ਪੜਚੋਲ ਕਰੋ
Advertisement
Nifty New High: ਸ਼ੇਅਰ ਬਾਜ਼ਾਰ 'ਚ ਉਤਸ਼ਾਹ, ਨਿਫਟੀ ਨੇ ਫਿਰ ਬਣਾਇਆ ਰਿਕਾਰਡ, ਸੈਂਸੈਕਸ ਵੀ ਆਲਟਾਈਮ ਹਾਈ ਦੇ ਨੇੜੇ
Nifty New High: ਨਿਵੇਸ਼ਕਾਂ ਦੀ ਖਰੀਦਦਾਰੀ ਦੇ ਦਮ 'ਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਨਵੇਂ ਰਿਕਾਰਡ ਬਣ ਰਹੇ ਹਨ ਅਤੇ ਅੱਜ NSE ਦਾ ਨਿਫਟੀ ਇਤਿਹਾਸਕ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਤਾਜ਼ਾ ਰਿਕਾਰਡ ਨਾਲ ਇਹ 24 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ।
Nifty New High: ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ ਅਤੇ ਬਾਜ਼ਾਰ ਖੁੱਲ੍ਹਣ ਦੇ ਤੁਰੰਤ ਬਾਅਦ ਨਿਫਟੀ ਨੇ ਆਲਟਾਈਮ ਹਾਈ ਬਣਾ ਲਿਆ ਹੈ। ਸੈਂਸੈਕਸ ਵੀ ਆਪਣੇ ਰਿਕਾਰਡ ਹਾਈ ਲੈਵਲ ਦੇ ਨੇੜੇ ਪਹੁੰਚ ਗਿਆ ਸੀ ਪਰ ਨਵਾਂ ਉੱਚ ਪੱਧਰ ਬਣਾਨ ਤੋਂ ਖੁੰਝ ਗਿਆ।
ਨਿਫਟੀ ਦਾ ਨਵਾਂ ਰਿਕਾਰਡ ਹਾਈ
NSE ਨਿਫਟੀ ਨੇ ਅੱਜ 23,667.10 ਦੇ ਨਵੇਂ ਰਿਕਾਰਡ ਉੱਚ ਪੱਧਰ ਨੂੰ ਛੂਹ ਲਿਆ ਹੈ। ਜੇਕਰ ਅਸੀਂ NSE ਦੇ ਐਡਵਾਂਸ-ਡੈਕਲਾਈਨ ਅਨੁਪਾਤ 'ਤੇ ਨਜ਼ਰ ਮਾਰੀਏ ਤਾਂ 1435 ਸ਼ੇਅਰਾਂ 'ਚ ਵਾਧਾ ਅਤੇ 239 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
ਬੀ.ਐੱਸ.ਈ. ਦਾ ਸੈਂਸੈਕਸ 250.55 ਅੰਕ ਜਾਂ 0.32 ਫੀਸਦੀ ਦੇ ਵਾਧੇ ਨਾਲ 77,729.48 ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 94.20 ਅੰਕ ਜਾਂ 0.40 ਫੀਸਦੀ ਦੇ ਵਾਧੇ ਨਾਲ 23,661 'ਤੇ ਖੁੱਲ੍ਹਿਆ।
ਇਹ ਵੀ ਪੜ੍ਹੋ: Bank Alert:1 ਜੁਲਾਈ ਤੋਂ ਬੰਦ ਹੋ ਰਹੇ ਹਨ ਅਜਿਹੇ ਖਾਤੇ, ਬੈਂਕ ਭੇਜ ਰਿਹਾ ਹੈ ਨੋਟਿਸ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement