ਪੜਚੋਲ ਕਰੋ

Stock Market Opening: ਬਾਜ਼ਾਰ 'ਚ ਹਰਿਆਲੀ, ਨਿਫਟੀ 17750 ਦੇ ਪਾਰ, ਸੈਂਸੈਕਸ 59400 ਦੇ ਉੱਪਰ ਚੜ੍ਹਿਆ

Stock Market Opening: ਅੱਜ ਦੇ ਕਾਰੋਬਾਰ 'ਚ BSE 30 ਸ਼ੇਅਰਾਂ ਵਾਲਾ INDEX ਸੈਂਸੈਕਸ 346 ਅੰਕ ਜਾਂ 0.59 ਫੀਸਦੀ ਦੇ ਵਾਧੇ ਨਾਲ 59,374 'ਤੇ ਖੁੱਲ੍ਹਿਆ।

Stock Market Opening: ਸ਼ੇਅਰ ਬਾਜ਼ਾਰ ਲਈ ਅੱਜ ਸੰਕੇਤ ਬਹੁਤ ਚੰਗੇ ਹਨ ਅਤੇ ਹਫਤਾਵਾਰੀ ਐਕਸਪਾਇਰੀ ਵਾਲੇ ਦਿਨ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ ਹੈ। ਫਾਰਮਾ, ਆਟੋ, ਐੱਫਐੱਮਸੀਜੀ ਅਤੇ ਆਈਟੀ ਸ਼ੇਅਰਾਂ 'ਚ ਤੇਜ਼ੀ ਨਾਲ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 17750 ਦੇ ਪੱਧਰ ਨੂੰ ਪਾਰ ਕਰ ਗਿਆ ਹੈ ਅਤੇ ਸੈਂਸੈਕਸ 59400 ਦੇ ਉੱਪਰ ਚਲਾ ਗਿਆ ਹੈ।

ਕਿਵੇਂ ਹੋਈ ਬਜ਼ਾਰ ਦੀ ਓਪਨਿੰਗ 

ਅੱਜ ਦੇ ਕਾਰੋਬਾਰ 'ਚ BSE 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 346.08 ਅੰਕ ਭਾਵ 0.59 ਫੀਸਦੀ ਵਧ ਕੇ 59,374.99 'ਤੇ ਅਤੇ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ 123.75 ਅੰਕ ਵਧ ਕੇ 0.70 ਫੀਸਦੀ ਵਧ ਕੇ 17,748 'ਤੇ ਖੁੱਲ੍ਹਿਆ ਹੋਇਆ ਹੈ।

ਸ਼ੁਰੂਆਤੀ ਮਿੰਟ ਵਿੱਚ ਹੀ ਸੈਂਸੈਕਸ ਤੇ ਨਿਫਟੀ ਵਿੱਚ ਜ਼ਬਰਦਸਤ ਉਛਾਲ

ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸ਼ੁਰੂਆਤੀ ਮਿੰਟ ਵਿੱਚ ਹੀ ਸੈਂਸੈਕਸ ਅਤੇ ਨਿਫਟੀ ਮਹੱਤਵਪੂਰਨ ਪੱਧਰ ਤੋਂ ਉੱਪਰ ਚਲੇ ਗਏ। ਸੈਂਸੈਕਸ 463.92 ਅੰਕ ਜਾਂ 0.79 ਫੀਸਦੀ ਵਧ ਕੇ 59,492 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਨਿਫਟੀ 130.50 ਅੰਕ ਭਾਵ 0.74 ਫੀਸਦੀ ਦੀ ਤੇਜ਼ੀ ਨਾਲ 17,754 'ਤੇ ਬੰਦ ਹੋਇਆ ਹੈ।

ਸੈਂਸੈਕਸ ਤੇ ਨਿਫਟੀ ਦੇ ਸ਼ੇਅਰਾਂ ਦਾ ਹਾਲ

ਬਾਜ਼ਾਰ 'ਚ ਸੈਂਸੈਕਸ ਦੇ 30 'ਚੋਂ ਸਾਰੇ 30 ਸ਼ੇਅਰ ਤੇਜ਼ੀ ਦੇ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ ਨਿਫਟੀ ਦੇ 50 'ਚੋਂ 46 ਸਟਾਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ। ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਇਹ 343 ਅੰਕਾਂ ਦੇ ਵਾਧੇ ਨਾਲ 0.87 ਫੀਸਦੀ ਵਧ ਕੇ 39799 'ਤੇ ਕਾਰੋਬਾਰ ਕਰ ਰਿਹਾ ਹੈ।

ਕਿਹੜੇ ਸਟਾਕ 'ਚ ਦਿਖਾਈ ਦਿੱਤੀ ਉਛਾਲ 

ਸੈਂਸੈਕਸ ਦੇ ਸਾਰੇ 30 ਸਟਾਕ ਉਛਾਲ ਦੇ ਨਾਲ ਵਪਾਰ ਕਰ ਰਹੇ ਹਨ ਜਿਸ ਵਿੱਚ ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ, ਓਐਨਜੀਸੀ, ਐਚਡੀਐਫਸੀ ਅਤੇ ਕੋਟਕ ਮਹਿੰਦਰਾ ਬੈਂਕ ਉੱਪਰ ਹਨ। ਸਨ ਫਾਰਮਾ, ਡਾਕਟਰ ਰੈੱਡੀਜ਼ ਲੈਬਜ਼, ਟਾਈਟਨ, ਆਈਟੀਸੀ, ਮਾਰੂਤੀ, ਐਮਐਂਡਐਮ, ਐਲਐਂਡਟੀ, ਵਿਪਰੋ, ਟਾਟਾ ਸਟੀਲ, ਐਸਬੀਆਈ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼, ਐਚਡੀਐਫਸੀ ਬੈਂਕ, ਇੰਫੋਸਿਸ, ਐਚਡੀਐਫਸੀ, ਐਕਸਿਸ ਬੈਂਕ ਅਤੇ ਇੰਫੋਸਿਸ ਵੀ ਵਧੇ ਹਨ। ਸ਼ਿਓਨ ਪੇਂਟਸ, ਨੇਸਲੇ, ਐਚਯੂਐਲ, ਪਾਵਰਗਰਿੱਡ, ਅਲਟਰਾਟੈਕ ਸੀਮੈਂਟ, ਐਨਟੀਪੀਸੀ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਕਿਹੜੇ ਸ਼ੇਅਰਾਂ 'ਚ ਰਹੀ ਗਿਰਾਵਟ

ਕੋਲ ਇੰਡੀਆ, ਓਐਨਜੀਸੀ, ਐਸਬੀਆਈ ਲਾਈਫ ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰਾਂ ਵਿੱਚ ਨਿਫਟੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ 'ਚ ਸਭ ਤੋਂ ਜ਼ਿਆਦਾ ਵਾਧਾ ਏਸ਼ੀਅਨ ਪੇਂਟਸ, ਬੀਪੀਸੀਐੱਲ, ਆਈਸ਼ਰ ਮੋਟਰਜ਼, ਟੇਕ ਮਹਿੰਦਰਾ ਅਤੇ ਭਾਰਤੀ ਏਅਰਟੈੱਲ ਹਨ।

ਪ੍ਰੀ-ਓਪਨਿੰਗ 'ਚ ਕਿਵੇਂ ਰਿਹਾ ਬਾਜ਼ਾਰ 

ਅੱਜ ਦੇ ਪ੍ਰੀ-ਓਪਨਿੰਗ 'ਚ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲਿਆ ਅਤੇ ਬੀਐੱਸਈ ਦਾ ਸੈਂਸੈਕਸ 341 ਅੰਕ ਚੜ੍ਹ ਕੇ 59370 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ NSE ਦਾ ਨਿਫਟੀ 88 ਅੰਕਾਂ ਦੇ ਵਾਧੇ ਨਾਲ 17712 'ਤੇ ਕਾਰੋਬਾਰ ਕਰ ਰਿਹਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ

Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ

Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ

ABP Premium

ਵੀਡੀਓਜ਼

Ludhiana ਦੇ ਸਕੁਲ ਨੂੰ ਬੰਬ ਨਾਲ ਉੜਾਉਣ ਦੀ ਧਮਕੀBad News | ਤੂਫ਼ਾਨੀ ਰਾਤ ਨੇ ਲਈ ਤਿੰਨ ਲੋਕਾਂ ਜਾਨ ! | Abp Sanjha | Accident NewsAkali Dal | Jalalabad Firing | ਜਲਾਲਾਬਾਦ ਗੋਲੀ ਕਾਂਡ ਦੀ ਅਸਲ ਸੱਚਾਈ ਆਈ ਸਾਹਮਣੇ ! | Abp SanjhaPunjab ਸਰਕਾਰ ਨੇ ਲਿਆ 1150 ਕਰੋੜ ਰੁਪਏ ਦਾ ਕਰਜ਼ਾ ! |Bikram Majithia ਨੇ ਕਰਜ਼ੇ ਨੂੰ ਲੈਕੇ ਕੀਤੇ ਖ਼ੁਲਾਸੇ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?

Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ

Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ

34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ

Embed widget