ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ, 55,700 ਦੇ ਪਾਰ ਪਹੁੰਚਿਆ ਸੈਂਸੈਕਸ, ਨਿਫਟੀ ਵੀ 16,600 ਦੇ ਪਾਰ
ਸ਼ੇਅਰ ਬਜ਼ਾਰ ਕੱਲ੍ਹ ਦੀ ਗਿਰਾਵਟ ਤੋਂ ਉਭਰ ਰਿਹਾ ਹੈ ਤੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਕਰੀਬ 900 ਅੰਕਾਂ ਦੇ ਵਾਧੇ ਨਾਲ ਚੰਗੇ ਸੰਕੇਤ ਦਿਖਾ ਰਿਹਾ ਹੈ।
Sensex and nifty showing good surge, Sensex crossed 55300 level
ਸ਼ੇਅਰ ਬਾਜ਼ਾਰ: ਅੱਜ ਮਾਰਚ ਐਕਸਪਾਈਰੀ ਦਾ ਪਹਿਲਾ ਦਿਨ ਹੈ ਤੇ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਕੱਲ੍ਹ ਦੀ ਭਾਰੀ ਗਿਰਾਵਟ ਤੋਂ ਉਭਰਦਾ ਨਜ਼ਰ ਆ ਰਿਹਾ ਹੈ। ਯੂਕਰੇਨ-ਰੂਸ ਵਿਚਾਲੇ ਚੱਲ ਰਹੀ ਜੰਗ ਨੇ ਭਾਰਤੀ ਸ਼ੇਅਰ ਬਾਜ਼ਾਰ ਨੂੰ ਡੂੰਘਾ ਝਟਕਾ ਦਿੱਤਾ ਤੇ ਸ਼ੇਅਰ ਬਾਜ਼ਾਰ ਕੱਲ੍ਹ ਕਰੀਬ 2800 ਅੰਕਾਂ ਦੀ ਜ਼ਬਰਦਸਤ ਗਿਰਾਵਟ ਨਾਲ ਬੰਦ ਹੋਇਆ। ਨਿਫਟੀ 'ਚ ਵੀ 842 ਅੰਕਾਂ ਦੀ ਮਜ਼ਬੂਤ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਅੱਜ ਸੈਂਟੀਮੈਂਟ 'ਚ ਸੁਧਾਰ ਕਾਰਨ ਸ਼ੇਅਰ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।
ਕਿਵੇਂ ਖੁੱਲ੍ਹਿਆ ਬਾਜ਼ਾਰ
ਅੱਜ ਸਟਾਕ ਮਾਰਕੀਟ 'ਚ ਸੈਂਸੈਕਸ 876 ਅੰਕਾਂ ਦੀ ਛਾਲ ਨਾਲ 55321 ਦੇ ਪੱਧਰ 'ਤੇ ਖੁੱਲ੍ਹਿਆ ਹੈ ਤੇ NSE ਦਾ ਨਿਫਟੀ 297 ਅੰਕਾਂ ਦੀ ਛਾਲ ਨਾਲ 16515 ਦੇ ਪੱਧਰ 'ਤੇ ਖੁੱਲ੍ਹਣ 'ਚ ਕਾਮਯਾਬ ਰਿਹਾ। ਕਾਰੋਬਾਰ ਸਥਿਰ ਰਫ਼ਤਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਚੰਗੀਆਂ ਧਾਰਨਾਵਾਂ ਕਾਰਨ ਬਾਜ਼ਾਰ ਨੂੰ ਸਮਰਥਨ ਮਿਲ ਰਿਹਾ ਹੈ।
ਨਿਫਟੀ ਦੀ ਰਫ਼ਤਾਰ
ਅੱਜ ਨਿਫਟੀ ਦੇ 50 ਚੋਂ 47 ਸਟਾਕ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ ਤੇ ਬੈਂਕ ਨਿਫਟੀ 'ਚ ਵੀ ਚੰਗੀ ਛਾਲ ਦਰਜ ਕਰ ਰਿਹਾ ਹੈ। ਬੈਂਕ ਨਿਫਟੀ 817 ਅੰਕ ਚੜ੍ਹ ਕੇ 2.32 ਫੀਸਦੀ ਵਧਦਾ ਦਿਖਾਈ ਦੇ ਰਿਹਾ ਹੈ। ਇਸ 'ਚ 36,045 ਦੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ।
ਸਟਾਕ ਮਾਰਕੀਟ ਦੇ ਟੌਪ ਗੇਨਰਸ
ਟਾਟਾ ਮੋਟਰਜ਼ ਜਿਸ 'ਚ ਕੱਲ੍ਹ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਤੇ ਨਿਫਟੀ ਦਾ ਟੌਪ ਲੂਜ਼ਰ ਸੀ, ਅੱਜ 5.82 ਫੀਸਦੀ ਦੀ ਛਾਲ ਦਿਖਾਉਂਦੇ ਹੋਏ ਟੌਪ ਗੇਨਰ ਬਣ ਗਿਆ ਹੈ। ਯੂਪੀਐਲ 4.62 ਫੀਸਦੀ ਅਤੇ ਇੰਡਸਇੰਡ ਬੈਂਕ 4.41 ਫੀਸਦੀ ਉੱਪਰ ਹੈ। ਟਾਟਾ ਸਟੀਲ 3.68 ਫੀਸਦੀ ਅਤੇ ਅਡਾਨੀ ਪੋਰਟਸ 3.37 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਸਟਾਕ ਮਾਰਕੀਟ ਦੇ ਟੌਪ ਲੂਜ਼ਰ
ਅੱਜ ਬ੍ਰਿਟਾਨੀਆ ਇੰਡਸਟਰੀਜ਼ 'ਚ 1.45 ਫੀਸਦੀ ਅਤੇ ਸਿਪਲਾ 'ਚ 0.16 ਫੀਸਦੀ ਦੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨੇਸਲੇ 'ਚ 0.15 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ।
ਕੱਲ੍ਹ ਬਾਜ਼ਾਰ ਕਿਵੇਂ ਬੰਦ ਹੋਇਆ?
ਕੱਲ੍ਹ ਦੇ ਕਾਰੋਬਾਰ 'ਚ ਸੈਂਸੈਕਸ 2788 ਅੰਕਾਂ ਦੀ ਗਿਰਾਵਟ ਨਾਲ 54,445 'ਤੇ ਅਤੇ ਨਿਫਟੀ 842 ਅੰਕਾਂ ਦੀ ਗਿਰਾਵਟ ਨਾਲ 16,218 'ਤੇ ਬੰਦ ਹੋਇਆ।
ਇਹ ਵੀ ਪੜ੍ਹੋ: ਸਿੱਖ ਇਤਿਹਾਸ ਨਾਲ ਛੇੜਛਾੜ ਮਗਰੋਂ ਹੰਗਾਮਾ, 12ਵੀਂ ਜਮਾਤ ਦੀ ਕਿਤਾਬ 'ਚ 6ਵੇਂ ਗੁਰੂ ਬਾਰੇ ਲਿਖੀਆਂ ਵਿਵਾਦਤ ਗੱਲਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904