Stock Market Opening: ਬਾਜ਼ਾਰ ਨੇ ਖੁੱਲ੍ਹਦਿਆਂ ਹੀ ਰਚਿਆ ਇਤਿਹਾਸ, ਸੈਂਸੈਕਸ ਪਹਿਲੀ ਵਾਰ 79000 ਤੋਂ ਪਾਰ, ਨਿਫਟੀ ਨੇ ਵੀ ਬਣਾਇਆ ਰਿਕਾਰਡ
Stock Market Opening: ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦਾ ਸਿਲਸਿਲਾ ਜਾਰੀ ਹੈ ਅਤੇ ਸੈਂਸੈਕਸ ਨੇ ਪਹਿਲੀ ਵਾਰ 79000 ਦੇ ਪੱਧਰ ਨੂੰ ਪਾਰ ਕਰ ਕੇ ਨਵਾਂ ਰਿਕਾਰਡ ਹਾਈ ਬਣਾਇਆ ਹੈ। ਨਿਫਟੀ 24000 ਦੀ ਦਹਿਲੀਜ਼ 'ਤੇ ਖੜ੍ਹਾ ਹੈ।
Stock Market Record: ਸੈਂਸੈਕਸ ਅਤੇ ਨਿਫਟੀ ਨੇ ਨਵਾਂ ਰਿਕਾਰਡ ਹਾਈ ਬਣਾ ਲਿਆ ਹੈ ਅਤੇ ਸੈਂਸੈਕਸ ਪਹਿਲੀ ਵਾਰ 79000 ਨੂੰ ਪਾਰ ਕਰ ਗਿਆ ਹੈ। ਅੱਜ ਦੇ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 79,033.91 ਦੇ ਨਵੇਂ ਇਤਿਹਾਸਕ ਰਿਕਾਰਡ ਪੱਧਰ ਨੂੰ ਛੂਹ ਗਿਆ ਹੈ। ਇਸ ਤਰ੍ਹਾਂ ਸੈਂਸੈਕਸ ਨੇ ਪਹਿਲੀ ਵਾਰ 79000 ਦੇ ਪੱਧਰ ਨੂੰ ਪਾਰ ਕੀਤਾ ਹੈ। NSE ਨਿਫਟੀ ਨੇ ਵੀ 23,974.70 ਦਾ ਹਾਈ ਰਿਕਾਰਡ ਬਣਾਇਆ ਹੈ।
ਬੈਂਕ ਨਿਫਟੀ ਵੀ ਜ਼ਬਰਦਸਤ ਉੱਚਾਈ 'ਤੇ
ਬੈਂਕ ਨਿਫਟੀ ਨੇ ਪਹਿਲੀ ਵਾਰ 53,180.75 ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਲਿਆ ਹੈ ਅਤੇ ਬਾਜ਼ਾਰ 'ਚ ਬੈਂਕਿੰਗ ਸਟਾਕਾਂ 'ਚ ਉਤਸ਼ਾਹ ਵੱਧ ਰਿਹਾ ਹੈ। ਬੀਐਸਈ ਦਾ ਮਾਰਕੀਟ ਕੈਪ 437.80 ਲੱਖ ਕਰੋੜ ਰੁਪਏ ਹੋ ਗਿਆ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
ਬੀਐੱਸਈ ਦਾ ਸੈਂਸੈਕਸ 84.42 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 78,758.67 ਦੇ ਪੱਧਰ 'ਤੇ ਖੁੱਲ੍ਹਿਆ। ਜਦਕਿ NSE ਦਾ ਨਿਫਟੀ 12.75 ਅੰਕ ਜਾਂ 23,881.55 ਦੇ ਪੱਧਰ 'ਤੇ ਖੁੱਲ੍ਹਿਆ ਹੈ। ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਬੜ੍ਹਤ ਨਾਲ ਹੋਈ ਪਰ ਖੁੱਲ੍ਹਦਿਆਂ ਹੀ ਬਾਜ਼ਾਰ ਗਿਰਾਵਟ ਦੇ ਲਾਲ ਦਾਇਰੇ 'ਚ ਆ ਗਿਆ। ਇੰਡੀਆ VIX 'ਚ ਇਕ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਅੱਜ ਸੀਮੈਂਟ ਸ਼ੇਅਰਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਅਲਟਰਾਟੈੱਕ ਸੀਮੈਂਟ ਨੇ ਇੰਡੀਆ ਸੀਮੈਂਟ ਦੀ 23 ਫੀਸਦੀ ਹਿੱਸੇਦਾਰੀ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਵੇਸ਼ਕਾਂ ਨੂੰ ਸ਼ਾਇਦ ਇਸ ਬਾਰੇ ਪਤਾ ਸੀ ਅਤੇ ਪਿਛਲੇ ਦਿਨੀਂ ਵੀ ਇੰਡੀਆ ਸੀਮੈਂਟਸ 'ਚ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।
ਸੈਂਸੈਕਸ ਦੇ ਸ਼ੇਅਰਾਂ ਦਾ ਹਾਲ
ਜੇਕਰ ਅਸੀਂ ਸੈਂਸੈਕਸ ਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਇਸ ਦੇ 30 ਸ਼ੇਅਰਾਂ 'ਚੋਂ 12 ਵਾਧੇ ਅਤੇ 18 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਅਲਟ੍ਰਾਟੈੱਕ ਸੀਮੈਂਟ ਆਪਣੇ ਵੱਡੇ ਸੀਮੇਂਟ ਸੌਦੇ ਦੇ ਆਧਾਰ 'ਤੇ ਬਜ਼ਾਰ ਵਿੱਚ ਸਭ ਤੋਂ ਵੱਧ ਟਾਪ ਗੇਨਰ ਬਣ ਗਿਆ ਹੈ ਅਤੇ ਉਸ ਤੋਂ ਬਾਅਦ JSW ਸਟੀਲ ਦਾ ਨੰਬਰ ਆਉਂਦਾ ਹੈ।
ਬਾਜ਼ਾਰ ਖੁੱਲ੍ਹਣ ਵੇਲੇ ਬੀਐਸਈ 'ਤੇ ਲਿਸਟਿਡ ਸਟਾਕਸ ਦਾ ਮਾਰਕੀਟ ਕੈਪ 437.02 ਲੱਖ ਕਰੋੜ ਰੁਪਏ ਸੀ, ਪਰ ਖੁੱਲ੍ਹਣ ਦੇ ਅੱਧੇ ਘੰਟੇ ਦੇ ਅੰਦਰ ਇਹ ਘਟ ਕੇ 438.46 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਬਾਜ਼ਾਰ ਖੁੱਲ੍ਹਣ ਦੇ ਇਕ ਘੰਟੇ ਬਾਅਦ ਯਾਨੀ ਸਵੇਰੇ 10.12 ਵਜੇ ਇਹ ਐਮਕੈਪ 439.07 ਲੱਖ ਕਰੋੜ ਰੁਪਏ ਹੋ ਗਿਆ ਹੈ। BSE 'ਤੇ ਵਪਾਰ ਕੀਤੇ ਗਏ 3296 ਸ਼ੇਅਰਾਂ 'ਚੋਂ 2060 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 1122 ਸ਼ੇਅਰਾਂ 'ਚ ਗਿਰਾਵਟ ਹੈ ਅਤੇ 114 ਸ਼ੇਅਰਾਂ 'ਚ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ: Petrol and Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਰੇਟ