Holidays in Punjab: ਪੰਜਾਬ ਸਰਕਾਰ ਨੇ ਸ਼ੁੱਕਰਵਾਰ, 30 ਮਈ 2025 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਰਾਜ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਇੱਕ ਗਜ਼ਟਿਡ ਛੁੱਟੀ ਹੋਵੇਗੀ, ਜਿਸ ਕਰਕੇ ਸਾਰੇ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸਿੱਖਿਆ ਅਦਾਰੇ ਬੰਦ ਰਹਿਣਗੇ।
ਪੜਚੋਲ ਕਰੋ
Holidays in Punjab: ਪੰਜਾਬ 'ਚ ਇਸ ਹਫਤੇ ਇਕੱਠੀਆਂ 3 ਛੁੱਟੀਆਂ, ਸਕੂਲ-ਕਾਲਜ ਸਣੇ ਦਫ਼ਤਰ ਰਹਿਣਗੇ ਬੰਦ
ਸੂਬੇ ਦੇ ਵਿੱਚ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ। ਮੁੁਲਾਜ਼ਮਾਂ ਅਤੇ ਬੱਚਿਆਂ ਦੇ ਲਈ ਚੰਗੀ ਖਬਰ ਹੈ। ਬੱਚਿਆਂ ਦੀਆਂ ਮੌਜ਼ਾਂ ਹਨ ਇਸ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਆਓ ਜਾਣਦੇ ਹਾਂ ਇਸ ਹਫਤੇ ਆਉਣ ਵਾਲੀਆਂ ਛੁੱਟੀਆਂ..

image source twitter
Source : twitter
ਇਸ ਤਰ੍ਹਾਂ ਪੰਜਾਬ ਵਿੱਚ ਲੋਕਾਂ ਨੂੰ ਲਗਾਤਾਰ ਤਿੰਨ ਦਿਨ ਦੀ ਲੰਮੀ ਛੁੱਟੀ (30, 31 ਮਈ ਅਤੇ 1 ਜੂਨ) ਮਿਲ ਰਹੀ ਹੈ, ਜੋ ਕਿ ਇੱਕ ਲੰਬੇ ਵੀਕਐਂਡ ਲਈ ਸ਼ਾਨਦਾਰ ਮੌਕਾ ਬਣ ਗਿਆ ਹੈ। ਖ਼ਾਸ ਕਰਕੇ ਸਕੂਲਾਂ ਵਿੱਚ 2 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ, ਜਿਸ ਕਰਕੇ ਇਹ ਸਮਾਂ ਬੱਚਿਆਂ ਅਤੇ ਪਰਿਵਾਰਾਂ ਲਈ ਘੁੰਮਣ ਜਾਂ ਧਾਰਮਿਕ ਥਾਵਾਂ ਦੇ ਦਰਸ਼ਨ ਕਰਨ ਦਾ ਸੋਹਣਾ ਮੌਕਾ ਸਾਬਤ ਹੋ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ 2 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਸਮੇਂ ਉੱਤਰ ਭਾਰਤ ਦੇ ਵਿੱਚ ਤਿੱਖੀ ਗਰਮੀ ਪੈ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਗਰਮੀ ਪੈਂਣ ਦਾ ਅਲਰਟ ਜਾਰੀ ਹੈ। ਇਸ ਲਈ ਛੁੱਟੀਆਂ ਦਾ ਪਲਾਨ ਪਹਿਲਾਂ ਤੋਂ ਹੀ ਤਿਆਰ ਕਰ ਲਓ। ਜਿਸ ਕਰਕੇ ਜ਼ਿਆਦਾਤਰ ਲੋਕ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪਹਾੜਾਂ ਵੱਲ ਦਾ ਰੁਖ ਕਰ ਲੈਂਦੇ ਹਨ। ਇਸ ਲਈ ਸਮੇਂ ਰਹਿੰਦੇ ਹੀ ਹੋਟਲ ਬੁਕਿੰਗ ਜਾਂ ਫਲਾਈਟ ਬੁੱਕ ਕਰ ਲਓ ਨਹੀਂ ਤਾਂ ਸੀਜ਼ਨ ਦੇ ਪੀਕ ਸਮੇਂ ਉੱਤੇ ਰਸ਼ ਵੱਧ ਜਾਂਦਾ ਹੈ ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















