(Source: ECI/ABP News/ABP Majha)
Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ
Sovereign Gold Bond Scheme: ਭਾਰਤੀ ਰਿਜ਼ਰਵ ਬੈਂਕ (RBI) ਨੇ ਮਈ 2017 ਤੇ ਮਾਰਚ 2020 ਦੇ ਵਿਚਕਾਰ ਜਾਰੀ ਕੀਤੇ ਸਾਵਰੇਨ ਗੋਲਡ ਬਾਂਡ (SGB) ਦਾ ਸਮੇਂ ਤੋਂ ਪਹਿਲਾਂ ਨਿਬੇੜਾ ਕਰਨ ਦਾ ਐਲਾਨ ਕੀਤਾ ਹੈ।
Sovereign Gold Bond Scheme: ਮਈ 2017 ਤੋਂ ਮਈ 2000 ਦਰਮਿਆਨ ਸਰਕਾਰ ਦੀ ਸਾਵਰੇਨ ਗੋਲਡ ਬਾਂਡ ਸਕੀਮ ਵਿੱਚ ਪੈਸਾ ਲਾਉਣ ਵਾਲੇ ਨਿਵੇਸ਼ਕਾਂ ਲਈ ਕਮਾਈ ਕਰਨ ਦਾ ਮੌਕਾ ਆ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਮਈ 2017 ਤੇ ਮਾਰਚ 2020 ਦੇ ਵਿਚਕਾਰ ਜਾਰੀ ਕੀਤੇ ਸਾਵਰੇਨ ਗੋਲਡ ਬਾਂਡ (SGB) ਦਾ ਸਮੇਂ ਤੋਂ ਪਹਿਲਾਂ ਨਿਬੇੜਾ ਕਰਨ ਦਾ ਐਲਾਨ ਕੀਤਾ ਹੈ। ਆਰਬੀਆਈ ਅਨੁਸਾਰ ਸਾਵਰੇਨ ਗੋਲਡ ਬਾਂਡ (ਐਸਜੀਬੀ) ਧਾਰਕ ਗੋਲਡ ਬਾਂਡ ਜਾਰੀ ਕਰਨ ਦੀ ਮਿਤੀ ਤੋਂ ਪੰਜ ਸਾਲਾਂ ਦੀ ਹੋਲਡਿੰਗ ਮਿਆਦ ਪੂਰੀ ਹੋਣ ਮਗਰੋਂ ਪ੍ਰੀਮਚਿਊਰ ਰੀਡੈਂਪਸ਼ਨ ਲਈ ਬੇਨਤੀ ਕਰ ਸਕਦੇ ਹਨ।
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11 ਅਕਤੂਬਰ, 2024 ਤੋਂ 30 ਸਾਵਰੇਨ ਗੋਲਡ ਬਾਂਡਾਂ ਦੀ ਪ੍ਰੀਮਚਿਊਰ ਰੀਡੈਂਪਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹੁੰਦਾ ਹੈ। ਆਰਬੀਆਈ ਨੇ ਇਸ ਲਈ ਮਾਰਚ 2025 ਤੱਕ ਦਾ ਸਮਾਂ ਮੰਨਿਆ ਹੈ। ਦੇਸ਼ ਦੇ ਕੇਂਦਰੀ ਬੈਂਕ ਆਰਬੀਆਈ ਨੇ ਇਸ ਲਈ ਇੱਕ ਕੈਲੰਡਰ ਵੀ ਜਾਰੀ ਕੀਤਾ ਹੈ ਕਿਉਂਕਿ ਸਾਵਰੇਨ ਗੋਲਡ ਬਾਂਡ (ਐਸਜੀਬੀ) ਸਿਰਫ਼ ਆਰਬੀਆਈ ਦੁਆਰਾ ਜਾਰੀ ਕੀਤਾ ਜਾਂਦਾ ਹੈ।
ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਖਾਸ ਗੱਲਾਂ
1. SGB ਧਾਰਕ ਗੋਲਡ ਬਾਂਡ ਜਾਰੀ ਕਰਨ ਦੀ ਮਿਤੀ ਤੋਂ ਪੰਜ ਸਾਲਾਂ ਦੇ ਹੋਲਡਿੰਗ ਸਮੇਂ ਤੋਂ ਬਾਅਦ ਪ੍ਰੀਮਚਿਊਰ ਰਿਡੈਂਪਸ਼ਨ ਲਈ ਬੇਨਤੀ ਕਰ ਸਕਦੇ ਹਨ।
2. SGB ਧਾਰਕ ਆਪਣੀ ਰਿਡੈਂਪਸ਼ਨ ਬੇਨਤੀ NSDL, CDSL ਜਾਂ RBI ਰਿਟੇਲ ਡਾਇਰੈਕਟ ਨਾਲ ਸਬੰਧਤ ਦਫ਼ਤਰ ਰਾਹੀਂ ਵਿੰਡੋ ਜ਼ਰੀਏ ਜਮ੍ਹਾਂ ਕਰਵਾ ਸਕਦੇ ਹਨ।
3. ਨਿਵੇਸ਼ਕਾਂ ਨੂੰ ਤੈਅ ਜਮ੍ਹਾਂ ਮਿਆਦ ਦੀ ਪਾਲਣਾ ਕਰਨੀ ਪਵੇਗੀ, ਹਾਲਾਂਕਿ, ਗੈਰ-ਨਿਯਤ ਛੁੱਟੀਆਂ ਦੇ ਮਾਮਲੇ ਵਿੱਚ ਰੀਡੈਂਪਸ਼ਨ ਮਿਤੀ ਬਦਲ ਸਕਦੀ ਹੈ।
4. ਹੋਰ ਵੇਰਵਿਆਂ ਲਈ, ਨਿਵੇਸ਼ਕਾਂ ਨੂੰ ਅਧਿਕਾਰਤ ਆਰਬੀਆਈ ਸਰਕੂਲਰ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਾਂ ਤੁਹਾਡੇ ਬਾਂਡ ਜਾਰੀ ਕਰਨ ਵਾਲੇ ਅਥਾਰਟੀ ਅਧਿਕਾਰੀਆਂ ਨੂੰ ਮਿਲਣਾ ਚਾਹੀਦਾ ਹੈ।
ਨਿਵੇਸ਼ਕ ਸਾਵਰੇਨ ਗੋਲਡ ਬਾਂਡਾਂ ਵਿੱਚ ਚੰਗਾ ਰਿਟਰਨ ਕਮਾਉਂਦੇ
ਸਟਾਕ ਮਾਰਕੀਟ ਵਿੱਚ ਆਏ ਉਛਾਲ ਅਨੁਸਾਰ ਸਾਵਰੇਨ ਗੋਲਡ ਬਾਂਡ ਨਿਵੇਸ਼ਕਾਂ ਦੇ ਨਿਵੇਸ਼ ਦਾ ਮੁੱਲ ਵਧਦਾ ਹੈ। ਭਾਰਤੀ ਸ਼ੇਅਰ ਬਾਜ਼ਾਰ ਲੰਬੇ ਸਮੇਂ ਤੋਂ ਸ਼ਾਨਦਾਰ ਰਿਟਰਨ ਪ੍ਰਦਾਨ ਕਰ ਰਿਹਾ ਹੈ। ਨਿਵੇਸ਼ਕਾਂ ਨੂੰ SGB 'ਤੇ ਹਰ ਸਾਲ 2.5 ਫੀਸਦੀ ਵਿਆਜ ਰਿਟਰਨ ਮਿਲਦਾ ਹੈ। ਗੋਲਡ ਬਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਪ੍ਰਾਪਤ ਰਕਮ ਵੀ ਪੂਰੀ ਤਰ੍ਹਾਂ ਟੈਕਸ ਮੁਕਤ ਹੈ। ਜੇਕਰ ਨਿਵੇਸ਼ਕ ਔਨਲਾਈਨ ਬਾਂਡ ਖਰੀਦਦੇ ਹਨ, ਤਾਂ ਉਨ੍ਹਾਂ ਨੂੰ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਵੀ ਮਿਲਦੀ ਹੈ।
ਕੇਂਦਰ ਸਰਕਾਰ ਗੋਲਡ ਬਾਂਡ ਸਕੀਮ ਨੂੰ ਕਿਉਂ ਰੋਕ ਸਕਦੀ?
ਹਾਲਾਂਕਿ ਨਿਵੇਸ਼ਕਾਂ ਨੂੰ ਗੋਲਡ ਬਾਂਡ ਦੇ ਰੂਪ ਵਿੱਚ ਐਸਜੀਬੀ ਤੋਂ ਲਾਭ ਮਿਲ ਰਿਹਾ ਹੈ, ਪਰ ਸਰਕਾਰ ਅਨੁਸਾਰ, ਗੋਲਡ ਬਾਂਡ ਉਨ੍ਹਾਂ ਲਈ ਮਹਿੰਗੇ ਸਾਬਤ ਹੋ ਰਹੇ ਹਨ। ਫਰਵਰੀ 'ਚ ਪੇਸ਼ ਕੀਤੇ ਗਏ ਆਮ ਬਜਟ 2024 'ਚ ਦੱਸਿਆ ਗਿਆ ਸੀ ਕਿ ਸਰਕਾਰ 'ਤੇ ਸਾਵਰੇਨ ਗੋਲਡ ਬਾਂਡ ਦੇ ਨਿਵੇਸ਼ਕਾਂ ਦਾ ਕਾਫੀ ਬਕਾਇਆ ਹੈ। ਮਾਰਚ 2020 ਵਿੱਚ ਲਗਪਗ 10 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੁਣ ਵਧ ਕੇ 85 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।
ਇਸ ਲਈ ਸਰਕਾਰ ਐਸਜੀਬੀ ਨੂੰ ਬੰਦ ਕਰਨ ਬਾਰੇ ਫੈਸਲਾ ਲੈ ਸਕਦੀ ਹੈ। ਸਾਵਰੇਨ ਗੋਲਡ ਬਾਂਡ ਨਵੰਬਰ 2015 ਵਿੱਚ ਲਾਂਚ ਕੀਤਾ ਗਿਆ ਸੀ ਤੇ ਸਤੰਬਰ 2024 ਵਿੱਚ ਇਸ ਦੇ ਬੰਦ ਹੋਣ ਬਾਰੇ ਕਈ ਮੀਡੀਆ ਰਿਪੋਰਟਾਂ ਵਿੱਚ ਅਟਕਲਾਂ ਲਾਈਆਂ ਗਈਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਸਕੀਮ ਦੇ 10 ਸਾਲ ਵੀ ਪੂਰੇ ਨਹੀਂ ਹੋਣਗੇ।
ਸਾਵਰੇਨ ਗੋਲਡ ਬਾਂਡ ਰਾਹੀਂ ਤੁਸੀਂ 24 ਕੈਰੇਟ ਦੇ 99.9 ਪ੍ਰਤੀਸ਼ਤ ਸ਼ੁੱਧ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹੋ। ਇਸ 'ਚ ਨਿਵੇਸ਼ ਕਰਨ ਵਾਲੇ ਵਿਅਕਤੀ ਨੂੰ ਦੁੱਗਣਾ ਲਾਭ ਮਿਲਦਾ ਹੈ ਕਿਉਂਕਿ ਜੇਕਰ ਤੁਹਾਨੂੰ ਕਿਸੇ ਜ਼ਰੂਰਤ ਕਾਰਨ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਬਾਂਡ 'ਤੇ ਲੋਨ ਵੀ ਲਿਆ ਜਾ ਸਕਦਾ ਹੈ।