ਕੋਲਡ ਡ੍ਰਿੰਕ ਦੇ ਸ਼ੌਕੀਨਾਂ ਨੂੰ ਲੱਗਿਆ ਵੱਡਾ ਝਟਕਾ! ਕੀਮਤਾਂ ਸੁਣ ਕੇ ਉੱਡ ਜਾਣਗੇ ਹੋਸ਼, ਪਾਣੀ ਪੀਣਾ ਵੀ ਛੱਡ ਦਿਓਗੇ
GST on Cold Drink: ਜੇਕਰ ਤੁਸੀਂ ਕੋਲਡ ਡਰਿੰਕਸ ਜਾਂ ਐਨਰਜੀ ਡਰਿੰਕਸ ਦੇ ਸ਼ੌਕੀਨ ਹੋ ਤਾਂ ਹੋਰ ਪੈਸੇ ਖਰਚਣ ਲਈ ਤਿਆਰ ਹੋ ਜਾਓ। ਕੇਂਦਰ ਸਰਕਾਰ ਨੇ ਇਸ 'ਤੇ 40 ਪ੍ਰਤੀਸ਼ਤ ਜੀਐਸਟੀ ਲਗਾਇਆ ਹੈ।

GST on Cold Drink: ਕੋਲਡ ਡਰਿੰਕਸ, ਐਨਰਜੀ ਡਰਿੰਕਸ, ਸਿਗਰਟ ਅਤੇ ਗੁਟਖਾ ਦੇ ਸ਼ੌਕੀਨ ਲੋਕਾਂ ਲਈ ਬੁਰੀ ਖ਼ਬਰ ਹੈ। ਜੀਐਸਟੀ ਕੌਂਸਲ ਨੇ Sin Goods 'ਤੇ 40 ਪ੍ਰਤੀਸ਼ਤ ਟੈਕਸ ਲਗਾਇਆ ਹੈ।
ਇਹ ਅਜਿਹੇ ਪ੍ਰੋਡਕਟਸ ਹਨ ਜੋ ਕਿ ਸਿਹਤ ਲਈ ਨੁਕਸਾਨਦੇਹ ਹਨ। ਹਾਲਾਂਕਿ, ਲੋਕ ਅਜੇ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ। ਸਰਕਾਰ ਨੇ ਸਿਨ ਗੂਡਸ ਲਈ ਇੱਕ ਵੱਖਰਾ ਟੈਕਸ ਸਲੈਬ ਰੱਖਿਆ ਹੈ, ਜੋ ਕਿ ਸਭ ਤੋਂ ਵੱਧ ਹੈ। ਜੇਕਰ ਅਸੀਂ ਸ਼ਰਾਬ ਵਾਲੇ ਪੀਣ ਵਾਲੇ ਪਦਾਰਥਾਂ ਦੀ ਗੱਲ ਕਰੀਏ ਤਾਂ ਇਸਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਕੇਂਦਰ ਸਰਕਾਰ ਪਹਿਲਾਂ ਪਾਨ ਮਸਾਲਾ, ਤੰਬਾਕੂ, ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਮਹਿੰਗੇ ਵਾਹਨਾਂ ਜਾਂ ਲਗਜ਼ਰੀ ਵਸਤੂਆਂ 'ਤੇ 28 ਪ੍ਰਤੀਸ਼ਤ ਟੈਕਸ ਲਗਾਉਂਦੀ ਸੀ, ਹੁਣ ਉਨ੍ਹਾਂ ਨੂੰ 40 ਪ੍ਰਤੀਸ਼ਤ ਟੈਕਸ ਸਲੈਬ ਵਿੱਚ ਪਾ ਦਿੱਤਾ ਗਿਆ ਹੈ। ਸਿਗਰਟ, ਸਿਗਾਰ, ਚੇਰੂਟ, ਸਿਗਾਰਿਲੋ, ਗੁਟਖਾ, ਚਬਾਉਣ ਵਾਲਾ ਤੰਬਾਕੂ (ਜ਼ਰਦਾ ਵਾਂਗ), ਅਣ-ਨਿਰਮਿਤ ਤੰਬਾਕੂ, ਬੀੜੀ, ਖੁਸ਼ਬੂਦਾਰ ਤੰਬਾਕੂ ਅਤੇ ਪਾਨ ਮਸਾਲਾ 'ਤੇ 40 ਪ੍ਰਤੀਸ਼ਤ ਜੀਐਸਟੀ ਲਗਾਇਆ ਜਾਵੇਗਾ।
ਲਗਜ਼ਰੀ ਗੱਡੀਆਂ ਚਲਾਉਣਾ ਹੁਣ ਹੋਰ ਵੀ ਹੋ ਜਾਵੇਗਾ ਮਹਿੰਗਾ
ਪੈਟਰੋਲ ਲਈ 1200 ਸੀਸੀ ਅਤੇ ਡੀਜ਼ਲ ਲਈ 1500 ਸੀਸੀ ਤੋਂ ਵੱਧ ਇੰਜਣ ਵਾਲੀਆਂ ਲਗਜ਼ਰੀ ਕਾਰਾਂ ਦੇ ਨਾਲ-ਨਾਲ ਮਿੱਠੇ, ਫਲੇਵਰ਼ਡ ਅਤੇ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ 'ਤੇ 40 ਪ੍ਰਤੀਸ਼ਤ ਦਾ ਨਵਾਂ ਟੈਕਸ ਸਲੈਬ ਲਾਗੂ ਹੋਵੇਗਾ।
ਰੋਜ਼ਾਨਾ ਵਰਤੋਂ ਦੀਆਂ ਵਸਤਾਂ ਤੋਂ ਹਟਾਇਆ ਗਿਆ ਜੀਐਸਟੀ
ਕੇਂਦਰ ਸਰਕਾਰ ਨੇ ਦੁੱਧ, ਪਨੀਰ, ਛੇਨਾ, ਰੋਟੀ ਅਤੇ ਪਰੌਂਠੇ ਸਣੇ ਕਈ ਰੋਜ਼ ਵਰਤਣ ਵਾਲੀਆਂ ਚੀਜ਼ਾਂ ਤੋਂ ਟੈਕਸ ਹਟਾ ਦਿੱਤਾ ਗਿਆ ਹੈ। ਇਹ ਸਾਰੀਆਂ ਜੀਐਸਟੀ ਦੇ ਦਾਇਰੇ ਤੋਂ ਬਾਹਰ ਰਹਿਣਗੀਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ (3 ਸਤੰਬਰ) ਨੂੰ ਕਿਹਾ ਕਿ ਕਈ ਦਵਾਈਆਂ ਤੋਂ ਵੀ ਜੀਐਸਟੀ ਹਟਾ ਦਿੱਤਾ ਗਿਆ ਹੈ। ਨਵਾਂ ਜੀਐਸਟੀ 22 ਸਤੰਬਰ ਤੋਂ ਲਾਗੂ ਹੋਵੇਗਾ।
ਸ਼ਰਾਬ 'ਤੇ ਜੀਐਸਟੀ ਕਿਉਂ ਨਹੀਂ ਲਾਇਆ?
ਸ਼ਰਾਬ 'ਤੇ ਜੀਐਸਟੀ ਲਾਗੂ ਨਹੀਂ ਹੋਵੇਗਾ, ਕੇਂਦਰ ਸਰਕਾਰ ਨੇ ਇਸਨੂੰ ਪੂਰੀ ਤਰ੍ਹਾਂ ਰਾਜ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ। ਰਾਜ ਸਰਕਾਰਾਂ ਆਪਣੇ ਵਿਵੇਕ ਅਨੁਸਾਰ ਇਸ 'ਤੇ ਟੈਕਸ ਲਗਾਉਂਦੀਆਂ ਹਨ ਅਤੇ ਇਹ ਜਾਰੀ ਰਹੇਗਾ।
ਇਨ੍ਹਾਂ ਚੀਜ਼ਾਂ ‘ਤੇ ਲੱਗੇਗਾ ਸਭ ਤੋਂ ਜ਼ਿਆਦਾ ਟੈਕਸ
ਪਾਨ ਮਸਾਲਾ
ਸਿਗਰਟ
ਗੁਟਖਾ
ਤੰਬਾਕੂ
ਸਿਗਾਰ, ਚੇਰੂਟ, ਸਿਗਾਰਿਲੋ
ਕਾਰਬੋਨੇਟਿਡ ਡਰਿੰਕਸ (ਕੋਲਡ ਡਰਿੰਕਸ)
ਕੈਫੀਨ ਡਰਿੰਕਸ
1,200 ਸੀਸੀ (ਪੈਟਰੋਲ) ਜਾਂ 1,500 ਸੀਸੀ (ਡੀਜ਼ਲ) ਤੋਂ ਵੱਡੀਆਂ ਕਾਰਾਂ
350 ਸੀਸੀ ਤੋਂ ਵੱਧ ਮੋਟਰਸਾਈਕਲਾਂ
ਰੇਸਿੰਗ ਕਾਰਾਂ
ਔਨਲਾਈਨ ਜੂਆ ਅਤੇ ਗੇਮਿੰਗ ਪਲੇਟਫਾਰਮ






















