ਪਹਾੜਾਂ ਦਾ ਸਕੂਨ ਤੇ ਨਾ ਸਮੁੰਦਰ ਦਾ ਕਿਨਾਰਾ...2025 ਦੀਆਂ ਟਰੈਵਲ ਸਰਚਾਂ 'ਚ ਇਹ ਰਹੇ ਭਾਰਤੀਆਂ ਦੀਆਂ ਪਸੰਦੀਦਾ ਡੈਸਟੀਨੇਸ਼ਨਾਂ
ਗੂਗਲ ਦੀ Year in Search 2025 ਰਿਪੋਰਟ ਮੁਤਾਬਕ, ਭਾਰਤ ‘ਚ ਇਸ ਸਾਲ ਦੀ ਸਭ ਤੋਂ ਟੌਪ ਟ੍ਰੈਵਲ ਸਰਚ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। 2025 ਵਿੱਚ ਭਾਰਤੀਆਂ ਨੇ ਸਮੁੰਦਰ ਕਿਨਾਰੇ, ਵਿਦੇਸ਼ੀ ਰਿਜ਼ੋਰਟ ਜਾਂ ਫੈਂਸੀ ਵੇਕੇਸ਼ਨ ਦੀ ਬਜਾਏ...

ਗੂਗਲ ਦੀ Year in Search 2025 ਰਿਪੋਰਟ ਮੁਤਾਬਕ, ਭਾਰਤ ‘ਚ ਇਸ ਸਾਲ ਦੀ ਸਭ ਤੋਂ ਟੌਪ ਟ੍ਰੈਵਲ ਸਰਚ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। 2025 ਵਿੱਚ ਭਾਰਤੀਆਂ ਨੇ ਸਮੁੰਦਰ ਕਿਨਾਰੇ, ਵਿਦੇਸ਼ੀ ਰਿਜ਼ੋਰਟ ਜਾਂ ਫੈਂਸੀ ਵੇਕੇਸ਼ਨ ਦੀ ਬਜਾਏ ਅਨੁਭਵਾਤਮਕ ਅਤੇ ਸੱਭਿਆਚਾਰਕ ਯਾਤਰਾ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਲੋਕਾਂ ਨੇ ਉਹ ਥਾਵਾਂ ਖੋਜੀਆਂ ਜਿੱਥੇ ਯਾਤਰਾ ਸਿਰਫ਼ “ਵੇਖਣ” ਲਈ ਨਹੀਂ, ਬਲਕਿ ਮਹਿਸੂਸ ਕਰਨ ਲਈ ਹੁੰਦੀ ਹੈ—ਧਾਰਮਿਕਤਾ, ਸ਼ਾਂਤੀ, ਰਿਵਾਇਤ ਅਤੇ ਆਤਮਿਕ ਅਨੁਭਵ ਨਾਲ ਜੁੜੀ ਹੋਈ ਯਾਤਰਾ।
ਇਹ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਅਧਿਆਤਮ ਵੱਲ ਰੁਝਾਨ ਤੇ ਆਪਣੀ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਦੀ ਚਾਹ ਤੇਜ਼ੀ ਨਾਲ ਵੱਧ ਰਹੀ ਹੈ।
2025 ਵਿੱਚ ਭਾਰਤੀਆਂ ਵੱਲੋਂ ਗੂਗਲ ਤੇ ਸਭ ਤੋਂ ਵੱਧ ਖੋਜਿਆ ਗਿਆ ਟੂਰਿਸਟ ਪਲੇਸ: ਮਹਾਕੁੰਭ ਮੇਲਾ, ਪ੍ਰਯਾਗਰਾਜ
2025 ਵਿੱਚ ਭਾਰਤੀਆਂ ਨੇ ਗੂਗਲ ‘ਤੇ ਸਭ ਤੋਂ ਵੱਧ ਮਹਾਕੁੰਭ ਮੇਲਾ, ਪ੍ਰਯਾਗਰਾਜ ਨੂੰ ਖੋਜਿਆ। ਇਹ ਗੱਲ ਬਹੁਤਾਂ ਲਈ ਹੈਰਾਨੀ ਵਾਲੀ ਸੀ, ਕਿਉਂਕਿ ਆਮ ਤੌਰ ‘ਤੇ ਲੱਗਦਾ ਹੈ ਕਿ ਟੌਪ ਸਿਰਚ ਵਿੱਚ ਕੋਈ ਵਿਦੇਸ਼ੀ ਜਗ੍ਹਾ ਹੋਵੇਗੀ, ਪਰ ਇਸ ਵਾਰੀ ਸਭ ਤੋਂ ਅੱਗੇ ਮਹਾਕੁੰਭ ਮੇਲਾ ਹੀ ਰਿਹਾ।
ਇਸ ਵਾਰੀ ਮਹਾਕੁੰਭ ਮੇਲੇ ਦੀ ਖਾਸ ਗੱਲ ਇਹ ਸੀ ਕਿ 144 ਸਾਲਾਂ ਵਿੱਚ ਪਹਿਲਾਂ ਵਾਰੀ ਇਤਿਹਾਸਕ ਗ੍ਰਹਿ-ਯੋਗ ਬਣਿਆ, ਜਿਸ ਕਰਕੇ ਇਹ ਬਹੁਤ ਮਹੱਤਵਪੂਰਨ ਮੰਨਿਆ ਗਿਆ। ਮਹਾਕੁੰਭ ਹਿੰਦੂ ਧਰਮ ਦਾ ਸਭ ਤੋਂ ਵੱਡਾ ਤੇ ਪਵਿੱਤਰ ਧਾਰਮਿਕ ਮੇਲਾ ਹੈ।
ਮੰਨਿਆ ਜਾਂਦਾ ਹੈ ਕਿ ਪ੍ਰਯਾਗਰਾਜ ਵਿੱਚ ਗੰਗਾ, ਯਮੁਨਾ ਅਤੇ ਪੌਰਾਣਿਕ ਸਰਸਵਤੀ ਦੇ ਸੰਗਮ ‘ਚ ਇਸ਼ਨਾਨ ਕਰਨ ਨਾਲ ਪਾਪ ਦਾ ਨਾਸ਼ ਹੁੰਦੇ ਹਨ ਅਤੇ ਮੋਕਸ਼ ਮਿਲਦਾ ਹੈ।
ਮਹਾਕੁੰਭ ਮੇਲਾ 3 ਜਨਵਰੀ ਤੋਂ 26 ਫਰਵਰੀ 2025 ਤੱਕ ਚੱਲਿਆ, ਜਿਸ ਵਿੱਚ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ, ਜੋ ਇਸਨੂੰ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਜਨ-ਇਕੱਠ ਬਣਾਉਂਦਾ ਹੈ।
ਫਿਲੀਪੀਨਸ – ਭਾਰਤੀਆਂ ਦੀ ਨਵੀਂ ਮਨਪਸੰਦ ਟਰੈਵਲ ਡੈਸਟਿਨੇਸ਼ਨ
ਫਿਲੀਪੀਨਸ ਆਪਣੀ ਕਿਫ਼ਾਇਤੀ ਯਾਤਰਾ ਲਾਗਤ, ਆਸਾਨ ਵੀਜ਼ਾ ਪ੍ਰਕਿਰਿਆ ਅਤੇ ਖੂਬਸੂਰਤ ਬੀਚਾਂ ਕਰਕੇ ਭਾਰਤੀਆਂ ਦੀ ਨਵੀਂ ਪਸੰਦ ਬਣ ਰਿਹਾ ਹੈ। ਇੱਥੇ ਦੇ ਮਸ਼ਹੂਰ ਟਾਪੂ ਪਾਲਾਵਨ, ਬੋਰੇਕਾਇ ਅਤੇ ਸੇਬੂ ਆਪਣੇ ਨੀਲੇ ਕ੍ਰਿਸਟਲ ਵਰਗੇ ਪਾਣੀ, ਸਨੋਰਕਲਿੰਗ, ਡਾਈਵਿੰਗ ਅਤੇ ਸ਼ਾਂਤ ਮਾਹੌਲ ਲਈ ਜਾਣੇ ਜਾਂਦੇ ਹਨ।
ਇਹ ਸਥਾਨ ਬਜਟ ਵਿੱਚ ਵੀ ਲਗਜ਼ਰੀ ਵਰਗਾ ਤਜਰਬਾ ਦਿੰਦੇ ਹਨ। ਭਾਰਤ ਤੋਂ ਫਲਾਈਟ ਕਨੇਕਟਿਵਟੀ ਵਧਣ, ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਅਤੇ ਸਥਾਨਕ ਲੋਕਾਂ ਦੀ ਮਿੱਠੀ ਤਬੀਅਤ ਨੇ ਭਾਰਤੀ ਸੈਲਾਨੀਆਂ ਨੂੰ ਹੋਰ ਵੀ ਆਪਣੀ ਵੱਲ ਖਿੱਚਿਆ ਹੈ।
ਜਾਰਜੀਆ – ਭਾਰਤੀਆਂ ਦੀ ਟਰੈਵਲ ਲਿਸਟ ‘ਚ ਤੇਜ਼ੀ ਨਾਲ ਚੜ੍ਹਦਾ ਦੇਸ਼
ਜਾਰਜੀਆ ਭਾਰਤੀ ਸੈਲਾਨੀਆਂ ਦੀ ਪਸੰਦ ਵਿੱਚ ਤੇਜ਼ੀ ਨਾਲ ਉੱਪਰ ਆ ਰਿਹਾ ਹੈ। ਇੱਥੇ ਪਹੁੰਚਣਾ ਆਸਾਨ ਹੈ, ਵੀਜ਼ਾ ਪ੍ਰਕਿਰਿਆ ਸਰਲ ਹੈ ਅਤੇ ਦੇਸ਼ ਛੋਟਾ ਹੋਣ ਦੇ ਬਾਵਜੂਦ ਕੁਦਰਤ, ਇਤਿਹਾਸ ਅਤੇ ਆਧੁਨਿਕ ਸਭਿਆਚਾਰ ਦਾ ਖੂਬਸੂਰਤ ਮਿਲਾਪ ਮਿਲਦਾ ਹੈ।
ਛੋਟੀ ਫਲਾਈਟ ਦੂਰੀ, ਬਜਟ-ਫ੍ਰੈਂਡਲੀ ਯਾਤਰਾ, ਸ਼ਾਨਦਾਰ ਪਹਾੜਾਂ ਵਿਚਕਾਰ ਰੋਡ ਟਰਿਪ, ਤਬਿਲਿਸੀ ਦੀ ਯੂਰਪੀਅਨ ਸ਼ੈਲੀ ਵਾਲੀਆਂ ਗਲੀਆਂ ਅਤੇ ਮਸ਼ਹੂਰ ਵਾਇਨ ਟੂਰ—ਇਹ ਸਭ ਮਿਲ ਕੇ ਜਾਰਜੀਆ ਨੂੰ ਇੱਕ ਬਿਹਤਰੀਨ ਛੁੱਟੀਆਂ ਵਾਲੀ ਡੈਸਟਿਨੇਸ਼ਨ ਬਣਾਉਂਦੇ ਹਨ।
ਮਾਰੀਸ਼ਸ – ਭਾਰਤੀਆਂ ਲਈ ਤੇਜ਼ੀ ਨਾਲ ਲੋਕਪ੍ਰਿਯ ਹੁੰਦੀ ਡੈਸਟਿਨੇਸ਼ਨ
ਮਾਰੀਸ਼ਸ ਇੱਕ ਬਹੁਤ ਹੀ ਖੂਬਸੂਰਤ ਟਾਪੂ ਦੇਸ਼ ਹੈ ਅਤੇ ਭਾਰਤੀਆਂ ਲਈ ਵੀਜ਼ਾ-ਫ੍ਰੀ ਹੋਣ ਕਾਰਨ ਇਹ ਤੇਜ਼ੀ ਨਾਲ ਮਸ਼ਹੂਰ ਹੋਇਆ ਹੈ। ਇਹ ਹਨੀਮੂਨ, ਪਰਿਵਾਰਕ ਛੁੱਟੀਆਂ ਅਤੇ ਸੋਲੋ ਟਰੈਵਲ—ਤਿੰਨਾਂ ਲਈ ਇੱਕ ਆਕਰਸ਼ਕ ਚੋਣ ਹੈ।
ਇਸਨੂੰ ਸਮੁੰਦਰ ਦੇ ਵਿਚਕਾਰ ਇੱਕ ਛੋਟਾ ਭਾਰਤ ਵੀ ਕਿਹਾ ਜਾਂਦਾ ਹੈ। ਇੱਥੇ ਦੀ ਕੁਦਰਤੀ ਸੁੰਦਰਤਾ, ਨੀਲੇ ਪਾਣੀ ਵਾਲੇ ਬੀਚ ਅਤੇ ਸਥਾਨਕ ਲੋਕਾਂ ਦਾ ਭਾਰਤੀਆਂ ਲਈ ਪਿਆਰ ਤੇ ਅਦਬ—ਇਹ ਸਭ ਮਾਰੀਸ਼ਸ ਨੂੰ ਭਾਰਤੀਆਂ ਲਈ ਇੱਕ ਪਰਫੈਕਟ ਯਾਤਰਾ ਸਥਾਨ ਬਣਾਉਂਦੇ ਹਨ।






















