(Source: ECI/ABP News/ABP Majha)
SBI Customers Alert: SBI ਦੇ ਗਾਹਕ ਜਾਣ ਲੈਣ ਇਹ ਅਹਿਮ ਜਾਣਕਾਰੀ, ਨਹੀਂ ਤਾਂ ਵੱਡੀ ਮੁਸੀਬਤ ਕਰ ਰਹੀ ਇੰਤਜ਼ਾਰ!
State Bank Of India Customers: ਜੇ ਤੁਸੀਂ ਵੀ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਨਿੱਕੀ ਜਿਹੀ ਗਲਤ ਨਾਲ ਗੱਲ ਵਿਗੜ ਸਕਦੀ ਹੈ।
State Bank Of India Customers Accounts: ਜੇ ਤੁਹਾਡਾ ਵੀ SBI ਬੈਂਕ 'ਚ ਖਾਤਾ ਹੈ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਬਹੁਤ ਸਾਰੇ SBI ਗਾਹਕਾਂ ਨੂੰ ਅਜਿਹੇ ਮੈਸੇਜ ਪ੍ਰਾਪਤ ਹੋਏ ਹਨ ਕਿ ਸ਼ੱਕੀ ਗਤੀਵਿਧੀਆਂ ਕਾਰਨ ਤੁਹਾਡਾ ਖਾਤਾ ਅਸਥਾਈ ਤੌਰ 'ਤੇ ਲਾਕ ਹੋ ਜਾਵੇਗਾ। ਇਹ ਸੁਨੇਹਾ ਘਪਲੇਬਾਜ਼ਾਂ ਵੱਲੋਂ ਭੇਜਿਆ ਜਾ ਰਿਹਾ ਹੈ।
ਜੇ ਤੁਹਾਨੂੰ ਵੀ ਅਜਿਹਾ ਕੋਈ ਸੰਦੇਸ਼ ਮਿਲਿਆ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਜਵਾਬ ਨਾ ਦਿਓ ਤੇ ਇਸ ਬਾਰੇ ਸ਼ਿਕਾਇਤ ਕਰੋ। ਸਰਕਾਰੀ ਅਧਿਕਾਰਤ ਤੱਥ ਜਾਂਚਕਰਤਾ PIB ਫੈਕਟਰ ਚੈੱਕ ਨੇ ਐਸਬੀਆਈ ਗਾਹਕਾਂ ਨੂੰ ਅਜਿਹੇ ਸੰਦੇਸ਼ਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ।
ਇੱਥੇ ਕਰੋ ਸ਼ਿਕਾਇਤ
ਪੀਆਈਬੀ ਫੈਕਟ ਚੈੱਕ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਐਸਬੀਆਈ ਗਾਹਕਾਂ ਨੂੰ ਇੱਕ ਸੁਨੇਹਾ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਡਾ ਖਾਤਾ ਅਸਥਾਈ ਤੌਰ 'ਤੇ ਲਾਕ ਹੋ ਜਾਵੇਗਾ। ਪੀਆਈਬੀ ਨੇ ਕਿਹਾ ਕਿ ਅਜਿਹੇ ਸੰਦੇਸ਼ਾਂ ਜਾਂ ਈਮੇਲਾਂ ਦਾ ਕਦੇ ਵੀ ਜਵਾਬ ਨਹੀਂ ਦੇਣਾ ਚਾਹੀਦਾ ਅਤੇ ਬੈਂਕਿੰਗ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਅਜਿਹੀ ਕੋਈ ਗਤੀਵਿਧੀ ਦੇਖਦੇ ਹੋ, ਤਾਂ ਇਸ phishing@sbi.co.in 'ਤੇ ਰਿਪੋਰਟ ਕਰੋ।
ਕੀ ਹੋਵੇਗਾ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ
ਜੇ ਤੁਸੀਂ ਘਪਲੇਬਾਜ਼ ਵੱਲੋਂ ਭੇਜੇ ਗਏ ਇਸ ਲਿੰਕ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਡੇ ਬੈਂਕ ਖਾਤੇ 'ਚ ਜਮ੍ਹਾ ਧਨ ਦੇ ਗੁੰਮ ਹੋਣ ਦਾ ਖਤਰਾ ਵੱਧ ਜਾਵੇਗਾ। ਧੋਖਾਧੜੀ ਕਰਨ ਵਾਲਾ ਤੁਹਾਡਾ ਨਿੱਜੀ ਡੇਟਾ ਚੋਰੀ ਕਰਕੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਸਕਦਾ ਹੈ। ਅਜਿਹੇ 'ਚ ਅਜਿਹੇ ਅਣਜਾਣ ਲਿੰਕ 'ਤੇ ਕਦੇ ਵੀ ਕਲਿੱਕ ਨਹੀਂ ਕਰਨਾ ਚਾਹੀਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ