਿੱਲੀ ਦਰਾਮਦ ਨਹੀਂ ਕੀਤੀ ਜਾਵੇਗੀ। ਇੰਨਾ ਹੀ ਨਹੀਂ ਹੁਣ ਰੂਸ ਤੋਂ ਬਾਹਰ ਕੋਈ ਵੀ ਰੂਸੀ ਬਿੱਲੀ ਫੈਡਰੇਸ਼ਨ ਦੀ ਪੈਡੀਗ੍ਰੀ ਬੁੱਕ 'ਚ ਦਰਜ ਨਹੀਂ ਹੋਵੇਗੀ।
ਫਿਲਹਾਲ 31 ਮਈ ਤੱਕ ਪਾਬੰਦੀ
ਸੰਗਠਨ ਨੇ ਆਪਣੀਆਂ ਪਾਬੰਦੀਆਂ ਦੇ ਤਹਿਤ ਇਹ ਵੀ ਫੈਸਲਾ ਕੀਤਾ ਹੈ ਕਿ ਰੂਸੀ ਨਸਲ ਦੀ ਕੋਈ ਵੀ ਬਿੱਲੀ ਫੈਡਰੇਸ਼ਨ ਦੇ ਕਿਸੇ ਵੀ ਸ਼ੋਅ ਵਿੱਚ ਹਿੱਸਾ ਨਹੀਂ ਲੈ ਸਕਦੀ। ਇਹ ਸਾਰੀਆਂ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ। ਇਸ ਤੋਂ ਬਾਅਦ ਮੀਟਿੰਗ ਕੀਤੀ ਜਾਵੇਗੀ ਤੇ ਜੇਕਰ ਲੋੜ ਪਈ ਤਾਂ ਇਸ ਦੀ ਸਮੀਖਿਆ ਕਰਕੇ ਪਾਬੰਦੀਆਂ ਨੂੰ ਹੋਰ ਵਧਾਇਆ ਜਾ ਸਕਦਾ ਹੈ। ਬੋਰਡ ਨੇ ਇਹ ਵੀ ਦੱਸਿਆ ਕਿ ਯੂਕਰੇਨ ਵਿੱਚ ਬਿੱਲੀਆਂ ਦੇ ਮਾਲਕਾਂ ਦੀ ਮਦਦ ਲਈ ਕੁਝ ਬਜਟ ਜਾਰੀ ਕੀਤਾ ਜਾਵੇਗਾ।