ਪੜਚੋਲ ਕਰੋ
(Source: ECI/ABP News)
ਹਰੇ ਨਿਸ਼ਾਨ 'ਤੇ ਖੁੱਲ੍ਹਣ ਮਗਰੋਂ ਮੁੜ ਹੇਠਾਂ ਖਿਸਕਿਆ ਬਾਜ਼ਾਰ, ਸੈਂਸੈਕਸ 38,400 ਤੇ ਨਿਫਟੀ ਵੀ ਮੁੱਧੇ ਮੂੰਹ ਡਿੱਗਿਆ
ਸ਼ੇਅਰ ਬਾਜ਼ਾਰ ਲਈ ਅੱਜ ਚੰਗੀ ਸ਼ੁਰੂਆਤ ਹੋਣ ਦੇ ਬਾਵਜੂਦ ਸਟੌਕ ਮਾਰਕਿਟ ਤੇਜ਼ੀ ਨੂੰ ਬਰਕਰਾਰ ਰੱਖਣ 'ਚ ਨਾਕਾਮਯਾਬ ਰਹੀ ਤੇ ਖੁੱਲ੍ਹਦੇ ਹੀ ਲਾਲ ਨਿਸ਼ਾਨ 'ਚ ਆ ਗਈ।
![ਹਰੇ ਨਿਸ਼ਾਨ 'ਤੇ ਖੁੱਲ੍ਹਣ ਮਗਰੋਂ ਮੁੜ ਹੇਠਾਂ ਖਿਸਕਿਆ ਬਾਜ਼ਾਰ, ਸੈਂਸੈਕਸ 38,400 ਤੇ ਨਿਫਟੀ ਵੀ ਮੁੱਧੇ ਮੂੰਹ ਡਿੱਗਿਆ Sensex Nifty Market Opening Bell Today 8 September 2020 ਹਰੇ ਨਿਸ਼ਾਨ 'ਤੇ ਖੁੱਲ੍ਹਣ ਮਗਰੋਂ ਮੁੜ ਹੇਠਾਂ ਖਿਸਕਿਆ ਬਾਜ਼ਾਰ, ਸੈਂਸੈਕਸ 38,400 ਤੇ ਨਿਫਟੀ ਵੀ ਮੁੱਧੇ ਮੂੰਹ ਡਿੱਗਿਆ](https://static.abplive.com/wp-content/uploads/sites/5/2020/04/20152700/stock-market.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਨੂੰ ਵੇਖਦੇ ਹੋਏ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੈਕਸ ਲਗਪਗ 76 ਅੰਕ ਉੱਤੇ ਸੀ, ਪਰ ਖੁੱਲ੍ਹਣ ਦੇ ਇੱਕ ਮਿੰਟ ਦੇ ਅੰਦਰ ਬੀਐਸਸੀ 48.03 ਅੰਕ ਯਾਨੀ 0.13% ਦੀ ਗਿਰਾਵਟ ਨਾਲ 38,369.20 ਦੇ ਪੱਧਰ 'ਤੇ ਆ ਗਿਆ। ਇਸ ਦੇ ਨਾਲ ਹੀ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 17.85 ਅੰਕ ਜਾਂ 0.16% ਦੀ ਗਿਰਾਵਟ ਨਾਲ 11,337.20 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਪ੍ਰੀ-ਮਾਰਕੀਟ ਬਾਜ਼ਾਰ ਰਿਹਾ ਪੌਜ਼ੇਟਿਵ:
ਜੇ ਅੱਜ ਪ੍ਰੀ-ਮਾਰਕੀਟ 'ਚ ਸੈਂਸੈਕਸ ਨੂੰ ਵੇਖੀਏ ਤਾਂ ਇਹ 80.84 ਅੰਕਾਂ ਦੇ ਵਾਧੇ ਨਾਲ 38498.07 'ਤੇ ਕਾਰੋਬਾਰ ਕਰ ਰਿਹਾ ਸੀ ਤੇ ਨਿਫਟੀ 23.50 ਅੰਕਾਂ ਦੇ ਮਾਮੂਲੀ ਵਾਧੇ ਤੋਂ ਬਾਅਦ 11378 'ਤੇ ਕਾਰੋਬਾਰ ਕਰ ਰਿਹਾ ਸੀ। ਇੱਥੋਂ ਤਕ ਕਿ ਮਾਰਕੀਟ ਤੋਂ ਪਹਿਲਾਂ ਦੇ ਸੰਕੇਤਾਂ ਦੇ ਅਧਾਰ 'ਤੇ ਇਹ ਸਪਸ਼ਟ ਸੀ ਕਿ ਸਟਾਕ ਮਾਰਕੀਟ ਅੱਜ ਹਰੇ ਨਿਸ਼ਾਨ ਨਾਲ ਸ਼ੁਰੂ ਹੋਏਗੀ, ਪਰ ਚੀਨ ਨਾਲ ਵਿਵਾਦ ਤੋਂ ਬਾਅਦ ਸਟਾਕ ਮਾਰਕੀਟ ਤੁਰੰਤ ਲਾਲ ਨਿਸ਼ਾਨ ਵਿੱਚ ਆ ਗਿਆ।
ਜਾਣੋ ਏਸ਼ਿਆਈ ਬਾਜ਼ਾਰਾਂ ਦਾ ਕੀ ਹਾਲ:
ਏਸ਼ਿਆਈ ਬਾਜ਼ਾਰਾਂ ਨੇ ਅੱਜ ਸਕਾਰਾਤਮਕ ਤੌਰ 'ਤੇ ਸ਼ੁਰੂਆਤ ਕੀਤੀ ਤੇ ਐਸਜੀਐਕਸ ਨਿਫਟੀ ਉੱਤੇ ਵੱਲ ਦਿੱਖ ਰਿਹਾ ਹੈ। ਜਾਪਾਨ ਦੀ ਨਿੱਕੇਈ ਅੱਜ ਸਵੇਰੇ 0.4 ਪ੍ਰਤੀਸ਼ਤ ਉਛਲਿਆ ਤੇ ਸਿੰਗਾਪੁਰ ਦੇ ਸਟ੍ਰੇਟ ਟਾਈਮਜ਼ ਵਿੱਚ ਵੀ ਤਕਰੀਬਨ 0.45 ਪ੍ਰਤੀਸ਼ਤ ਵਾਧਾ ਹੋਇਆ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਮਾਮੂਲੀ ਰਫਤਾਰ ਨਾਲ ਹੈ ਪਰ ਸਿਰਫ ਹਰੇ ਨਿਸ਼ਾਨ 'ਚ ਦਿਖਾਈ ਦੇ ਰਿਹਾ ਹੈ। ਹਾਂਗਕਾਂਗ ਦੇ ਹੈਂਗਸੈਂਗ ਵਿਚ ਵੀ ਤਕਰੀਬਨ 0.5% ਦੀ ਤੇਜ਼ੀ ਅਤੇ ਤਾਈਵਾਨ ਦੇ ਬਾਜ਼ਾਰਾਂ ਵਿੱਚ 0.20% ਦੀ ਤੇਜ਼ੀ ਦੇਖਣ ਨੂੰ ਮਿਲੀ। ਕੋਰੀਆ ਦਾ ਕੋਸਪੀ ਲਗਪਗ 0.75 ਪ੍ਰਤੀਸ਼ਤ ਦੇ ਵਾਧੇ ਨਾਲ ਖੁੱਲ੍ਹਿਆ ਤੇ ਇਹ ਇਸੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)