ਪੜਚੋਲ ਕਰੋ

SEBI ਵੱਲੋਂ ਵੱਡਾ ਐਕਸ਼ਨ! MCX 'ਤੇ ਡਿੱਗੀ ਗਾਜ਼, 45 ਦਿਨਾਂ 'ਚ ਭਰਣਾ ਪਵੇਗਾ ਲੱਖਾਂ ਰੁਪਏ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਸੇਬੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਤਿੰਨ ਤਿਮਾਹੀਆਂ (ਅਕਤੂਬਰ 2022-ਜੂਨ 2023) ਵਿੱਚ ਇਹ ਭੁਗਤਾਨ ਕੁੱਲ 222 ਕਰੋੜ ਰੁਪਏ ਸੀ। ਇਹ ਰਕਮ ਵਿੱਤੀ ਸਾਲ 2021-22 ਵਿੱਚ ਕੰਪਨੀ ਦੇ ਮੁਨਾਫੇ ਤੋਂ ਲਗਭਗ ਦੁੱਗਣੀ ਸੀ, ਪਰ ਇਸ ਦਾ ਖੁਲਾਸਾ ਜਨਵਰੀ 2023

SEBI Imposes Fine On MCX: ਬਜ਼ਾਰ ਨਿਯੰਤਰਕ ਸੇਬੀ ਵੱਲੋਂ ਸੋਮਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਆਫ਼ ਇੰਡੀਆ (MCX) 'ਤੇ ₹25 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਕਾਰਵਾਈ MCX ਵੱਲੋਂ ਸਾਫਟਵੇਅਰ ਸੇਵਾਵਾਂ ਦੀ ਭੁਗਤਾਨੀ ਸਬੰਧੀ ਜਾਣਕਾਰੀ ਪੂਰੀ ਤਰ੍ਹਾਂ ਨਾ ਦੇਣ ਕਾਰਨ ਕੀਤੀ ਗਈ ਹੈ।

ਸੇਬੀ ਦੇ ਆਦੇਸ਼ ਅਨੁਸਾਰ, MCX ਨੂੰ ਇਹ ਰਕਮ 45 ਦਿਨਾਂ ਦੇ ਅੰਦਰ-ਅੰਦਰ ਭਰਣੀ ਹੋਏਗੀ। ਇਹ ਜੁਰਮਾਨਾ 63 ਮੂਨ ਟੈਕਨੋਲੋਜੀਜ਼ ਤੋਂ ਲਈਆਂ ਗਈਆਂ ਸਾਫਟਵੇਅਰ ਸੇਵਾਵਾਂ ਦੀ ਭੁਗਤਾਨੀ ਬਾਰੇ ਪੂਰੀ ਜਾਣਕਾਰੀ ਨਾ ਦੇਣ ਦੇ ਮਾਮਲੇ 'ਚ ਲਾਇਆ ਗਿਆ ਹੈ।

MCX 'ਤੇ ₹25 ਲੱਖ ਦਾ ਜੁਰਮਾਨਾ

63 ਮੂਨਜ਼ ਟੈਕਨੋਲੋਜੀਜ਼, ਜਿਸ ਨੂੰ ਪਹਿਲਾਂ ਫਾਇਨੈਂਸ਼ੀਅਲ ਟੈਕਨੋਲੋਜੀਜ਼ ਇੰਡੀਆ ਲਿਮਿਟਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨਾਲ ਜੁੜੇ ਇਕ ਮਾਮਲੇ 'ਚ MCX 'ਤੇ ₹25 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ।

ਇਹ ਮਾਮਲਾ ਟ੍ਰੇਡਿੰਗ ਸਾਫਟਵੇਅਰ ਅਨੁਬੰਧ ਲਈ 63 ਮੂਨਜ਼ ਟੈਕਨੋਲੋਜੀਜ਼ ਨੂੰ ਕੀਤੇ ਭੁਗਤਾਨ ਬਾਰੇ ਜਾਣਕਾਰੀ ਨਾ ਦੇਣ ਸਬੰਧੀ ਹੈ। MCX ਨੇ 2003 ਵਿੱਚ 63 ਮੂਨਜ਼ ਨਾਲ ਟ੍ਰੇਡਿੰਗ ਸਾਫਟਵੇਅਰ ਲਈ ਅਨੁਬੰਧ ਕੀਤਾ ਸੀ।

ਉਸ ਸਮੇਂ MCX ਦਾ ਪੂਰਾ ਮਾਲਕਾਨਾ ਵੀ 63 ਮੂਨਜ਼ ਕੋਲ ਸੀ। ਪਰ 2020 ਵਿੱਚ MCX ਨੇ ਨਵੀਂ ਟ੍ਰੇਡਿੰਗ ਪਲੇਟਫਾਰਮ 'ਤੇ ਜਾਣ ਦਾ ਫੈਸਲਾ ਕੀਤਾ ਅਤੇ ਨਵਾਂ ਅਨੁਬੰਧ TCS (ਟਾਟਾ ਕਨਸਲਟੈਂਸੀ ਸਰਵਿਸਿਜ਼) ਨੂੰ ਦਿੱਤਾ।

ਸੇਬੀ ਨੇ ਪੂਰੀ ਜਾਣਕਾਰੀ ਨਾ ਦੇਣ 'ਤੇ ਸਖਤੀ ਵਿਖਾਈ

ਐਮਸੀਐਕਸ ਨੇ ਸਮੇਂ ਸਿਰ ਪਲੈਟਫਾਰਮ ਸ਼ੁਰੂ ਨਾ ਹੋਣ ਕਾਰਨ 63 ਮੂਨਸ ਨਾਲ ਮਿਲ ਕੇ ਵਧੇਰੇ ਲਾਗਤ 'ਤੇ ਸੇਵਾਵਾਂ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਉਸ ਨੇ ਉੱਚ ਭੁਗਤਾਨਾਂ ਦਾ ਖੁਲਾਸਾ ਨਹੀਂ ਕੀਤਾ। ਸੇਬੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਤਿੰਨ ਤਿਮਾਹੀਆਂ (ਅਕਤੂਬਰ 2022-ਜੂਨ 2023) ਵਿੱਚ ਇਹ ਭੁਗਤਾਨ ਕੁੱਲ 222 ਕਰੋੜ ਰੁਪਏ ਸੀ। ਇਹ ਰਕਮ ਵਿੱਤੀ ਸਾਲ 2021-22 ਵਿੱਚ ਕੰਪਨੀ ਦੇ ਮੁਨਾਫੇ ਤੋਂ ਲਗਭਗ ਦੁੱਗਣੀ ਸੀ, ਪਰ ਇਸ ਦਾ ਖੁਲਾਸਾ ਜਨਵਰੀ 2023 ਵਿੱਚ ਹੀ ਕੀਤਾ ਗਿਆ।

ਗੌਰਤਲਬ ਹੈ ਕਿ ਸੇਬੀ ਦੀ ਭੂਮਿਕਾ ਨਿਵੇਸ਼ਕਾਂ ਅਤੇ ਹਿੱਸੇਦਾਰਾਂ ਦੀ ਸੁਰੱਖਿਆ ਕਰਨਾ ਹੈ। ਨਾਲ ਹੀ, ਭਾਰਤੀ ਸ਼ੇਅਰ ਬਾਜ਼ਾਰ ਵਿੱਚ ਪਾਰਦਰਸ਼ਤਾ ਬਣਾਈ ਰੱਖਣਾ ਵੀ ਸ਼ੇਅਰ ਬਾਜ਼ਾਰ ਦਾ ਵੱਡਾ ਉਦੇਸ਼ ਹੈ। ਸੇਬੀ ਦੀ ਸਥਾਪਨਾ 1988 ਵਿੱਚ ਕੀਤੀ ਗਈ ਸੀ ਅਤੇ ਇਸ ਨੂੰ 1992 ਵਿੱਚ ਅਧਿਕਾਰ ਦਿੱਤੇ ਗਏ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Bank Holidays : ਨਵੰਬਰ 'ਚ 16 ਦਿਨ ਬੰਦ ਰਹਿਣਗੇ ਬੈਂਕ! ਜ਼ਰੂਰੀ ਕੰਮ ਨਿਪਟਾਉਣ ਤੋਂ ਪਹਿਲਾਂ ਦੇਖ ਲਓ ਛੁੱਟੀਆਂ ਦੀ ਲਿਸਟ
Bank Holidays : ਨਵੰਬਰ 'ਚ 16 ਦਿਨ ਬੰਦ ਰਹਿਣਗੇ ਬੈਂਕ! ਜ਼ਰੂਰੀ ਕੰਮ ਨਿਪਟਾਉਣ ਤੋਂ ਪਹਿਲਾਂ ਦੇਖ ਲਓ ਛੁੱਟੀਆਂ ਦੀ ਲਿਸਟ
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Milk Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ! ਦੁੱਧ 8 ਰੁਪਏ ਮਹਿੰਗਾ, ਜਾਣੋ ਹੁਣ ਕਿੰਨੇ ਰੁਪਏ ਮਿਲੇਗਾ ਇੱਕ ਲੀਟਰ
Farmers News: ਇਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ, ਖਾਤਿਆਂ 'ਚ ਸਿੱਧੇ ਆਉਣਗੇ 5000-5000 ਰੁਪਏ, ਜਾਣੋ ਕਿੰਨਾ ਨੂੰ ਅਤੇ ਕਿਵੇਂ ਮਿਲੇਗਾ ਲਾਭ?
ਇਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ, ਖਾਤਿਆਂ 'ਚ ਸਿੱਧੇ ਆਉਣਗੇ 5000-5000 ਰੁਪਏ, ਜਾਣੋ ਕਿੰਨਾ ਨੂੰ ਅਤੇ ਕਿਵੇਂ ਮਿਲੇਗਾ ਲਾਭ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
BJP ਨੇ ਖਿੱਚ ਲਈ ਤਿਆਰੀ! ਵਿਧਾਨ ਸਭਾ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ; ਦੇਖੋ ਪੂਰੀ ਲਿਸਟ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਪੰਜਾਬ ਚੋਣਾਂ ਨੂੰ ਲੈਕੇ AAP ਦੀ ਦਿੱਲੀ 'ਚ ਬੈਠਕ ਅੱਜ, CM ਮਾਨ ਤੇ ਕੇਜਰੀਵਾਲ ਰਹਿਣਗੇ ਮੌਜੂਦ; ਉਮੀਦਵਾਰਾਂ ਦੀ ਚੋਣ ਨੂੰ ਲੈਕੇ ਹੋ ਸਕਦਾ ਵੱਡਾ ਫੈਸਲਾ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
ਅੱਜ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
Diljit Dosanjh ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਹੋਈ ਸਖ਼ਤ, ਦਿੱਲੀ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ DSP ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਮੀਂਹ ਦੇ ਆਸਾਰ, ਬਦਲੇਗਾ ਮੌਸਮ ਦਾ ਮਿਜਾਜ਼; 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਅਕਤੂਬਰ 2026
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Punjab News : ਲੱਖਾ ਸਿਧਾਣਾ ਤੇ ਮੋਹਣਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ,ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ 
Embed widget