Stock Market Opening: ਸ਼ੇਅਰ ਬਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਨਿਫਟੀ 22,700 ਤੋਂ ਪਾਰ, ਸੈਂਸਕਸ 75 ਹਜ਼ਾਰ ਦੇ ਨੇੜੇ
Stock Market Opening: ਸ਼ੇਅਰ ਬਾਜ਼ਾਰ ਦੀ ਚਾਲ ਅੱਜ ਵੀ ਤੇਜ਼ ਹੈ ਅਤੇ ਇਸ 'ਚ ਤੇਜ਼ੀ ਨਾਲ ਨਿਫਟੀ 22,700 ਦੇ ਉੱਪਰ ਖੁੱਲ੍ਹਿਆ ਹੈ।
Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਚੰਗੇ ਪੱਧਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਰਿਲਾਇੰਸ ਇੰਡਸਟਰੀਜ਼ 'ਚ ਖਰੀਦਦਾਰੀ ਦੇ ਆਧਾਰ 'ਤੇ ਬਾਜ਼ਾਰ ਸਪੋਰਟ ਲੈ ਰਿਹਾ ਹੈ।
ਕਿਵੇਂ ਦੀ ਰਹੀ ਬਜ਼ਾਰ ਦੀ ਓਪਨਿੰਗ
ਬੀਐਸਈ ਦਾ ਸੈਂਸੈਕਸ 270.26 ਅੰਕ ਜਾਂ 0.36 ਫੀਸਦੀ ਦੇ ਵਾਧੇ ਨਾਲ 74,953 'ਤੇ ਖੁੱਲ੍ਹਿਆ ਅਤੇ ਐਨਐਸਈ ਦਾ ਨਿਫਟੀ 77.50 ਅੰਕ ਜਾਂ 0.34 ਫੀਸਦੀ ਦੇ ਵਾਧੇ ਨਾਲ 22,720 'ਤੇ ਖੁੱਲ੍ਹਿਆ।
ਸੈਂਸੇਕਸ ਦੇ ਸ਼ੇਅਰਾਂ ਦਾ ਹਾਲ
ਸੈਂਸੈਕਸ ਦੇ 30 ਸਟਾਕਾਂ 'ਚੋਂ 24 'ਚ ਤੇਜ਼ੀ ਅਤੇ 6 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਏਅਰਟੈੱਲ 1.83 ਫੀਸਦੀ ਅਤੇ ਟਾਟਾ ਸਟੀਲ 1.42 ਫੀਸਦੀ ਚੜ੍ਹੇ ਹਨ। ਰਿਲਾਇੰਸ 1.09 ਫੀਸਦੀ ਅਤੇ ਬਜਾਜ ਫਾਇਨਾਂਸ 0.81 ਫੀਸਦੀ ਚੜ੍ਹੇ ਹਨ। ਕੋਟਕ ਮਹਿੰਦਰਾ ਬੈਂਕ 0.77 ਫੀਸਦੀ ਅਤੇ ਟੈੱਕ ਮਹਿੰਦਰਾ 0.70 ਫੀਸਦੀ ਚੜ੍ਹੇ ਹਨ।
ਇਹ ਵੀ ਪੜ੍ਹੋ: Petrol-diesel price: ਗੱਡੀ ਦੀ ਟੈਂਕੀ ਭਰਾਉਣ ਤੋਂ ਪਹਿਲਾਂ ਚੈੱਕ ਕਰੋ ਤੇਲ ਦੀਆਂ ਕੀਮਤਾਂ, ਇਨ੍ਹਾਂ ਸ਼ਹਿਰਾਂ 'ਚ ਬਦਲੇ ਰੇਟ
ਨਿਫਟੀ ਦੇ ਸਟਾਕਸ ਦਾ ਹਾਲ
ਐਨਐਸਈ ਨਿਫਟੀ ਦੇ 50 ਵਿਚੋਂ 32 ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵੱਧ ਰਹੇ ਸਟਾਕਾਂ 'ਚ ਬੀਪੀਸੀਐੱਲ 1.91 ਫੀਸਦੀ ਅਤੇ ਭਾਰਤੀ ਏਅਰਟੈੱਲ 1.76 ਫੀਸਦੀ ਚੜ੍ਹੇ ਹਨ। ਰਿਲਾਇੰਸ ਇੰਡਸਟਰੀਜ਼ 1.47 ਫੀਸਦੀ, ਹਿੰਡਾਲਕੋ 1.36 ਫੀਸਦੀ ਅਤੇ ਕੋਲ ਇੰਡੀਆ 1.23 ਫੀਸਦੀ 'ਤੇ ਕਾਰੋਬਾਰ ਕਰ ਰਹੀ ਹੈ।
ਨਿਫਟੀ ਦੇ ਡਿੱਗਣ ਵਾਲੇ ਸ਼ੇਅਰ
ਨਿਫਟੀ ਦੇ ਡਿੱਗਣ ਵਾਲੇ ਸ਼ੇਅਰਾਂ 'ਚ ਡੀਵੀਜ਼ ਲੈਬਸ, ਸਨ ਫਾਰਮਾ, ਐੱਸਬੀਆਈ ਲਾਈਫ, ਅਪੋਲੋ ਹਸਪਤਾਲ ਅਤੇ ਅਲਟਰਾਟੈਕ ਸੀਮੈਂਟ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: Stock Market: ਅੱਜ Paytm, ਗੋਦਰੇਜ, ਰਤਨ ਇੰਡੀਆ ਸਮੇਤ ਇਹਨਾਂ ਕੰਪਨੀਆਂ ਦੇ ਸ਼ੇਅਰ 'ਤੇ ਰੱਖੋ ਨਜ਼ਰ, ਵੱਡੇ ਫੇਰਬਦਲ ਹੋਣ ਦਾ ਅਨੁਮਾਨ