ਪੜਚੋਲ ਕਰੋ
Stock Market Opening : ਲਾਲ ਨਿਸ਼ਾਨ 'ਚ ਖੁੱਲ੍ਹਿਆ ਬਾਜ਼ਾਰ , ਓਪਨਿੰਗ 'ਚ 16800 ਤੋਂ ਨੀਚੇ ਨਿਫਟੀ , 56250 ਤੋਂ ਨੀਚੇ ਸੈਂਸੈਕਸ
Stock Market Opening : ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਖੁੱਲ੍ਹਿਆ ਹੈ। ਨਿਫਟੀ ਅਤੇ ਸੈਂਸੈਕਸ 'ਚ 0.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਈਟੀ, ਆਟੋ ਅਤੇ ਬੈਂਕ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
Share Market
Stock Market Opening : ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਖੁੱਲ੍ਹਿਆ ਹੈ। ਨਿਫਟੀ ਅਤੇ ਸੈਂਸੈਕਸ 'ਚ 0.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਈਟੀ, ਆਟੋ ਅਤੇ ਬੈਂਕ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਅਮਰੀਕੀ ਬਾਜ਼ਾਰਾਂ 'ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਉਹ 1.5-2.5 ਫੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ ਹਨ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਰਿਜ਼ਰਵ ਬੈਂਕ ਦੀ MPC ਦੀ ਬੈਠਕ 'ਚ ਵੀ ਰੇਪੋ ਰੇਟ ਵਧਣ ਦਾ ਖਦਸ਼ਾ ਦੇਖਿਆ ਜਾ ਰਿਹਾ ਹੈ।
ਕਿਵੇਂ ਰਹੀ ਬਜ਼ਾਰ ਦੀ ਓਪਨਿੰਗ
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 20.05 ਅੰਕ ਜਾਂ 0.12 ਫੀਸਦੀ ਦੀ ਗਿਰਾਵਟ ਨਾਲ 16,798 'ਤੇ ਖੁੱਲ੍ਹਿਆ ਹੈ। ਬੀਐੱਸਈ ਦਾ ਸੈਂਸੈਕਸ 169.81 ਅੰਕ ਜਾਂ 0.30 ਫੀਸਦੀ ਡਿੱਗ ਕੇ 56,240 'ਤੇ ਖੁੱਲ੍ਹਿਆ ਹੈ।
ਪ੍ਰੀ-ਓਪਨਿੰਗ ਵਿੱਚ ਅੱਜ ਕਿਵੇਂ ਰਿਹਾ ਵਪਾਰ
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤੀ ਸ਼ੁਰੂਆਤ 'ਚ ਬੀਐੱਸਈ ਦਾ ਸੈਂਸੈਕਸ 211 ਅੰਕ ਯਾਨੀ 0.37 ਫੀਸਦੀ ਡਿੱਗ ਕੇ 56198 ਦੇ ਪੱਧਰ 'ਤੇ ਸੀ। ਓਥੇ ਹੀ ਐਨਐਸਈ ਦਾ ਸੈਂਸੈਕਸ 53 ਅੰਕ ਫਿਸਲ ਕੇ ਯਾਨੀ 0.32 ਫੀਸਦੀ ਨੀਚੇ 16764 ਦੇ ਪੱਧਰ 'ਤੇ ਸੀ।
ਸ਼ੇਅਰ ਇੰਡੀਆ ਦੇ ਵੀਪੀ-ਹੈੱਡ ਆਫ਼ ਰਿਸਰਚ ਡਾ: ਰਵੀ ਸਿੰਘ ਦਾ ਕਹਿਣਾ ਹੈ ਕਿ ਅੱਜ ਭਾਰਤੀ ਸਟਾਕ ਮਾਰਕੀਟ ਦਾ ਦ੍ਰਿਸ਼ਟੀਕੋਣ ਉਹੀ ਹੈ। ਅੱਜ ਸਟਾਕ ਮਾਰਕੀਟ ਵਿੱਚ ਨਿਫਟੀ ਦੇ 16750-16800 ਦੇ ਵਿਚਕਾਰ ਖੁੱਲਣ ਦੀ ਸੰਭਾਵਨਾ ਹੈ ਅਤੇ ਦਿਨ ਦੇ ਵਪਾਰ ਲਈ ਨਿਫਟੀ ਦੇ 16600-16900 ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਫਾਰਮਾ, ਮੀਡੀਆ, ਪੀਐਸਯੂ ਬੈਂਕ, ਐਫਐਮਸੀਜੀ ਅਤੇ ਊਰਜਾ ਖੇਤਰ ਬਾਜ਼ਾਰ ਵਿੱਚ ਸਭ ਤੋਂ ਮਜ਼ਬੂਤ ਖੇਤਰ ਹਨ, ਜਦੋਂ ਕਿ ਆਈਟੀ, ਵਿੱਤੀ ਸੇਵਾਵਾਂ, ਆਟੋ, ਬੈਂਕਾਂ ਅਤੇ ਬੁਨਿਆਦੀ ਢਾਂਚੇ ਵਿੱਚ ਕਮਜ਼ੋਰੀ ਰਹਿ ਸਕਦੀ ਹੈ।
ਸੈਂਸੈਕਸ ਅਤੇ ਨਿਫਟੀ ਦਾ ਹਾਲ
ਅੱਜ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 16 ਸ਼ੇਅਰਾਂ 'ਚ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ ਅਤੇ 14 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਨਿਫਟੀ ਦੇ 50 'ਚੋਂ 25 ਸਟਾਕਾਂ 'ਚ ਵਾਧਾ ਅਤੇ 24 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇੱਕ ਸਟਾਕ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਿਹਾ ਹੈ।
ਕਿਹੜੇ ਸੈਕਟਰਾਂ ਵਿੱਚ ਦੇਖੀ ਜਾ ਰਹੀ ਗਿਰਾਵਟ, ਕਿਹੜੇ ਚੜੇ
ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਆਈਟੀ ਸੈਕਟਰ 'ਚ 1.17 ਫੀਸਦੀ ਅਤੇ ਵਿੱਤੀ ਸ਼ੇਅਰਾਂ 'ਚ 0.58 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੀਐਸਯੂ ਬੈਂਕ, ਆਟੋ, ਐਫਐਮਸੀਜੀ, ਰਿਐਲਟੀ, ਕੰਜ਼ਿਊਮਰ ਡਿਊਰੇਬਲ, ਤੇਲ ਅਤੇ ਗੈਸ ਸੈਕਟਰਾਂ ਵਿੱਚ ਗਿਰਾਵਟ ਜਾਰੀ ਰਹੀ। ਹੈਲਥਕੇਅਰ ਇੰਡੈਕਸ, ਮੀਡੀਆ, ਮੈਟਲ ਅਤੇ ਫਾਰਮਾ ਸਟਾਕ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















