Nifty New Record: ਨਵੇਂ ਸਿਖਰ 'ਤੇ ਬਾਜ਼ਾਰ, ਨਿਫਟੀ ਪਹਿਲੀ ਵਾਰ 24650 ਤੋਂ ਪਾਰ, ਮਿਡਕੈਪ ਇੰਡੈਕਸ 'ਚ ਵੀ ਰਿਕਾਰਡ ਉੱਚਾਈ
Nifty New Record: ਅੱਜ ਘਰੇਲੂ ਸ਼ੇਅਰ ਬਾਜ਼ਾਰ 'ਚ ਨਿਫਟੀ ਨੇ ਨਵੀਂ ਇਤਿਹਾਸਕ ਉੱਚਾਈ ਨੂੰ ਛੂਹ ਲਿਆ ਹੈ ਅਤੇ ਪਹਿਲੀ ਵਾਰ ਇਹ 24650 ਨੂੰ ਪਾਰ ਕਰ ਗਿਆ ਹੈ। ਆਈਟੀ ਸ਼ੇਅਰਾਂ 'ਚ ਤੇਜ਼ੀ ਨਾਲ ਨਿਫਟੀ ਨੂੰ ਸਮਰਥਨ ਮਿਲਿਆ ਹੈ।
Nifty New Record: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਹੋਈ ਅਤੇ ਬਾਜ਼ਾਰ ਖੁੱਲ੍ਹਦੇ ਹੀ ਨਿਫਟੀ ਨੇ ਨਵੀਂ ਸਿਖਰ ਛੂਹ ਲਈ। ਨਿਫਟੀ50 ਨੇ ਪਹਿਲੀ ਵਾਰ 24,650 ਦੇ ਲੈਵਲ ਨੂੰ ਪਾਰ ਕੀਤਾ ਅਤੇ 24,650.05 ਦਾ ਨਵਾਂ ਉੱਚ ਪੱਧਰ ਬਣਾਇਆ। ਮਿਡਕੈਪ ਇੰਡੈਕਸ ਵੀ ਰਿਕਾਰਡ ਉੱਚਾਈ 'ਤੇ ਪਹੁੰਚ ਗਿਆ ਹੈ। ਆਈਟੀ ਸ਼ੇਅਰਾਂ ਵਿੱਚ ਵਾਧਾ ਜਾਰੀ ਹੈ ਅਤੇ ਟੀਸੀਐਸ, ਇੰਫੋਸਿਸ ਦੇ ਸ਼ੇਅਰ ਮਜ਼ਬੂਤ ਰਹੇ। ਇੰਡੀਆ VIX ਇਸ ਸਮੇਂ ਲਗਭਗ ਸਪਾਟ ਹੈ ਅਤੇ ਸਮਾਲਕੈਪ ਇੰਡੈਕਸ ਥੋੜਾ ਸੁਸਤ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
BSE ਦਾ ਸੈਂਸੈਕਸ 66.63 ਅੰਕਾਂ ਦੇ ਮਾਮੂਲੀ ਵਾਧੇ ਨਾਲ 80,731 'ਤੇ ਖੁੱਲ੍ਹਿਆ, ਜਦਕਿ NSE ਦਾ ਨਿਫਟੀ 29.20 ਅੰਕ ਜਾਂ 0.12 ਫੀਸਦੀ ਦੇ ਵਾਧੇ ਨਾਲ 24,615 'ਤੇ ਖੁੱਲ੍ਹਿਆ।
ਸੈਂਸੈਕਸ ਦੇ ਵਧਣ-ਡਿੱਗਣ ਵਾਲੇ ਸ਼ੇਅਰ
ਸੈਂਸੈਕਸ ਦੇ 30 ਸਟਾਕਾਂ 'ਚੋਂ 20 'ਚ ਵਾਧਾ ਅਤੇ 10 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਏਅਰਟੈੱਲ ਟਾਪ ਗੇਨਰ ਹੈ ਅਤੇ 2 ਫੀਸਦੀ ਵਧਿਆ ਹੈ। ਕੋਲ ਇੰਡੀਆ 1.69 ਫੀਸਦੀ, ਬੀਪੀਸੀਐਲ 1.58 ਫੀਸਦੀ, ਇਨਫੋਸਿਸ 1.04 ਫੀਸਦੀ ਅਤੇ ਐਚਯੂਐਲ 1.03 ਫੀਸਦੀ ਚੜ੍ਹੇ ਹਨ। ਗਿਰਾਵਟ ਵਾਲੇ ਸਟਾਕਾਂ ਵਿਚ ਕੋਟਕ ਮਹਿੰਦਰਾ ਬੈਂਕ 0.98 ਪ੍ਰਤੀਸ਼ਤ, ਐਸਬੀਆਈ ਲਾਈਫ 0.87 ਪ੍ਰਤੀਸ਼ਤ, ਐਲ ਐਂਡ ਟੀ 0.78 ਪ੍ਰਤੀਸ਼ਤ, ਐਨਟੀਪੀਸੀ 0.66 ਪ੍ਰਤੀਸ਼ਤ, ਬਜਾਜ ਫਾਈਨਾਂਸ 0.65 ਪ੍ਰਤੀਸ਼ਤ ਅਤੇ ਰਿਲਾਇੰਸ ਇੰਡਸਟਰੀਜ਼ 0.63 ਪ੍ਰਤੀਸ਼ਤ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਨਿਫਟੀ ਦੇ 50 ਸਟਾਕਾਂ 'ਚੋਂ 30 'ਚ ਵਾਧਾ ਅਤੇ 20 'ਚ ਗਿਰਾਵਟ ਬਣੀ ਹੋਈ ਹੈ। ਭਾਰਤੀ ਏਅਰਟੈੱਲ ਇੱਥੇ ਵੀ 1.98 ਫੀਸਦੀ ਵਧ ਕੇ ਟਾਪ ਗੇਨਰ ਬਣ ਗਿਆ। ਕੋਲ ਇੰਡੀਆ 1.93 ਫੀਸਦੀ, ਬੀਪੀਸੀਐਲ 1.54 ਫੀਸਦੀ, ਇਨਫੋਸਿਸ 1.45 ਫੀਸਦੀ ਅਤੇ ਓਐਨਜੀਸੀ 1.18 ਫੀਸਦੀ ਚੜ੍ਹੇ ਹਨ। ਨਿਫਟੀ ਦੇ ਡਿੱਗਣ ਵਾਲੇ ਸਟਾਕਾਂ 'ਚ ਸ਼੍ਰੀਰਾਮ ਫਾਈਨਾਂਸ 1.52 ਫੀਸਦੀ ਤੱਕ ਡਿੱਗਿਆ ਹੈ ਟਾਪ ਲੂਜ਼ਰ ਹੈ। ਇਸ ਤੋਂ ਬਾਅਦ ਐਸਬੀਆਈ ਲਾਈਫ 1.07 ਫੀਸਦੀ, ਕੋਟਕ ਮਹਿੰਦਰਾ ਬੈਂਕ 1.03 ਫੀਸਦੀ, ਐਲਐਂਡਟੀ 0.73 ਫੀਸਦੀ ਅਤੇ ਰਿਲਾਇੰਸ ਇੰਡਸਟਰੀਜ਼ 0.65 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।
ਬੀਐਸਈ ਦਾ ਬਾਜ਼ਾਰ ਪੂੰਜੀਕਰਣ 456.68 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਅਮਰੀਕੀ ਡਾਲਰ ਵਿੱਚ 5.46 ਟ੍ਰਿਲੀਅਨ ਡਾਲਰ ਹੈ। ਬੀਐੱਸਈ 'ਚ 3186 ਸ਼ੇਅਰਾਂ 'ਤੇ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ 'ਚੋਂ 2167 ਸ਼ੇਅਰਾਂ 'ਚ ਤੇਜ਼ੀ ਹੈ। 911 ਸ਼ੇਅਰਾਂ 'ਚ ਗਿਰਾਵਟ ਹੈ ਅਤੇ 108 ਸ਼ੇਅਰ ਬਿਨਾਂ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ। 116 ਸ਼ੇਅਰਾਂ 'ਤੇ ਅੱਪਰ ਸਰਕਟ ਅਤੇ 67 ਸ਼ੇਅਰਾਂ 'ਤੇ ਲੋਅਰ ਸਰਕਟ ਲਗਾਇਆ ਗਿਆ ਹੈ। 146 ਸ਼ੇਅਰ 52 ਹਫ਼ਤਿਆਂ ਦੇ ਉੱਚੇ ਪੱਧਰ 'ਤੇ ਹਨ ਅਤੇ 10 ਸ਼ੇਅਰ ਉਸੇ ਸਮੇਂ ਦੀ ਗਿਰਾਵਟ 'ਤੇ ਹਨ।